BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈਕਨੀਕਲ ਸਰਵਿਸ ਯੂਨੀਅਨ ਦੇ ਸਮੂੰਹ ਕਾਮਿਆ ਵੱਲ੍ਹੋਂ ਵੱਖ-ਵੱਖ ਪਿੰਡਾਂ 'ਚ ਕੀਤਾ ਸਰਕਾਰ ਖਿਲਾਫ ਰੋਸ ਮਾਰਚ

ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਝੰਡਾ ਮਾਰਚ ਕਰਦੇ ਹੋਏ।
ਗੱਗੋਮਾਹਲ 11 ਅਪ੍ਰੈਲ (ਰਜਿੰਦਰ ਭਗਤ/ਡਿੰਪਲ ਢਿੱਲੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿ: ਦੀ ਸਬ ਡਵੀਜਨ ਰਮਦਾਸ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਮੂੰਹ ਕਾਮਿਆ ਦੀ ਇੱਕ ਵਿਸੇਸ ਇਕੱਤਰਤਾ ਹੋਈ ਜਿਸ ਵਿੱਚ ਸੂਬਾ ਕਮੇਟੀ ਪੰਜਾਬ ਦਿੱਤੇ ਸੰਘਰਸ਼ ਪ੍ਰੋਗਰਾਮ ਦੀ ਕੜੀ ਵਜੋਂ ਮੰਡਲ ਪੱਧਰ ਤੇ ਸਮੂੰਹ ਕਾਮਿਆ ਵੱਲੋਂ ਇਕੱਠੇ ਹੋ ਕੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਮੰਡਲ ਪ੍ਰਧਾਨ ਬਲਜੀਤ ਸਿੰਘ ਵੱਲੋਂ੍ਹ ਕੀਤੀ ਗਈ। ਇਸ ਮਾਰਚ ਸਮੇਂ ਪਿੰਡਾਂ ਵਿੱਚ ਕਾਫਲੇ ਦੇ ਰੂਪ ਵਿੱਚ ਮਾਰਚ ਕਰਦਿਆ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਪਿੱਛਲੇ ਸਮੇਂ ਪਟਿਆਲਾ ਸਰਕਲ ਵਿਖੇ ਆਉਟ ਸੋਰਸਿੰਗਫ਼ਨਿੱਜੀਕਰਨ ਦੇ ਵਿਰੋਧ 'ਚ ਘੋਲ ਲੜਦਿਆ ਕਾਮਿਆ ਨੂੰ ਨਿਰਦੋਸ਼ ਡਿਸਮਿਸ ਕੀਤਾ ਸੀ ਉਨ੍ਹਾਂ ਡਿਸਮਿਸ ਹੋਏ ਕਾਮਿਆ ਨੂੰ ਸਮੂੰਹ ਮੁਲਾਜਮਾਂ ਤੇ ਜਥੇਬੰਦੀਆਂ ਦੀ ਅਗਵਾਈ ਅਧੀਨ ਘੋਲ ਲੜ੍ਹ ਕੇ ਸਮੂੰਹ ਕਾਮਿਆ ਨੂੰ ਬਹਾਲ ਕਰਵਾਇਆ ਸੀ। ਇਸ ਉਪਰੰਤ ਮੈਨੇਜਮੈਂਟ ਵੱਲੋਂ੍ਹ ਡਿਸਮਿਸ ਕੀਤੇ ਕਾਮਿਆ ਤੇ ਨਜਾਇਜ ਪੁਲਿਸ ਕੇਸ ਦਰਜ ਕਰਵਾਏ ਸਨ ਜਿਨ੍ਹਾਂ ਦੀ ਪੜਤਾਲ ਮੈਨੇਜਮੈਂਟ ਵੱਲੋਂ੍ਹ ਕੀਤੀ ਗਈ ਸੀ ਤੇ ਕਾਮੇ ਨਿਰਦੋਸ਼ ਸਾਬਤ ਹੋਏ ਸਨ ਪਰ ਮੈਨੇਜਮੈਂਟ ਨੇ ਮੁਲਾਜਮ ਵਿਰੋਧੀ ਵਤੀਰਾ ਰੱਖਦਿਆ ਹੋਇਆ ਮੁਲਾਜਮਾਂ ਦੇ ਪੱਖ ਵਿੱਚ ਕੋਈ ਪੜਤਾਲ ਦਾ ਪੱਖ ਅਦਾਲਤ ਵਿੱਚ ਨਹੀ ਰੱਖਿਆ ਜਿਸ ਕਰਕੇ ਦੋ ਕਾਮਿਆ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ। ਇਸ ਮੁਲਾਜਮ ਵਿਰੋਧੀ ਵਤੀਰੇ ਦੀ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆ ਬੁਲਾਰੇ ਸਾਥਿਆ ਦੀ ਮੰਗ ਹੈ ਕਿ ਜੇਲ੍ਹ 'ਚ ਬੰਦ ਬਿਜਲੀ ਕਾਮਿਆ ਨੂੰ ਤਰੁੰਤ ਰਿਹਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਾਰਪੋਰੇਸ਼ਨ ਅੰਦਰ ਕੰਮ ਭਾਰ ਅਨੁਸਾਰ ਭਰਤੀ ਕੀਤੀ ਜਾਵੇ, ਮ੍ਰਿਤਕਾ ਦੇ ਵਾਰਸਾ ਨੂੰ ਨੋਕਰੀ ਦਾ ਹੱਕ ਬਹਾਲ ਕੀਤਾ ਜਾਵੇ। ਉਨ੍ਹਾਂ ਨੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੋਧ ਨਾਅਰੇਬਾਜੀ ਕੀਤੀ ਤੇ ਬੁਲਾਰਿਆ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਲੋਕ ਵਿਰੋਧੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਲੋਕਾਂ ਤੋਂ ਭਰਵੇ ਸਹਿਯੋਗ ਦੀ ਮੰਗ ਕੀਤੀ ਤੇ ਇਹ ਝੰਡਾ ਮਾਰਚ ਰਮਦਾਸ ਤੋਂ ਸ਼ੁਰੂ ਹੋ ਕੇ ਮੰਦਰਾਵਾਲਾ, ਰੂੜੇਵਾਲ, ਧੰਗਈ, ਥੋਬਾ, ਦਰੀਆ ਮੂਸਾ, ਲੱਖੂਵਾਲ, ਪੈੜੇਵਾਲ, ਅਵਾਣ ਤੋਂ ਹੁੰਦਾ ਹੋਇਆ ਰਮਦਾਸ ਵਿਖੇ ਸਮਾਪਤ ਹੋਇਆ। ਇਸ ਮੌਕੇ ਸਰਕਲ ਪ੍ਰਧਾਨ ਮਲਕੀਤ ਸਿੰਘ, ਬਲਕਾਰ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਬਘੇਲ ਸਿੰਘ ਆਦਿ ਆਗੂ ਨੇ ਸੰਬੋਧਨ ਕੀਤਾ।

No comments: