BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਦੀ ਤਲਵੰਡੀ ਸਾਬੋ 'ਚ ਹੋ ਰਹੀ ਕਾਨਫਰੰਸ ਇੱਕ ਇਤਿਹਾਸਕ ਹੋਵੇਗੀ-ਮੇਜਰ ਅਜਨਾਲਾ

(ਮੇਜਰ ਅਜਨਾਲਾ ਨੇ ਪਿੰਂਡਾ ਦੇ ਲੋਕਾਂ ਨੂੰ ਆਪ ਦੇ ਹੱਕ ਕੀਤਾ ਲਾਮਬੰਦ)
ਆਪ ਦੇ ਆਗੂ ਮੇਜਰ ਰਾਜਬੀਰ ਸਿੰਘ ਅਜਨਾਲਾ ਕਾਨਫਰੰਸ 'ਚ ਪੁੱਜਣ ਲਈ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਤੇ ਹੋਰ।
ਅਜਨਾਲਾ 10 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ 13 ਅਪ੍ਰੈਲ ਨੂੰ ਵਿਸਾਖੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਸਬੰਧੀ ਆਪ ਦੇ ਆਗੂ ਮੇਜਰ ਰਾਜਬੀਰ ਸਿੰਘ ਨੇ ਵੱਖ ਵੱਖ ਪਿੰਡਾ ਦਾ ਤੂਫਾਨੀ ਦੌਰਾ ਕਰਨ ਤੋ ਬਾਅਦ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਪਿੰਡਾਂ ਦੇ ਲੋਕਾਂ ਨੂੰ  ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਜਾਣ ਲਈ ਲਾਮਬੰਦ ਕੀਤਾ ਜਾ ਰਿਹਾ ਤੇ ਕਾਨਫਰੰਸ ਵਿੱਚ ਜਾਣ ਲਈ ਲੋਕਾਂ  ਵਿੱਚ ਭਾਰੀ ਉਤਸ਼ਾਹ ਪਾਇਆ ।ਸ: ਅਜਨਾਲਾ ਨੇ ਦੱਸਿਆ ਕਿ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਤੋ ਲੋਕ ਦੁਖੀ ਹੋ ਚੁੱਕੇ ਹਨ ਤੇ ਹੁਣ ਉਹ ਆਪ ਦੇ ਨਾਲ ਜੁੜਨ ਲਈ ਉਤਾਵਲੇ ਹੋਏ ਪਏ ਹਨ ।ਉਹਨਾ ਕਿਹਾ ਕਿ ਹਲਕਾ ਅਜਨਾਲਾ ਤੋ ਵੱਡੀ ਗਿਣਤੀ ਵਿੱਚ ਇੱਕ ਕਾਫਲਾ ਤਲਵੰਡੀ ਸਾਬੋ ਜਾਵੇਗਾ ਅਤੇ ਇਹ ਕਾਨਫਰੰਸ ਇੱਕ ਇਤਿਹਾਸਕ ਹੋਵੇਗੀ । ਇਸ ਮੌਕੇ , ਗੁਣਜੀਤ ਸਿੰਘ ਅਜਨਾਲਾ, ਸਾਬਕਾ ਸੂਬੇਦਾਰ ਕਸ਼ਮੀਰ ਸਿੰਘ ਥੋਬਾ, ਵਿਨੋਦ ਕੁਮਾਰ ਅਜਨਾਲਾ, ਗੁਰਬਚਨ ਸਿੰਘ ਡਿਆਲ ਭੜੰਗ, ਅਮਰਜੀਤ ਸਿੰਘ ਸੇਖੋਂ, ਮਿਲਖਾ ਸਿੰਘ ਚਮਿਆਰੀ, ਮਹਿੰਦਰਪਾਲ, ਸੌਰਵ ਅਜਨਾਲਾ, ਗੁਰਪ੍ਰੀਤ ਸਿੰਘ, ਜਤਿੰਦਰ ਕੁਮਾਰ, ਤਰਸੇਮ ਮਸੀਹ ਆਦਿ ਮੌਜੂਦ ਸਨ।

No comments: