BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਪੀ.ਜੀ. ਡਿਪਾਰਟਮੈਂਟ ਆਫ ਇੰਗਲਿਸ਼ ਵਲੋਂ ਫੇਅਰਵੈੱਲ ਪਾਰਟੀ ਦਾ ਆਯੋਜਨ

ਜਲੰਧਰ 25 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੀਆਂ ਪੀ.ਜੀ. ਡਿਪਾਰਟਮੈਂਟ ਇੰ ਇੰਗਲਿਸ਼ ਦੀਆਂ ਐੱਮ.ਏ. ਇੰਗਲਿਸ਼ ਸਮੈਸਟਰ ਦੂਸਰਾ ਅਤੇ ਬੀ.ਏ. ਆਨਰਜ਼ ਸਕੂਲ ਇਨ ਇੰਗਲਿਸ਼ ਸਮੈਸੱਟਰ ਚੌਥਾ ਦੀਆਂ ਵਿਦਿਆਰਥਣਾਂ ਵਲੋਂ ਐੱਮ.ਏ. ਇੰਗਲਿਸ਼ ਸਮੈਸਟਰ ਚੌਥਾ ਅਤੇ ਬੀ.ਏ. ਆਨਰਜ਼ ਸਕੂਲ ਇਨ ਇੰਗਲਿਸ਼ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਡਾਂਸ, ਗੀਤ ਅਤੇ ਫਨ ਗੇਮਜ਼ ਦਾ ਆਯੋਜਨ ਕੀਤਾ ਗਿਆ। ਕੁਮਾਰੀ ਚਕਸ਼ੂ (ਐੱਮ.ਏ. ਇੰਗਲਿਸ਼ ਸਮੈਸਟਰ ਚੌਥਾ) ਨੂੰ ਮਿਸ ਫੇਅਰਵੈੱਲ, ਕੁਮਾਰੀ ਸਾਕਸ਼ੀ (ਐੱਮ.ਏ. ਇੰਗਲਿਸ਼ ਸਮੈਸਟਰ ਚੌਥਾ) ਨੂੰ ਮਿਸ ਐਲੀਗੇਂਟ ਅਤੇ ਕੁਮਾਰੀ ਹਰਪ੍ਰੀਤ (ਬੀ.ਏ. ਆਨਰਜ਼ ਸਕੂਲ ਇਨ ਇੰਗਲਿਸ਼ ਸਮੈਸਟਰ ਛੇਵਾਂ) ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਇਸ ਮੌਕੇ ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦਿੰਦਿਆਂ ਜੀਵਨ ਵਿਚ ਸਫਲਤਾ ਪ੍ਰਾਪਤ ਕਰਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਸ਼੍ਰੀਮਤੀ ਸੀਮਾ ਜੈਨ (ਮੁਖੀ, ਅੰਗ੍ਰੇਜ਼ੀ ਵਿਭਾਗ), ਡਾ. ਪੂਰਨਿਮਾ, ਡਾ. ਮਧੂਮੀਤ, ਸ਼੍ਰੀਮਤੀ ਵਨੀਲਾ, ਸ਼੍ਰੀਮਤੀ ਸ਼ਾਲਿਨੀ, ਸ਼੍ਰੀਮਤੀ ਸੀਮਾ ਅਰੌੜਾ, ਡਾ. ਰੀਨਾ ਸ਼ਰਮਾ ਅਤੇ ਸ਼੍ਰੀਮਤੀ ਰਿਤੂਪਰਨਾ ਹਾਜ਼ਰ ਸਨ।

No comments: