BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੁਰਾਲਗੜ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੀ ਮੀਟਿੰਗ ਹੋਈ

ਮੀਨਾਰ ਏ ਬੇਗਮਪੁਰਾ ਦੀ ਉਸਾਰੀ ਬਾਦਲ ਸਰਕਾਰ ਦਾ ਇਤਿਹਾਸਕ ਫੈਸਲਾ-ਸਰਪੰਚ ਸੁਰਿੰਦਰ ਪੱਪੀ
 

ਹੁਸ਼ਿਆਰਪੁਰ, 2 ਅਪ੍ਰੈਲ (ਤਰਸੇਮ ਦੀਵਾਨਾ)- ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲਾ ਜਨਰਲ ਸਕੱਤਰ ਸਰਪੰਚ ਸੁਰਿੰਦਰ ਸਿੰਘ ਪੱਪੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮਿਿਟੰਗ ਬੰਗਲਾ ਛਾਉਣੀ ਵਿਖੇ ਹੋਈ  ਇਸ ਮੀਟਿੰਗ ਵਿੱਚ ਸ਼ੋ੍ਰਮਣੀ ਅਕਾਲੀ ਦਲ  ਐਸ.ਸੀ. ਵਿੰਗ ਵਲੋਂ ਖੁਰਾਲਗੜ ਵਿਖੇ ਹੋ ਰਹੇ ਸਮਾਗਮਾਂ ਵਿੱਚ ਵੱਧ ਤੋਂ ਸ਼ਾਮਲ ਹੋਣ ਦੀ ਵਚਨਬੱਧਤਾ ਦੁਹਰਾਈ ਗਈ  ਇਸ ਸਮੇਂ ਸ਼ੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲਾ ਜਨਰਲ ਸਕੱਤਰ ਸਰਪੰਚ ਸੁਰਿੰਦਰ ਸਿੰਘ ਪੱਪੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਮੀਨਾਰ ਏ ਬੇਗਮਪੁਰਾ ਦੀ ਉਸਾਰੀ ਦਾ ਫੈਸਲਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਦਾ ਇਤਿਹਾਸਕ ਫੈਸਲਾ ਹੈ  ਜਿਸ ਵਿੱਚ ਸੰਗਤ ਹਾਲ ,ਸਰਾਂ ,ਗੁਰੂ ਰਵਿਦਾਸ ਅਜਾਇਬ ਘਰ , ਵਿਆਖਿਆ ਕੇਂਦਰ , ਖੋਜ ਲਾਇਬਰੇਰੀ  ਅਤੇ ਹੋਰ ਬਹੁਤ ਸਾਰੇ ਸਮਾਜ ਲਈ ਮਹੱਤਵ ਪੂਰਨ ਅਸਥਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ  ਉਨਾਂ ਕਿਹਾ ਆਉਣ ਵਾਲੀਆਂ ਪੀੜੀਆਂ ਇਹਨਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਹਾਨ ਅਸਥਾਨਾਂ ਦਾ ਭਰਪੂਰ ਲਾਭ ਉਠਾਉਣਗੀਆਂ ਅਤੇ ਬਾਦਲ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਨੂੰ ਹਮੇਸ਼ਾਂ ਯਾਦ ਰੱਖਣਗੀਆਂ  ਸਰਪੰਚ ਸੁਰਿੰੰਦਰ ਸਿੰਘ ਪੱਪੀ ਅਤੇ ਜਿਲਾ ਐਸ.ਵਿੰਗ ਵਲੋਂ ੩ ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਛਰਨ ਛੋਹ ਧਰਤੀ ਖੁਰਾਲਗੜ ਵਿਖੇ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਸਮੇਂ ਸਰਪੰਚ ਸੁਰਿੰਦਰ ਸਿੰਘ ਪੱਪੀ, ਮੋਹਣ ਲਾਲ, ਪ੍ਰਕਾਸ਼ ਚੰਦ, ਸੋਮ ਨਾਥ, ਗੁਰਵਿੰਦਰ ਸਿੰਘ, ਦਵਿੰਦਰ ਲਾਲ, ਰਵੀ ਕੁਮਾਰ, ਗੁਰਦੀਪ ਕੁਮਾਰ, ਬਬਲਾ ਮੁੰਨੀ, ਬਲਵਿੰਦਰ ਕੌਰ, ਸਤਵਿੰਦਰ ਕੌਰ, ਸੁਰਿੰਦਰ ਕੌਰ, ਕੋਮਲ, ਨਰੇਸ਼ ਰਾਣੀ ਹਾਜਰ ਸਨ।

No comments: