BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਗਤ ਦਰਸ਼ਨ ਦੌਰਾਨ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦੀਆਂ ਪੰਚਾਇਤਾਂ ਨੂੰ ਵੰਡੇ ਗਰਾਂਟਾਂ ਦੇ ਖੁੱਲ੍ਹੇ ਗੱਫੇ

ਉਪ ਮੁੱਖ ਮੰਤਰੀ ਸੁੱਖਬੀਰ ਸਿੰਘ ਬਾਦਲ ਤੇ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੁੰ ਚੈਕ ਤਕਸੀਮ ਕਰਦੇ ਹੋਏ।
ਅਜਨਾਲਾ 08 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ)- ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਰਮਦਾਸ ਵਿਖੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਅਜਨਾਲਾ ਹਲਕੇ ਦੇ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਇਲਾਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਸ੍ਰੌਮਣੀ ਅਕਾਲੀ ਦਲ ਬਾਦਲ ਪੰਜਾਬ ਵਾਸੀਆ ਦੀ ਮਾਂ ਪਾਰਟੀ ਹੈ ਅਕਾਲੀ ਦਲ ਤਗੜਾ ਹੈ ਤਾਂ ਤੁਸੀ ਤਗੜੇ ਹੋ ਆਪਣੀ ਕੌਮ ਤਗੜੀ ਏ, ਕੁਝ ਲੋਕ ਪੰਜਾਬ ਵਿਚ ਬਾਹਰੋਂ ਆ ਕੇ ਘੁੱਸਭੇਠ ਕਰਕੇ ਪੰਜਾਬੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੀਆ ਪੰਜਾਬ ਵਿਰੋਧੀ ਤਾਕਤਾਂ ਤੋਂ ਪੰਜਾਬ ਵਾਸੀਆਂ ਨੂੰ ਬਚਣ ਦੀ ਲੋੜ ਹੈ। ਪੰਜਾਬ ਦੀ ਤਰੱਕੀ ਜੇ ਕੋਈ ਕਰਵਾ ਸਕਦਾ ਹੈ ਤਾਂ ਉਹ ਅਕਾਲੀ ਦਲ ਹੀ ਕਰਵਾ ਸਕਦਾ ਹੈ ਜੇ ਪੰਜਾਬ ਦੀ ਕਿਸੇ ਵੀ ਗੱਲ ਲਈ ਕੋਈ ਸਟੈਂਡ ਲਿਆ ਹੈ ਤੇ ਕੇਂਦਰ ਵਿੱਚ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਨੇ ਹੀ ਲਿਆ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਨਹਿਰ ਜੋ ਪੰਜਾਬ ਦੀ ਧਰਤੀ ਤੋਂ ਕਾਂਗਰਸ ਪਾਰਟੀ ਨੇ ਕੱਢੀ ਸੀ ਅੱਜ ਉਹ ਮੁੱਦਾ ਹੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਖਤਮ ਕਰ ਦਿਤਾ ਹੈ ਤੇ ਸਾਰੀ ਜਮੀਨ ਕਿਸਾਨਾਂ ਨੂੰ ਵਾਪਿਸ ਕਰ ਦਿੱਤੀ। ਉਨ੍ਹਾਂ ਆਮ ਆਦਮੀ ਪਾਰਟੀ ਤੇ ਵਰਦਿਆ ਕਿਹਾ ਕਿ ਪਾਰਟੀ ਦਾ ਪ੍ਰਧਾਨ ਪੰਜਾਬ ਵਿੱਚ ਆ ਕੇ ਕੁੱਝ ਬਿਆਨ ਦਿੰਦਾ ਤੇ ਦਿੱਲੀ ਵਿੱਚ ਜਾ ਕੇ ਕੁੱਝ ਬਿਆਨ ਦਿੰਦਾ। ਇਸ ਤਰ੍ਹਾਂ ਦੀਆਂ ਦੋਗਲੀਆਂ ਨੀਤੀਆਂ ਪੰਜਾਬ ਵਿੱਚ ਚੱਲ ਨਹੀ ਸਕਦੀਆਂ ਤੇ ਸਿੱਖ ਕਦੇ ਵੀ ਆਮ ਆਦਮੀ ਪਾਰਟੀ ਨੂੰ ਮੂੰਹ ਨਹੀ ਲਾਉਣਗੇ। ਇਸ ਦੌਰਾਨ ਉਪ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 35 ਕਰੋੜ ਰੁਪਏ ਦੇ ਚੈੱਕ ਤਕਸੀਮ ਕੀਤੇ, ਨਗਰ ਪੰਚਾਇਤ ਅਜਨਾਲਾ ਨੂੰ ਪੌਣੇ ਸੱਤ ਕਰੋੜ ਰੁਪਏ ਤੇ ਨਗਰ ਕੌਂਸਲ ਰਮਦਾਸ ਲਈ ਸਾਢੇ ਪੰਜ ਕਰੋੜ ਰੁਪਏ ਦੇ ਚੈੱਕ ਤਕਸੀਮ ਕੀਤੇ। ਉਨ੍ਹਾ ਅਜਨਾਲਾ ਹਲਕੇ ਦੇ ਕਿਸਾਨਾਂ ਲਈ ਇੱਕ ਹਜਾਰ ਟਿਊਬਵੈਲ ਕੁਨੈਕਸਨ ਦੇਣ ਦਾ ਐਲਾਨ ਕੀਤਾ। ਉਪਰੰਤ ਹਲਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਕ, ਸਮਾਜਿਕ, ਯੂਥ ਕਲੱਬਾ ਤੇ ਯੂਨੀਅਨ ਦੇ ਨੁਮਾਇੰਦਿਆ ਨੇ ਸ੍ਰ: ਸੁੱਖਬੀਰ ਸਿੰਘ ਨੂੰ ਸਿਰੋਪਾਓ ਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਸਾਬਕਾ ਮੰਤਰੀ ਪੰਜਾਬ ਡਾ. ਰਤਨ ਸਿੰਘ ਅਜਨਾਲਾ ਨੇ ਉਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਅਜਨਾਲਾ ਹਲਕਾ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਹੀ ਹਲਕਾ ਰਿਹਾ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਅਜਨਾਲਾ ਵਾਸੀ ਦੁਬਾਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ, ਡੀ.ਸੀ. ਸ੍ਰੀ ਵਰੁਣ ਰੂਜਮ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ.ਪੀ.ਆਗਰਾ, ਪਰਮਪਾਲ ਸਿੰਘ ਕੈਟੀ, ਬੀਬੀ ਅਵਤਾਰ ਕੌਰ, ਬਾਬਾ ਭਗਵੰਤ ਭਜਨ ਸਿੰਘ ਨਿਰਮਲੇ, ਬਾਬਾ ਰਛਪਾਲ ਸਿੰਘ ਨਿਰਮਲੇ, ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੋਰ ਗਿੱਲ, ਉਪ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤਰਿੰਦਰਸ਼ੇਰ ਸਿੰਘ ਸ਼ੇਰਾ, ਕੌਂਸਲਰ ਇੰਦਰਜੀਤ ਸਿੰਘ ਰੰਧਾਵਾ, ਅਮਰਜੀਤ ਸਿੰਘ ਫੌਜੀ, ਹਰਬੰਸ ਲਾਲ ਸੈਣੀ, ਸਰਪੰਚ ਇੰਦਰਜੀਤ ਸਿੰਘ ਨਿਸੋਕੇ, ਸਰਪੰਚ ਕਾਬਲ ਸਿੰਘ, ਕੰਵਲਜੀਤ ਸਿੰਘ ਗਿੱਲ ਪੈੜੇਵਾਲ, ਮਹਿੰਦਰ ਸਿੰਘ ਜੱਟਾ, ਖਜਾਨ ਸਿੰਘ ਰਮਦਾਸ, ਸਰਪੰਚ ਬਲਵਿੰਦਰ ਸਿੰਘ ਜੱਟਾ, ਪ੍ਰਧਾਨ ਨਗਰ ਕੌਂਸਲ ਅਜਨਾਲਾ ਜੋਰਾਵਰ ਸਿੰਘ, ਸਾਬਕਾ ਸਰਪੰਚ ਸਰਦੂਲ ਸਿੰਘ ਚੱਕ ਸਕੰਦਰ, ਸਰਪੰਚ ਰਾਜਬੀਰ ਸਿੰਘ ਮੋਹਣ ਭੰਡਾਰੀਆਂ, ਅਮਰਬੀਰ ਸਿੰਘ ਢਿੱਲੋਂ, ਰਛਪਾਲ ਸਿੰਘ ਕਾਲੀ,  ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਚ ਸਰਪੰਚ ਹਾਜਰ ਸਨ।

No comments: