BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਵਲੋਂ 'ਐਕਸਪੈਰੀਮੈਂਟਲ ਵਰਕਸ਼ਾਪ' ਆਯੋਜਿਤ

ਜਲੰਧਰ 30 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ ਫਿਜ਼ਿਕਸ ਵਲੋਂ ਡੀ.ਬੀ.ਟੀ. ਸਟਾਰ ਕਾਲਜ ਸਕੀਮ ਦੇ ਤਹਿਤ 'ਫਿਜ਼ਿਕਸ ਐਕਸਪੈਰੀਮੈਂਟਲ ਵਰਕਸ਼ਾਪ' ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਬੀ.ਐੱਸ.ਸੀ. ਸਮੈਸਟਰ ਦੂਜਾ ਦੇ ਵਿਦਿਆਰਥੀਆਂ ਲਈ ਵਿਭਿੰਨ ਫਿਜ਼ਿਕਸ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਇਸ ਵਰਕਸ਼ਾਪ ਦੇ ਅੰਤਰਗਤ ਮਨੁੱਖੀ ਜੀਵਨ ਦੀਆਂ ਰੋਜ਼ਾਨਾ ਗਤੀਵਿਧੀਆਂ ਨੂੰ ਫਿਜ਼ਿਕਸ ਫਿਨੋਮੈਨਿਨ ਨੂੰ ਅੰਤਰ ਸੰਬੰਧਿਤ ਕਰਕੇ ਪੇਸ਼ ਕੀਤਾ ਗਿਆ। ਵਰਕਸ਼ਾਪ ਤੋਂ ਵਿਦਿਆਰਥਣਾਂ ਨੇ ਸੈਂਟਰ ਆਫ਼ ਗ੍ਰੈਵਿਟੀ, ਮੈਜਿਕ ਟੇਪ, ਪਲਾਜ਼ਮਾ ਗਲੋਬ, ਡੀ.ਸੀ. ਮੋਟਰ, ਇਲੈਕਟ੍ਰਿਕ ਕਰੇਨ, ਡਿਫਰੈਂਟ ਅਲਾਰਮ ਸਿਸਟਮ, ਫਨ ਵਿਦ ਮਿਰਰ ਐਂਡ ਕੈਂਡਲਜ਼, ਰੋਲ ਆਫ਼ ਸਰਫੇਸ ਟੈਂਸ਼ਨ ਆਦਿ ਮਨੋਰੰਜਕ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਫਿਜ਼ੀਕਸ ਨਾਲ ਸੰਬੰਧਿਤ ਸਟਿੱਲ ਅਤੇ ਵਰਕਿੰਗ ਮਾਡਲਜ਼ ਜਿਵੇਂ ਐਟਮੋਸਫੈਰਿਕ ਪ੍ਰੈਸ਼ਰ, ਮੈਗਨੇਟਿਕ ਇਫੈਕਟਸ, ਆਪਟੀਕਲ ਇਲੂਜ਼ਨਜ਼, ਜੈਨਰੇਸ਼ਨ ਆਫ਼ ਇਲੈਕਟ੍ਰੀਸਿਟੀ ਅਤੇ ਯੂਜਿਜ਼ ਆਫ਼ ਰਿਨੀਊਏਬਲ ਸੋਰਸਿਜ਼ ਨਾਲ ਸੰਬੰਧਿਤ ਪੇਸ਼ ਕੀਤੇ।  ਵਿਦਿਆਰਥਣਾਂ ਨੇ ਫਿਜ਼ਿਕਸ ਦੇ ਪ੍ਰਯੋਗਾਂ ਅਤੇ ਮਾਡਲਾਂ ਨਾਲ ਫਿਜ਼ਿਕਸ ਦੇ ਸਿਧਾਂਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਰਕਸ਼ਾਪ ਦੇ ਆਯੋਜਕਾਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਸਾਇੰਸ ਦੇ ਗਿਆਨ ਨੂੰ ਹੋਰ ਫੈਲਾਉਣ ਲਈ ਪ੍ਰੇਰਿਤ ਕੀਤਾ।

No comments: