BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੈਸ਼ਨਲ ਅਰਬਨ ਹੈਲਥ ਮਿਸ਼ਨ ਅਧੀਨ ਆਊਟਰੀਚ ਕੈਂਪ ਆਯੋਜਿਤ

ਹੁਸ਼ਿਆਰਪੁਰ 21 ਅਪ੍ਰੈਲ (ਤਰਸੇਮ ਦੀਵਾਨਾ)- ਨੈਸ਼ਨਲ ਅਰਬਨ ਹੈਲਥ ਮਿਸ਼ਨ ਅਧੀਨ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਲਗਾਏ ਜਾਣ ਵਾਲੇ ਆਊਟਰੀਚ ਕੈਂਪਾਂ ਦੀ ਨਿਰਧਾਰਤ ਸਾਰਿਣੀ ਅਨੁਸਾਰ ਸੁੰਦਰ ਨਗਰ, ਪੁਰਹੀਰਾਂ ਵ੍ਰਿਖੇ  ਡਾ.ਸ਼ਾਲਿਨੀ ਦੀ ਅਗਵਾਈ ਵਿੱਚ, ਅਕਾਸ਼ ਕਲੋਨੀ ਅਸਲਾਮਾਬਾਦ ਵਿਖੇ ਡਾ. ਰੇਨੂੰ ਭਾਟੀਆ ਅਤੇ ਆਧਰਮੀ ਮੁੱਹਲਾ ਬਹਾਦਰਪੁਰ ਵਿਖੇ ਡਾ. ਮਨੋਜ ਕੁਮਾਰੀ ਦੀ ਅਗਵਾਈ ਵਿੱਚ ਲਗਾਏ ਗਏ। ਇਨਾਂ ਕੈਂਪਾਂ ਵਿੱਚ ਲਗਭਗ 431 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚੋਂ 263 ਲੋੜਵੰਦ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਬੀਮਾਰੀਆਂ ਸਬੰਧੀ ਨਿਰੀਖਣ ਕਰਨ ਉਪਰੰਤ ਦਵਾਈਆਂ ਵੀ ਦਿੱਤੀਆਂ ਗਈਆਂ। ਇਲਾਜ ਕਰਵਾਉਣ ਵਾਲਿਆਂ ਵਿੱਚ 41 ਗਰਭਵਤੀ ਔਰਤਾਂ, 73 ਬੱਚਿਆਂ, 36 ਦੰਦਾਂ ਦੀਆਂ ਬੀਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਕੀਤੇ ਗਏ ਮਰੀਜ਼ਾਂ ਵਿੱਚੋਂ 31 ਮਰੀਜ਼ਾਂ ਨੂੰ ਅਗੇਤਰੀ ਸਿਹਤ ਜਾਂਚ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਮੈਡੀਕਲ ਕੈਂਪਾਂ ਦੌਰਾਨ 35 ਮਰੀਜ਼ਾਂ ਦੇ ਸ਼ੂਗਰ ਦੀ ਜਾਂਚ , 67 ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ 32 ਲੋਕਾਂ ਦੇ ਖੂਨ ਵਿੱਚ ਹੀਮੋਗਲੋਬੀਨ ਦੀ ਮਾਤਰਾ ਦੀ ਜਾਂਚ ਕੀਤੀ ਗਈ ਅਤੇ ਨਾਲ ਹੀ ਸ਼ੂਗਰ, ਬੀ.ਪੀ., ਮੋਟਾਪੇ ਤੋਂ ਬਚਾਅ ਲਈ ਅਤੇ ਖੂਨ ਵਿੱਚ ਹੀਮੋਗਲੋਬੀਨ ਦੀ ਮਾਤਰਾ ਨੂੰ ਬਰਕਰਾਰ ਰੱਖਣ ਲਈ ਲਾਹੇਵੰਦ ਕਾਉਂਸਲਿੰਗ ਵੀ ਕੀਤੀ ਗਈ। ਇਨਾਂ ਕੈਂਪਾਂ ਵਿੱਚ ਨਿਜੀ ਸਿਹਤ ਕੇਂਦਰਾਂ ਤੋਂ ਗਾਇਨੀ ਮਾਹਿਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ। ਇਨਾਂ ਕੈਂਪਾਂ ਵਿੱਚ ਮੈਡੀਕਲ ਅਫਸਰ ਸਕੂਲ ਹੈਲਥ ਡਾ. ਗੁਨਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕੈਂਪਾਂ ਵਿੱਚ ਸ਼ਾਮਿਲ ਭਾਗੀਦਾਰਾਂ ਨੂੰ ਡਾ.ਗੁਨਦੀਪ ਕੌਰ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਹੇਠ ਗਰਭ ਤੋਂ ਜਣੇਪੇ ਤੱਕ ਗਰਭਵਤੀ ਔਰਤ ਨੂੰ ਮਿਲਣ ਵਾਲੀਆਂ ਨਿਸ਼ੁਲਕ ਸੁਵਿਧਾਵਾਂ, ਮੁਫਤ ਸੰਸਥਾਗਤ ਜਣੇਪਾ, 1 ਸਾਲ ਤੱਕ ਦੇ ਸਾਰੇ ਬੱਚਿਆਂ ਅਤੇ 5 ਸਾਲ ਤੱਕ ਦੀ ਉਮਰ ਤੱਕ ਦੀ ਲੜਕੀ ਲਈ ਮੁਫਤ ਸਿਹਤ ਜਾਂਚ ਅਤੇ ਇਲਾਜ ਦੀ ਸੁਵਿਧਾ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਤਹਿਤ 0 ਤੋਂ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦੀਆਂ 30 ਬੀਮਾਰੀਆਂ ਦੇ ਮੁਫਤ ਇਲਾਜ ਸਬੰਧੀ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਹੇਠ ਕੈਂਸਰ ਪੀੜਤ ਲਈ ਡੇਢ ਲੱਖ ਤੱਕ ਦੀ ਰਾਸ਼ੀ ਦੀ ਮਾਲੀ ਸਹਾਇਤਾ ਸਬੰਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ ਵੱਲੋਂ ਆਮ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਅ ਲਈ 104 ਨੰ. ਮੈਡੀਕਲ ਹੈਲਪਲਾਈਨ ਅਤੇ ਸੰਕਟਕਾਲੀਨ ਮੈਡੀਕਲ ਹੈਲਪਲਾਈਨ ਨੰ. 108 ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨਾਂ ਵੱਲੋਂ ਮਲੇਰੀਆ ਬੁਖਾਰ ਤੋਂ ਰੋਕਥਾਮ ਅਤੇ ਇਸਦੇ ਇਲਾਜ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ। ਕੈਂਪ ਦੌਰਾਨ ਐਨ.ਸੀ.ਡੀ.ਸੈਲ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਾਉਂਸਲਰ ਜਸਵਿੰਦਰ ਕੌਰ ਵੱਲੋਂ ਮਧੂਮੇਹ ਅਤੇ ਉਚ ਰਕਤਚਾਪ ਵਰਗੀਆਂ ਬੀਮਾਰੀਆਂ ਤੋਂ ਬਚਾਅ ਪ੍ਰਤੀ ਲੋੜਵੰਦ ਉਪਰਾਲਿਆਂ ਦੇ ਚਾਨਣਾ ਪਾਇਆ ਗਿਆ। ਇਨਾਂ ਕੈਂਪਾਂ ਦੌਰਾਨ ਐਲ.ਐਚ.ਵੀ. ਸੁਰਿੰਦਰ ਵਾਲੀਆ, ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਕੰਮ ਕਰਦੀਆਂ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਹਿਤ ਅਰਬਨ ਪੀ.ਐਚ.ਸੀ. ਅਸਲਾਮਾਬਾਦ, ਪੁਰਹੀਰਾਂ ਅਤੇ  ਸਿਵਲ ਡਿਸਪੈਂਸਰੀ ਬਹਾਦਰਪੁਰ ਦੇ ਸਮੂਹ ਪੈਰਾਮੈਡੀਕਲ ਸਟਾਫ ਨੇ ਹਿੱਸਾ ਲਿਆ।

No comments: