BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਮਚਾਰੀਆਂ ਸਮੇਂ ਦੀ ਪੰਬਦੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਣ- ਇਜ:ਬਲਬੀਰ ਸਿੰਘ

ਹੁਸ਼ਿਆਰਪੁਰ, 5 ਅਪ੍ਰੈਲ (ਤਰਸੇਮ ਦੀਵਾਨਾ)- ਜ਼ਿਲਾ ਸਿੱਖਿਆ ਅਫਸਰ (ਐ.ਸਿ) ਇਜ:ਬਲਬੀਰ ਸਿੰਘ ਨੇ ਅਹੁੱਦਾ ਸਭੰਾਲਣ ਉਪਰੰਤ ਸਰਵ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਅਤੇ ਜ਼ਿਲਾ ਸਿੱਖਿਆ ਅਫ਼ਸਰ (ਦਫਤਰ ) ਦੇ  ਕਰਮਚਾਰੀਆਂ ਨਾਲ ਪਲੇਠੀ ਬੈਠਕ ਕੀਤੀਇਸ ਦੌਰਾਨ ਉਪ ਜ਼ਿਲਾ ਸਿੱਖਿਆ ਅਫਸਰ(ਐ.ਸਿ) ਸ਼ੈਲੇਦਰ ਠਾਕੁਰ ਸਰਵ ਸਿੱਖਿਆ ਦਫਤਰ ਤੇ ਡੀ.ਆਰ.ਪੀ (ਗਰਲ ਐਜ਼ੁੁੂਕੇਸ਼ਨ) ਮਦਨ ਲਾਲ  ਸ਼ਰਮਾ , ਡੀ.ਆਰ.ਪੀ ਰਜ਼ਨੀਸ਼ ਕੁਮਾਰ ਗੁਲਿਆਨੀ , ਹਰਵਿੰਦਰ ਸਿੰਘ ,ਸੁਖਵਿੰਦਰ ਸਿੰਘ ,ਗੁਰਮਿੰਦਰ ਸਿੰਘ ਨਿਰਗੁਣ, ਏ.ਪੀ.ਸੀ(ਜ) ਨਿਰਮਲਾ ਦੇਵੀ,ਕੰਚਨ ਬਾਲਾ ,ਵਰੁਨ ਜੈਨ ਨਾਹਰ,ਰੀਨਾ ਰਾਣੀ,ਦਵਿੰਦਰ ਕੌਰ, ਡਾ.ਧੀਰਜ,ਅਨਿਰੁਧ ਮੋਦਗਿਲ (ਪ੍ਰਧਾਨ ਮਨੀਸਟਰੀਅਲ ਯੂਨੀਅਨ), ਸੁਪਰਡੈਂਟ ਸਤੀਸ਼ ਕੁਮਾਰ, ਸੁਪਰਡੈਂਟ ਰਾਮਦੇਵ ,ਮਿਡ ਡੇ ਮੀਲ ਮੈਨੇਜਰ ਕਰਨੈਲ ਸਿੰਘ ਕਲਸੀ,ਦੀਪਕ ਬੱਗਾ, ਬਲਵੀਰ ਸਿੰਘ ਆਦਿ ਹਾਜ਼ਰ ਸਨਇਸ ਮੋਕੇ ਬੋਲਦਿਆਂ ਇਜ਼:ਬਲਵੀਰ ਸਿੰਘ  ਨੇ ਦਫਤਰੀ ਮੁਲਾਜਮਾ ਨੂੰ ਹਦਾਇਤ ਕੀਤੀ ਕਿ ਦਫਤਰੀ ਕੰਮ ਵਿੱਚ ਹੋਰ ਪਾਰਦਸ਼ਤਾ ਲਿਆਂਦੀ ਜਾਵੇਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਅਨੇਕਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਵਿਚ ਮੁੱਫਤ ਵਰਦੀਆਂ, ਕਿਤਾਬਾਂ, ਮੀਡ-ਡੇ-ਮੀਲ, ਵਜੀਫੇ, ਸਟੇਸਨਰੀ, ਆਈ.ਈ.ਡੀ ਕੰਪੋਨੈਂਟ ਤਹਿਤ ਮੁੱਫਤ ਇਲਾਜ ,ਐਸ.ਟੀ.ਆਰ ਅਧੀਨ ਆਊੂਟ ਆਫ ਸਕੂਲ ਬੱਚਿਆ ਦੀ ਭਾਲ ਕਰ ਕੇ ਮੇਨ ਸਟਰੀਮ ਕਰਨਾ, ਸਿਵਲ ਵਰਕਸ ਤਹਿਤ ਸਕੂਲਾਂ ਵਿਚ ਅਧੁਨਿਕ ਇਮਾਰਤਾਂ ਦਾ ਨਿਰਮਾਣ,ਆਰ.ਟੀ.ਈ  ਤਹਿਤ ਲਾਜ਼ਮੀ ਸਿੱਖਿਆ ਅਤੇ ਐਸ.ਐਮ.ਸੀ ਕਮੇਟੀਆਂ  ਦਾ ਨਿਰਮਾਣ ਕਰ ਕੇ ਸਮਾਜ਼ ਦੇ ਵਿਅਕਤੀਆ ਨੂੰ ਸਕੂਲ ਡਿਲਵਪਮੈਂਟ ਪਲਾਨ ਅਤੇ ਗਤੀਵਿਧੀਆ  ਵਿਚ ਨਾਲ ਜੋੜਨਾ ਹੈ ਉਹਨਾਂ ਕਰਮਚਾਰੀਆਂ ਨੇ ਸਮੇਂ ਦੀ ਪੰਬਦੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਮੂਲ ਮੰਤਰ ਤੇ ਕੰਮ ਕਰਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਹੀਨੇ ਦੇ ਹਰ ਦੂਸਰੇ ਸ਼ਨੀਵਾਰ ਸ਼ਿਕਾਇਤਾ ਦੇ ਨਿਪਟਾਰੇ ਲਈ ਖੂਲਾ ਦਰਬਾਰ ਲਗਾਇਆ ਜਾਂਦਾ ਹੈ ਜਿਸ ਵਿਚ ਕੋਈ ਵੀ ਵਿਅਕਤੀ ਮੋਕੇ ਤੇ ਹੀ ਸਮਸਿਆ ਦਾ ਨਿਪਟਾਰਾ ਕਰਵਾ ਸਕਦਾ ਹੈ ਉਹਨਾਂ ਦੱਸਿਆ ਕਿ ਪੂਰੇ ਜ਼ਿਲੇ ਵਿਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆ ਮੁੱਫਤ ਪਾਠ ਪੁਸਤਕਾਂ ਸਕੂਲਾਂ ਤੱਕ ਪੁੱਜਦੀਆ ਕਰ ਦਿੱਤੀਆਂ ਗਈਆ ਹਨ ਜੋ ਕਿ ਵਿਦਿਆਰਥੀਆ ਨੂੰ ਦੇ ਦਿੱਤੀਆ ਗਈਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਕੋਈ ਕਮੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

No comments: