BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏਸ਼ੀਅਨ ਖੋਹ-ਖੋਹ ਚੈਪੀਅਨਸ਼ਿਪ ਲਈ ਹਰਬਿੰਦਰ ਪਾਲ ਰੈਫਰੀ ਨਿੱਯੁਕਤ

ਆਦਮਪੁਰ ਜੰਡੂ ਸਿੰਘਾ 1 ਅਪ੍ਰੈਲ (ਅਮਰਜੀਤ ਸਿੰਘ)- ਖੋਹ-ਖੋਹ ਫੈਡਰੇਸ਼ਨ ਤੋਂ ਯੋਗਤਾ ਪ੍ਰਾਪਤ ਰੈਫਰੀ ਹਰਬਿੰਦਰ ਪਾਲ ਡੀ.ਪੀ.ਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਨੂੰ ਤੀਸਰੀ ਏਸ਼ੀਅਨ ਖੋਹ-ਖੋਹ ਚੈਪੀਅਨਸ਼ਿਪ 2016 ਲਈ ਬਤੌਰ (ਰੈਫਰੀ) ਤਕਨੀਕੀ ਅਧਿਕਾਰੀ ਨਿੱਯੁਕਤ ਕੀਤਾ ਗਿਆ ਹੈ। ਇੰਦੌਰ ਵਿਖੇ 8 ਤੋਂ 10 ਅਪ੍ਰੈਲ ਤੱਕ ਕਰਵਾਈ ਜਾ ਰਹੀ ਮਰਦਾਂ ਤੇ ਔਰਤਾਂ ਦੇ ਵਰਗ ਦੀ ਇਸ ਚੈਪੀਅਨਸ਼ਿਪ ਦੇ ਵਿੱਚ ਪਾਕਿਸਤਾਨ, ਨੇਪਾਲ, ਭਾਰਤ, ਬੰਗਲਾ ਦੇਸ਼, ਸ਼੍ਰੀ ਲੰਕਾਂ, ਜਪਾਨ, ਥਾਈਲੈਂਡ ਹਿੱਸਾ ਲੈ ਰਹੇ ਹਨ। ਇਹਨਾਂ ਦੀ ਨਿੱਯੁਕਤੀ ਤੇ ਅਸ਼ੋਕ ਸ਼ਰਮਾਂ ਜਨਰਲ ਸਕੱਤਰ, ਸਰਬਜੀਤ ਸਿੰਘ ਤੂਰ ਡਿਪਟੀ ਡਾਇਰੈਕਟਰ ਖੇਡਾਂ, ਹਰਿੰਦਰਪਾਲ ਸਿੰਘ ਡੀ.ਈ.ੳ (ਸ) ਜਲੰਧਰ, ਉਪਕਾਰ ਸਿੰਘ ਜਿਲਾ ਖੇਡ ਅਫਸਰ, ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ, ਪ੍ਰਿੰਸੀਪਲ ਸ਼ਿਵਚਰਨ, ਸੁਧੀਰ ਕੁਮਾਰ, ਗੁਰਚਰਨ ਸਿੰਘ, ਸ਼ਸ਼ੀ ਸ਼ਰਮਾਂ ਤੇ ਇਕਬਾਲ ਸਿੰਘ ਰੰਧਾਵਾ ਨੇ ਵਧਾਈ ਦਿੱਤੀ ਹੈ।

No comments: