BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੱਚ ਲ਼ਿਖਣ ਤੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਦਿੱਤੀਆਂ ਪੱਤਰਕਾਰ ਨੂੰ ਧਮਕੀਆਂ, ਪੱਤਰਕਾਰੀ ਨੂੰ ਦੱਸਿਆ ਵਿਕਾਊ

ਅੰਮ੍ਰਿਤਸਰ 01 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਪਿੱਛਲੇ ਦਿਨੀ ਆਮ ਆਦਮੀ ਪਾਰਟੀ ਦੀ ਦਾਣਾ ਮੰਡੀ ਅਜਨਾਲਾ ਵਿਖੇ ਮੇਜਰ ਰਾਜਬੀਰ ਸਿੰਘ ਅਜਨਾਲਾ ਦੀ ਅਗਵਾਈ ਹੇਠ ਇੱਕ ਰੈਲੀ ਹੋਈ ਸੀ ਜਿਸ ਦੀ ਕਵਰੇਜ ਪੱਤਰਕਾਰ ਕੁਲਬੀਰ ਸਿੰਘ ਢਿੱਲੋਂ ਨੇ ਕੀਤੀ। ਇਸ ਕਵਰੇਜ ਨੂੰ ਲੈ ਕੇ ਆਮ ਆਦਮੀ ਦੇ ਵਰਕਰ ਸੰਨੀ ਰਾਜਪ੍ਰੀਤ ਰੰਧਾਵਾ ਰਮਦਾਸ ਦੀ ਸੱਜੀ ਬਾਂਹ ਆਖਵਾਉਂਦੇ ਤੇ ਆਪਣੇ ਆਪ ਨੂੰ ਡਾਕਟਰ ਅਖਵਾਉਂਦਾ ਹੈ ਤੇ ਦੋ ਕਲਿਨਿਕ ਚਲਾ ਰਿਹਾ ਹੈ ਡਾਕਟਰ ਦੀਦਾਰ ਸਿੰਘ ਨੇ ਰੈਲੀ ਦੀ ਕਵਰੇਜ ਨੂੰ ਲੈ ਕੇ ਆਪਣੇ ਮੋਬਾਇਲ ਨੰ 97819-87133 ਤੋਂ ਸਵੇਰੇ 8 ਵਜ੍ਹੇ ਦੇ ਕਰੀਬ ਮੇਰੇ ਮੋਬਾਇਲ ਨੰਬਰ ਤੇ ਉਸਨੇ ਇਤਰਾਜਯੋਗ ਲਫਜ ਤੇ ਧਮਕੀਆਂ ਦਿੱਤੀਆ ਅਤੇ ਪੱਤਰਕਾਰੀ ਨੂੰ ਵਿਕਾਉ ਦੱਸਿਆ ਜਿਸ ਨਾਲ ਮੈਨੂੰ ਮਾਨਸਿਕ ਤੌਰ ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਦੀਦਾਰ ਸਿੰਘ ਦੀ ਮੇਰੇ ਕੋਲ ਰਿਕਾਉਡਿੰਗ ਵੀ ਮੋਜੂਦ ਹੈ। ਉਨ੍ਹਾ ਕਿਹਾ ਕਿ ਮੈਂ ਪੱਤਰਕਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤੇ ਇਕਾਈ ਪ੍ਰਧਾਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾ ਹੈ ਮੈਂ ਪ੍ਰਸਾਸ਼ਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੋਂ ਮੰਗ ਕਰਦਾ ਹਾਂ ੁਕਿ ਇਸ ਆਦਮੀ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੱਤਰਕਾਰਤਾਂ ਦੀ ਨਿਰਪੱਖਤਾ ਤੇ ਕਿਸੇ ਕਿਸਮ ਦੀ ਆਚ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਖਿਲਾਫ ਵਿਭਾਗੀ ਕਾਰਵਾਈ ਨਾ ਹੋਈ ਤਾਂ ਉਚ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ।

No comments: