BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਡਵੋਕੇਟ ਰਾਜੀਵ ਮਦਾਨ ਵੱਲੋਂ ਅਰੰਭੀ ਚੇਤਨਾ ਲਹਿਰ ਨੂੰ ਸਮਾਜਿਕ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ

ਐਡਵੋਕੇਟ ਰਾਜੀਵ ਮਦਾਨ ਸਮਾਜਿਕ ਚੇਤਨਾ ਲਹਿਰ ਤਹਿਤ ਜਾਗਰੂਕਤਾ ਸਟਿੱਕਰ ਜਾਰੀ ਕਰਦੇ ਹੋਏ।
ਅੰਮ੍ਰਿਤਸਰ 09 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਭਾਰਤ ਦੀ ਕੁੱਲ ਜਨਸੰਖਿਆ ਵਿਚੋਂ ਨੌਜਵਾਨ ਵਰਗ 27.5 ਪ੍ਰਤੀਸ਼ਤ ਹਨ ਪਰ ਨੌਜਵਾਨ ਵਾਸਤੇ ਕੋਈ ਖਾਸ ਨੀਤੀਆਂ ਜਾ ਪ੍ਰੋਗਰਾਮ ਨਾ ਉਲੀਕਣੇ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਨਾਲ-ਨਾਲ ਨੌਜਵਾਨਾਂ ਦੀਆਂ ਨੀਤੀਆਂ ਦਾ ਉਦੇਸ਼ ਜਿੱਥੇ ਸਿੱਖਿਅਤ ਕਰਨਾ ਰੋਜਗਾਰ ਪੱਖੀ ਅਤੇ ਸਾਸ਼ਨ ਦੀ ਸਾਰੇ ਪੱਧਰਾ ਉਪਰ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਪਰ ਅਫਸੋਸ ਹੈ ਕਿ ਅੱਜ ਨੌਜਵਾਨ ਵਰਗ ਵੱਲ ਕੋਈ ਵਿਸੇਸ਼ ਧਿਆਨ ਨਾ ਦੇਣਾ ਤੇ ਨਾ ਹੀ ਕੋਈ ਠੋਸ ਯੂਵਾ ਨੀਤੀ ਹੋਣਾ ਇਸ ਵਰਗ ਨੂੰ ਅਣਗੋਲਿਆ ਕਰਨ ਦੇ ਬਰਾਬਰ ਹੈ। ਇਹ ਵਿਚਾਰ ਐਡਵੋਕੇਟ ਰਾਜੀਵ ਮਦਾਨ ਰਮਦਾਸ ਨੇ ਸਮਾਜਿਕ ਚੇਤਨਾ ਲਹਿਰ ਤਹਿਤ ਕਰਵਾਈ ਜਾਗਰੂਕਤਾ ਮੀਟਿੰਗ ਮਹਿੰਮਦ ਮੰਦਰਾ ਵਾਲਾ ਵਿਖੇ ਕਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਵੱਡੇ ਪੱਧਰ ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਦਾ ਕਾਰਨ ਲੋਕਾਂ ਵਿੱਚ ਸਿਹਤ ਪੱਖੋਂ ਚੇਤਨ ਨਾ ਹੋਣਾ ਹੈ ਜੋ ਕਿ ਹਰੇਕ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਇਸ ਪ੍ਰਤੀ ਲੋਕਾਂ ਨੂੰ ਜਾਗਰੂਕਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਿਹਤ ਮੰਦ ਪੰਜਾਬ ਦੀ ਸਿਰਜਨਾ ਕੀਤੀ ਜਾ ਸਕੇ। ਇਸ ਮੌਕੇ ਸਮਾਜਿਕ ਚੇਤਨਾ ਲਹਿਰ ਦਾ ਸਮਰਥਨ ਕਰਦਿਆ ਯੂਥ ਵੈਲਫੇਅਰ ਕਲੱਬ ਮੰਦਰਾਵਾਲਾ ਦੇ ਪ੍ਰਧਾਨ ਵਿਜੇ ਮਸੀਹ ਨੇ ਕਿਹਾ ਕਿ ਚੇਤਨਾ ਲਹਿਰ ਤਹਿਤ ਮਸੀਹ ਭਾਈਚਾਰੇ ਦੀ ਆਰਥਿਕ ਤੇ ਸਮਾਜਿਕ ਸਥਿਤੀ ਦੇ ਅਧਾਰਿਤ ਇੱਕ ਵਿਸੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਤਹਿਤ ਉਨ੍ਹਾਂ ਦੀ ਸਥਿਤੀ ਨੂੰ ਅੰਕੜਿਆ ਰਾਹੀ ਚੇਤਨ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਹੋਰ ਵਿਕਸਤ ਕਰ ਸਕੀਏ। ਇਸ ਮੋਕੇ ਪਾਸਟਰ ਵਾਰਸ ਮਸੀਹ, ਪ੍ਰਗਟ ਸਿੰਘ, ਹੈਪੀ ਮਸੀਹ, ਸ਼ੇਰ ਸਿੰਘ, ਨੂਰ ਮਸੀਹ, ਰੋਬਿਟ ਮਸੀਹ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲ ਵੀ ਸਮਾਜਿਕ ਚੇਤਨਾ ਲਹਿਰ ਨੂੰ ਗ੍ਰਾਮਿਣ ਯੂਥ ਵੈਲਫੇਅਰ ਕਲੱਬ ਸੋਸ਼ਲ ਵੈਲਫੇਅਰ ਕਲੱਬ, ਯੂਥ ਵਿਕਾਸ ਕਲੱਬ ਸਮਰਥਨ ਦੇ ਚੁੱਕੀਆਂ ਸੰਸਥਾਵਾਂ ਹਨ ਅਤੇ ਹੋਰ ਵੀ ਕਈ ਸਮਾਜਿਕ ਜਥੇਬੰਦੀਆਂ ਵੱਲੋਂ੍ਹ ਲਹਿਰ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਰੋਬਿਟ ਮਸੀਹ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

No comments: