BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂੁ ਗੋਬਿੰਦ ਹਸਪਤਾਲ ਵੈਲ'ਫੇਅਰ ਕਮੇਟੀ ਦੀ ਹੋਈ ਮੀਟਿੰਗ

ਗੁਰੂ ਗੋਬਿੰਦ ਹਸਪਤਾਲ ਵੈੱਲ਼ਫੇਅਰ ਕਮੇਟੀ ਦੇ ਮੈਬਰਾਂ ਵਲੋਂ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ।
ਦੁਸਾਂਝ ਕਲਾਂ 1 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਪਿੰਡ ਦੁਸਾਂਝ ਕਲਾਂ ਵਿਖੇ ਗੁਰੂ ਗੋਬਿੰਦ ਹਸਪਤਾਲ ਵੈੱਲ਼ਫੇਅਰ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੀ ਸੁੱਚਾ ਸਿੰੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਜਾਣਕਾਰੀ ਮਾ.ਰਸ਼ਪਾਲ ਦੁਸਾਂਝ ਨੇ ਦੱਸਿਆਂ ਕਿ ਹਸਪਤਾਲ ਐਮਰਜੈਸੀ ੨੪ ਘੰਟੇ ਖੁ'ਲਾ ਰਹਿਦਾ ਹੈ। ਡਾ. ਮਲਕੀਤ ਸਿੰਘ ਇਲਾਵਾ ਇੱਥੇ ਦੰਦਾਂ ਦੇ ਮਾਹਿਰ ਡਾਕਟਰ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਵੇਰੇ ੯ ਵਜੇ ਤੋਂ ਸ਼ਾਮ ੫ ਵਜੇ ਤੱਕ ਕਰਦੇ ਹਨ। ਇਸੇ ਤਰ੍ਹਾਂ ਉਹਨਾਂ ਨੇ ਦੱਸਿਆਂ ਕਿ ਹੱਡੀਆਂ ਦੇ ਡਾਕਟਰ ਹਰ ਬਿਮਾਰੀ ਜਿਵੇਂ ਰੀੜ ਦੀ ਹੱਡੀ, ਹੱਡੀਆਂ ਦਾ ਟੁੱਟਣਾ, ਸਰਵਾਈਕਲ ਅਤੇ ਫਿਜੀਓਥਰੈਪੀ ਅਤੇ ਹੋਰ ਕਈ ਤਰ੍ਹਾਂ ਦਾ ਇਲਾਜ ਸ਼ਾਮ ੩ ਵਜੇ ਤੋਂ ਸ਼ਾਮ ੭ ਵਜੇ ਤੱਕ ਕਰਦੇ ਹਨ ਅਤੇ ਇੱਥੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ। ਇਸ ਮੌਕੇ ਸ. ਰੇਸ਼ਮ ਸਿੰਘ ਦੁਸਾਂਝ, ਅਵਤਾਰ ਸਿੰਘ ਮਸੰਦ, ਗੁਰਦੇਵ ਸਿੰਘ ਖੂਨੀ, ਤੇਜਪਾਲ ਸਿੰਘ ਤੇਜੀ, ਟਹਿਲ ਸਿੰਘ, ਸੇਵਾ ਸਿੰਘ ਗੁੜਾ ਨੇ ਗੁਰੂ ਗੋਬਿੰਦ ਹਸਪਤਾਲ ਵੈੱਲ਼ਫੇਅਰ ਕਮੇਟੀ ਨੂੰ ਇੱਕੁਇੱਕ ਲ'ਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੀਟਿੰਗ ਦੌਰਾਨ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਗੋਬਿੰਦ ਹਸਪਤਾਲ ਵੈੱਲ਼ਫੇਅਰ ਕਮੇਟੀ ਦੇ ਸਮੂਹ ਮੈਬਰ ਅਤੇ ਇਲਾਕੇ ਭਰ ਤੋ ਪੱਤਵੰਤੇ ਸੱਜਣ ਆਦਿ ਹਾਜਰ ਸਨ।

No comments: