BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਸ.ਐਨ.ਐਲ ਵੱਲੋਂ ਜੰਡੂ ਸਿੰਘਾ ਵਿੱਚ ਦੋ ਦਿਨਾਂ ਮੇਲਾ ਲਗਾਇਆ

ਜੰਡੂ ਸਿੰਘਾ ਵਿੱਚ ਮੇਲੇ ਦੋਰਾਨ ਲੋਕਾਂ ਨੂੰ ਜਾਣਕਾਰੀ ਦਿੰਦੇ ਐਸ.ਡੀ.ਉ ਕੁਲਵੰਤ ਸਿੰਘ ਅਤੇ ਹੋਰ ਮੁਲਾਜਮ।
ਜਲੰਧਰ 25 ਅਪ੍ਰੈਲ (ਬਿਊਰੋ)- ਭਾਰਤ ਸੰਚਾਰ ਨਿਗਮ ਲਿਮਿਟਡ ਦੀ ਆਦਮਪੁਰ ਇੰਕਸਚੈਜ ਦੇ ਸਮੂਹ ਮੁਲਾਜਮਾਂ ਵੱਲੋਂ ਐਸ.ਡੀ.ਉ ਕੁਲਵੰਤ ਸਿੰਘ ਦੀ ਵਿਸੇਸ਼ ਦੇਖਰੇਖ ਹੇਠ ਜੰਡੂ ਸਿੰਘਾ ਵਿੱਚ ਬੀ.ਐਸ.ਐਨ.ਐਲ ਮੇਲਾ ਸ਼੍ਰੀ ਹਰਗੋਬਿੰਦ ਸਾਹਿਬ ਗੇਟ (ਗੁ.ਸ਼ਹੀਦਾਂ ਪਾ. ਛੇਵੀ) ਸਾਹਮਣੇ ਲਗਾਇਆ ਗਿਆ। ਜਿਸਦਾ ਸ਼ੁੱਭ ਅਰੰਭ ਐ.ਡੀ.ਉ ਕੁਲਵੰਤ ਸਿੰਘ ਨੇ ਕੀਤਾ। ਉਨਾਂ ਦਸਿਆ ਕਿ ਇਹ ਮੇਲਾ ਸੀਨੀਅਰ ਜੀ.ਐਮ. ਐਸ. ਕੇ ਨਿਗਮ, ਅਡੀਸ਼ਨਲ ਜੀ.ਐਮ ਰਵਿੰਦਰ ਕੁਮਾਰ, ਡਵੀਜੀਨਲ ਇੰਜੀਅਰ ਪ੍ਰਿਤਪਾਲ ਸਿੰਘ ਦੇ ਵੱਲੋਂ ਦਿੱਤੇ ਦਿਸ਼ਾਂ ਨਿਰਦੇਸ਼ਾਂ ਤਹਿਤ ਲਗਾਇਆ ਗਿਆ ਹੈ। ਜਿਸ ਵਿੱਚ ਲੋਕਾਂ ਨੂੰ ਬੀ.ਐਸ.ਐਨ.ਐਲ ਦੀਆ ਨਵੀਂਆਂ ਸਿੰਮਾਂ, ਬਰਾਡਬੈਂਡ, ਲੈਂਡਲਾਇਨ, ਵਾਈਮੈਕਸ, ਅਤੇ ਐਫ.ਟੀ.ਟੀ ਐਚ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਕੁਲਵੰਤ ਸਿੰਘ ਨੇ ਦਸਿਆ ਵਿਭਾਗ ਵਲੋਂ ਚਲਦੀਆਂ ਸਕੀਮਾਂ ਦਾ ਭਰਭੂਰ ਫਾਇਦਾ ਉਠਾਣ ਲਈ ਲੋਕਾਂ ਨੇ ਇਸ ਵਿੱਚ ਭਾਰੀ ਉਤਸ਼ਾਹ ਦਿਖਾਇਆ। ਇਸ ਮੋਕੇ ਤੇ ਵਿਭਾਗ ਦੇ ਲੁਬਾਇਆ ਰਾਮ, ਗੁਰਪ੍ਰਤਾਪ ਸਿੰਘ, ਵਿਜੈ ਕੁਮਾਰ, ਜਸਵੀਰ ਸਿੰਘ, ਹਰੀਸ਼ ਕੁਮਾਰ, ਅਵਤਾਰ ਸਿੰਘ, ਅਤੇ ਹੋਰ ਮੁਲਾਜਮ ਹਾਜਰ ਸਨ।

No comments: