BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ. ਗੁਰਦੇਵ ਸਿੰਘ ਪਤਾਰਾ ਦੀ ਮੋਤ ਨਾ ਪੂਰਾ ਹੋਣ ਵਾਲਾ ਘਾਟਾ-ਪਵਨ ਟੀਨੂੰ

ਯੂਥ ਆਗੂ ਹਰਜੀਤ ਸਿੰਘ ਪਤਾਰਾ ਦੇ ਪਿਤਾ ਸ. ਗੁਰਦੇਵ ਸਿੰਘ ਦਾ ਪਿੰਡ ਪਤਾਰਾ ਵਿੱਚ ਹੋਇਆ ਅੰਤਿਮ ਸੰਸਕਾਰ
ਸੀਨੀਅਰ ਅਕਾਲੀ ਆਗੂ ਸ. ਗੁਰਦੇਵ ਸਿੰਘ ਪਤਾਰਾ ਨੂੰ ਅਤਿੰਮ ਰਸਮ ਮੋਕੇ ਚਾਦਰ ਭੇਟ ਕਰਦੇ ਪਵਨ ਟੀਨੂੰ, ਪਰਮਜੀਤ ਸਿੰਘ ਰਾਏਪੁਰ, ਸਰਪੰਚ ਗੁਰਦੀਪ ਸਿੰਘ, ਮਨਜੀਤ ਸਿੰਘ ਜੈਤੇਵਾਲੀ, ਅਤੇ ਇੰਨਸੈਟ ਵਿੱਚ ਸ. ਗੁਰਦੇਵ ਸਿੰਘ ਦੀ ਤਸਵੀਰ।
ਜਲੰਧਰ 23 ਅਪ੍ਰੈਲ (ਬਿਊਰੋ)- ਸ. ਗੁਰਦੇਵ ਸਿੰਘ ਪਤਾਰਾ ਵੱਲੋਂ ਸ਼੍ਰੋ. ਅ. ਦਲ ਨੂੰ ਦਿਤੀਆਂ ਸੇਵਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਯਾਦ ਰੱਖੇਗਾ, ਉਨਾਂ ਦੀ ਹੋਈ ਅਚਾਨਕ ਮੋਤ ਨਾਲ ਅਕਾਲੀ ਦਲ ਅਤੇ ਸਮੂਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸੀਨੀਅਰ ਅਕਾਲੀ ਆਗੂ ਸ. ਗੁਰਦੇਵ ਸਿੰਘ ਪਤਾਰਾ ਦੀ ਸੰਸਕਾਰ ਦੀ ਅਤਿੰਮ ਰਸਮ ਮੋਕੇ ਤੇ ਪਿੰਡ ਪਤਾਰਾ ਵਿੱਚ ਪ੍ਰੈਸ ਨਾਲ ਸਾਂਝਾ ਕੀਤਾ। ਪਵਨ ਟੀਨੂੰ ਨਾਲ ਅੱਜ ਸ. ਗੁਰਦੇਵ ਸਿੰਘ ਦੀ ਅਤਿੰਮ ਰਸਮ ਮੋਕੇ ਤੇ ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਕੋਸਲਰ ਬਲਵੀਰ ਸਿੰਘ ਬਿੱਟੂ ਢਿੱਲਵਾਂ, ਭਾਜਪਾ ਆਗੂ ਅਰੁੱਨ ਸ਼ਰਮਾਂ, ਐਸ.ਐਚ.ਉ ਵਿਕਰਮ ਸਿੰਘ, ਅਤੇ ਹੋਰ ਸ਼੍ਰੋ.ਅ.ਦ ਅਤੇ ਭਾਜਪਾ ਦੇ ਆਗੂ ਪੁੱਜੇ। ਸ. ਗੁਰਦੇਵ ਸਿੰਘ ਦੇ  ਵੱਡੇ ਸਪੁੱਤਰ ਐਨ.ਆਰ ਆਈ ਰਵਿੰਦਰ ਸਿੰਘ, ਐਨ.ਆਰ.ਆਈ ਸਤਵਿੰਦਰ ਸਿੰਘ, ਯੂਥ ਅਕਾਲੀ ਦਲ ਦੋਆਬਾ ਜੋਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਪਤਾਰਾ ਨੇ ਦਸਿਆ ਕਿ ਉਨਾਂ ਦੇ ਪਿਤਾ ਜੀ ਨਮਿਤ 29 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨਾਂ ਦੇ ਭੋਗ ਅਤੇ ਅਤਿੰਮ ਅਰਦਾਸ 1 ਮਈ 2016 ਨੂੰ ਬਾਅਦ ਦੁਪਿਹਰ 12 ਵਜੇ ਪਿੰਡ ਪਤਾਰਾ ਉਨਾਂ ਦੇ ਗ੍ਰਿਹ ਵਿੱਖੇ ਹੋਵੇਗੀ। ਅੱਜ ਸ. ਗੁਰਦੇਵ ਸਿੰਘ ਦੇ ਸਮੂਹ ਪਰਿਵਾਰ ਨਾਲ ਅੰਤਿਮ ਸੰਸਕਾਰ ਮੋਕੇ ਤੇ ਸ. ਦਵਿੰਦਰ ਸਿੰਘ ਬੁਡਿਆਣਾ, ਯੂਥ ਆਗੂ ਲਖਵੀਰ ਸਿੰਘ ਹਜਾਰਾ, ਯੂਥ ਆਗੂ ਤੀਰਥ ਸਿੰਘ ਸਿੰਘ ਦਿਊਲ ਖਿੱਚੀਪੁਰ, ਯੂਥ ਆਗੂ ਅਮ੍ਰਿਤਪਾਲ ਸਿੰਘ ਪਤਾਰਾ, ਸਰਪੰਚ ਬਲਜਿੰਦਰ ਸਿੰਘ ਹਜਾਰਾ, ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਪ੍ਰਧਾਨ ਅਮਨਜੋਤ ਸਿੰਘ, ਸਰਪੰਚ ਨਰੇਸ਼ ਕੁਮਾਰੀ ਪਤਾਰਾ, ਅਕਾਲੀ ਆਗੂ ਮਨਜੀਤ ਸਿੰਘ ਜੈਤੇਵਾਲੀ, ਸਤਨਾਮ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਅਵਤਾਰ ਸਿੰਘ ਈਸ਼ਰਵਾਲ, ਸਰਪੰਚਪਤੀ ਸੁੱਚਾ ਸਿੰਘ ਨੋਲੀ, ਗੁਰਤਾਰ ਸਿੰਘ ਭੰਗੂ ਮੁਜੱਫਰਪੁਰ, ਜੋਰਾਵਰ ਸਿੰਘ ਤੱਖੀ ਕੋਟਲੀ, ਸ. ਜਸਵੰਤ ਸਿੰਘ ਖਿੱਚੀਪੁਰ, ਨੰਬਰਦਾਰ ਰਵਿੰਦਰਪਾਲ ਸਿੰਘ, ਜਗਦੇਵ ਸਿੰਘ ਭੋਗਲ, ਯਸ਼ਪਾਲ ਬਹਿਲ, ਸਤਪਾਲ ਸਿੰਘ ਜੋਹਲ, ਲਖਵੀਰ ਸਿੰਘ ਜੋਹਲ, ਗੁਰਦਿਆਲ ਬੈਂਸ, ਪੰਚ ਮਹਿੰਦਰ ਸਿੰਘ, ਸਤਨਾਮ ਬੰਗੜ, ਜਗੀਰ ਕੋਰ, ਨੰਬਰਦਾਰ ਮੋਹਨ ਸਿੰਘ, ਅਤੇ ਹੋਰ ਇਲਾਕੇ ਦੇ ਪਤਵੰਤੇ ਅਤੇ ਅਹਿੱਮ ਸ਼ਖਸ਼ੀਅਤਾਂ ਨੇ ਹਾਜਰ ਹੋ ਕੇ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ।

No comments: