BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਆਦਮਪੁਰ 06 ਅਪ੍ਰੈਲ (ਅਮਰਜੀਤ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਦੇ ਵੱਖ-ਵੱਖ ਅਦਾਰਿਆਂ ਦੇ ਵਿਦਿਆਰਥੀਆਂ ਵਲੋਂ ਸਿਖਿਆ, ਖੇਡਾਂ, ਪਲੇਸਮੈਂਟ, ਕਲਚਰਲ ਗਤੀਵਿਧੀਆਂ ਆਦਿ ਖੇਤਰਾਂ ਵਿੱਚ ਮੱਲਾਂ ਮਾਰਨ ਦੀ ਖੁਸ਼ੀ ਵਿੱਚ 05 ਅਪ੍ਰੈਲ 2016 ਨੂੰ ਸਵੇਰੇ 10 ਵਜੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੀ ਆਰੰਭਤਾ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਦ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵਲੋਂ ਸੂਫੀਆਨਾ ਗੀਤ ਪੇਸ਼ ਕੀਤੇ ਗਏ, ਨਾਲ ਹੀ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਲੋਕ-ਨਾਚ ਭੰਗੜਾ ਵੀ ਪੇਸ਼ ਕੀਤਾ। ਜਿਸਤੋ ਉਪਰੰਤ ਮਸ਼ਹੂਰ ਸੂਫੀ ਗਾਇਕ 'ਕੰਵਰ ਗਰੇਵਾਲ' ਨੇ ਆਪਣੇ ਫਨ ਦਾ ਮੁਜਾਹਿਰਾ ਕੀਤਾ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ- ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲਂੋ ਸੂਫੀ ਗਾਇਕ ਕੰਵਰ ਗਰੇਵਾਲ ਦਾ ਦੁਸ਼ਾਲਾ ਭੇਂਟ ਕਰਕੇ ਸਨਮਾਨ ਕੀਤਾ ਗਿਆ। ਪਦਮ ਸ੍ਰੀ ਸ.ਕਰਤਾਰਸਿੰਘ, ਆਈ. ਪੀ. ਐਸ. (ਆਈ. ਜੀ. ਰਿਟਾ.) ਖਾਸ ਤੌਰ ਤੇ ਆਪਣੇ ਸਾਥੀਆਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਆਖੀਰ ਵਿੱਚ ਲੈਫ. ਜਨਰਲ ਜੇ.ਐਸ ਢਿੱਲੋ, ਵੀ.ਐਸ.ਐਮ. (ਰਿਟਾ.) (ਡਾਇਰੈਕਟਰ ਜਨਰਲ, ਸੰਤ ਬਾਬਾ ਭਾਗ ਸਿੰਘ ਅੂੁੈਕੇਸ਼ਨਲ ਕੰਪਲੈਕਸ) ਵਲੋ ਆਈਆਂ ਮਹਾਨਸਖਸ਼ੀਅਤਾਂ, ਮਹਾਂ-ਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਸ੍ਰੀ ਹਰਦੀਪ ਕੁਮਾਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।

No comments: