BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਪੀ.ਜੀ. ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਇਨਿੰਗ ਵਲੋਂ ਵਿੱਦਿਅਕ ਟ੍ਰਿਪ ਦਾ ਆਯੋਜਨ

ਜਲੰਧਰ 26 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਸੰਸਥਾ ਵਲੋਂ ਸਮੇਂ-ਸਮੇਂ ਉੱਤੇ ਵਿੱਦਿਅਕ, ਸਾਹਿਤਕ, ਸਭਿਆਚਾਰਕ ਗਤੀਵਿਧੀਆਂ ਨਿਰੰਤਰ ਆਯੋਜਿਤ ਕਰਵਾਈਆਂ ਜਾਂਦੀਆਂ ਰਹਿੰਦੀਆਂ ਹਨ। ਇਸੇ ਲੜੀ ਤਹਿਤ ਵਿਦਿਆਲਾ ਦੇ ਪੀ.ਜੀ ਡਿਪਾਰਟਮੈਂਟ ਆਫ ਫੈਸ਼ਨ ਡਿਜਾਇਨਿੰਗ ਐਂਡ ਮਰਚੈਂਡਾਇਜ਼ਿੰਗ ਵਲੋਂ ਬੀ.ਵਾਕ (ਟੈਕਸਟਾਇਲ ਡਿਜ਼ਾਇਨਿੰਗ ਐਂਡ ਟੈਕਨੋਲੋਜੀ, ਫੋਟੋਗ੍ਰਾਫੀ ਐਂਡ ਜਰਨਲਿਜ਼ਮ, ਨਿਊਟਿਸ਼ਨ ਐਕਸਰਸਾਇਜ ਐਂਡ ਹੈਲਥ, ਐੱਮ.ਐਸ.ਸੀ. ਅਤੇ ਬੀ.ਐੱਸ.ਸੀ. (ਐਫ ਡੀ) ਅਤੇ ਬੀ.ਐੱਸ.ਸੀ. ਹੋਮ ਸਾਇੰਸ ਦੀਆਂ ਵਿਦਿਆਰਥਣਾਂ ਲਈ ਇਕ ਵਿੱਦਿਅਕ ਟ੍ਰਿਪ ਆਯੋਜਿਤ ਕੀਤਾ ਗਿਆ ਜਿਸ ਵਿਚ 39 ਵਿਦਿਆਰਥਣਾਂ ਨੇ ਜੈਪੁਰ ਅਤੇ ਪੁਸ਼ਕਰ ਦੇ ਵਿਭਿੰਨ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਇਸ ਟ੍ਰਿਪ ਦੌਰਾਨ ਵਿਦਿਆਰਥਣਾਂ ਨੇ ਕਲਾਤਮਕ ਕਦਰਾਂ ਅਤੇ ਸੁੰਦਰਤਾ ਨਾਲ ਭਰਪੂਰ ਬਲਿਊ ਪਾਟਰੀ ਅਤੇ ਬਲਾਕ ਪ੍ਰਿੰਟਿੰਗ ਦੇ ਘਰ ਸਾਂਗਾਨੇਰ ਦਾ ਭਰਪੂਰ ਆਨੰਦ ਮਾਣਿਆ।
ਇਸ ਉਪਰੰਤ ਵਿਦਿਆਰਥਣਾਂ ਨੇ ਸਿਟੀ ਪੈਲੇਸ, ਜੈਪੁਰ ਵਿਖੇ ਪ੍ਰਸਿੱਧ ਕ੍ਰਾਫਟ ਨਾਲ ਸੰਬੰਧਿਤ ਵਿਭਿੰਨ ਨਮੂਨੇ ਦੇਖੇ। ਇਸਦੇ ਨਾਲ ਹੀ ਵਿਦਿਆਰਥਣਾਂ ਨੂੰ ਪੇਪਰ ਫੈਕਟਰੀ ਜਾਣ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ। ਉਨਾਂ ਪੇਪਰ ਬਣਾਉਣ ਦੀਆਂ ਵਿਭਿੰਨ ਤਕਨੀਕਾਂ ਦੇ ਨਾਲ-ਨਾਲ ਲੈਂਪ ਸ਼ੇਡਜ਼, ਪੇਪਰ ਬੈਗਜ਼ ਅਤੇ ਗਿਫਟ ਬਾਕਸ ਆਦਿ ਦੀ ਤਕਨੀਕੀ ਜਾਣਕਾਰੀ ਵੀ ਲਈ। ਬੀ.ਐੱਸ.ਸੀ. ਹੋਮ ਸਾਇੰਸ ਦੀਆਂ ਵਿਦਿਆਰਥਣਾਂ ਨੇ ਆਈ.ਆਈ.ਐੱਚ.ਐੱਮ.ਆਰ. ਵਿਖੇ ਸੈਮੀਨਾਰ ਵਿੱਚ ਵੀ ਭਾਗ ਲਿਆ। ਇਸ ਦੌਰਾਨ ਵਿਦਿਆਰਥਣਾਂ ਨੇ ਜੈਪੁਰ ਅਤੇ ਪੁਸ਼ਕਰ ਦਾ ਮਾਰਕਿਟ ਸਰਵੇਅ ਵੀ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਟ੍ਰਿਪ ਦੇ ਆਯੋਜਕਾਂ ਨੂੰ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥਣਾਂ ਦੇ ਮਨ ਅਤੇ ਦਿਮਾਗ ਨੂੰ ਦਰੁਸਤ ਕਰਦਿਆਂ ਉਨਾਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਨਾਲ ਹੀ ਉਨਾਂ ਦੀ ਸਖਸ਼ੀਅਤ ਦੇ ਵਿਕਾਸ ਲਈ ਭਰਪੂਰ ਲਾਹੇਵੰਦ ਸਿੱਧ ਹੁੰਦੇ ਹਨ।

No comments: