BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਸਾਹਿਬ ਡਾ: ਅੰਬੇਡਕਰ ਜੀ ਦਾ ਜਨਮ ਦਿਵਸ ਜ਼ਿਲਾ ਪੱਧਰ ਤੇ ਮਨਾਇਆ ਗਿਆ

ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਜੀ ਦਾ 125 ਵਾਂ ਜਨਮ ਦਿਨ ਡਾ: ਬੀ. ਆਰ. ਅੰਬੇਡਕਰ ਗਰੁੱਪ ਆਫ਼ ਆਰਗੇਨਾਈਜੇਸ਼ਨਜ ਵੱਲੋਂ ਜ਼ਿਲਾ ਪੱਧਰ ਤੇ ਐਡਵੋਕੇਟ ਚਮਨ ਸਿੰਘ ਭਟੋਆ ਦੀ ਪ੍ਰਧਾਨਗੀ ਹੇਠ ਸ਼ਿਵ ਸ਼ੰਕਰ ਪੈਲੇਸ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਹੁਸ਼ਿਆਰਪੁਰ ਦੀਆਂ 32 ਜਥੇਬੰਦੀਆਂ ਵੱਲੋਂ ਪਹਿਲੀ ਵਾਰ ਇਕ ਮੰਚ ਤੇ ਇਕਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਚੀਫ਼ ਜਸਟਿਸ ਹਰਿਆਣਾ ਅਤੇ ਪੰਜਾਬ ਹਾਈਕੋਰਟ ਐਸ.ਪੀ. ਬੰਗੜ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਠੇਕੇਦਾਰ ਭਗਵਾਨ ਦਾਸ ਅਤੇ ਇੰਜ ਸੁਰਿੰਦਰ ਸੰਧੂ ਐਕਸੀਅਨ ਸ਼ਾਮਿਲ ਹੋਏ। ਸਮਾਗਮ ਦੇ ਮੁੱਖ ਬੁਲਾਰੇ ਇੰਜ: ਅਕਸ਼ੇ ਜਲੋਵਾ, ਇੰਜ: ਸੁਰੇਸ਼ ਦ੍ਰਾਵਿਡ, ਐਡਵੋਕੇਟ ਐਸ.ਐਲ ਵਿਰਦੀ ਨੇ ਦੱਸਿਆ ਕਿ ਅੱਜ ਸਮਾਜ ਨੂੰ ਇਕਠੇ ਹੋਣ ਦੀ ਜ਼ਰੂਰਤ ਹੈ, ਇਕਠੇ ਹੋ ਕੇ ਹੀ ਅਸੀ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਾਂ। ਇਸ ਸਮਾਗਮ ਵਿਰ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਇੰਜ: ਕਸ਼ਮੀਰ ਲੱਧੜ (ਜਨਰਲ ਸਕੱਤਰ) ਅਤੇ ਐਡਵੋਕੇਟ ਰਣਜੀਤ ਕੁਮਾਰ ਨੇ ਨਿਵਾਈ। ਇਸ ਸਮਾਗਮ ਵਿੱਚ ਸ੍ਰੀ ਆਰ.ਡੀ ਬੱਧਣ (ਕੈਸ਼ੀਅਰ), ਸ੍ਰੀ ਜਗਦੀਸ਼ ਬੱਧਣ, ਸ੍ਰੀ ਪ੍ਰੀਤਮ ਦਾਸ ਗੋਮਰ, ਇਹਨਾਂ ਤੋ ਇਲਾਵਾ ਸਾਰੀਆਂ ਸਹਿਯੋਗੀ ਜਥੇਬੰਦੀਆਂ (32) ਦੇ ਅਹੁਦੇਦਾਰ ਆਪਣੇ ਹਜ਼ਾਰਾਂ ਸਾਥੀਆ ਸਮੇਤ ਹਾਜ਼ਰ ਰਹੇ।

No comments: