BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਲਾਨਾ ਜੋੜ ਮੇਲਾ 10 ਅਪ੍ਰੈਲ ਨੂੰ

ਦੁਸਾਂਝ ਕਲਾਂ 4 ਅਪ੍ਰੈਲ (ਸੁਰਿੰਦਰ ਪਾਲ ਕੁੱਕੂ ) ਕਰੀਬੀ ਪਿੰਡ ਭਰੋਮਜਾਰਾ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਲੱਖ ਦਾਤਾ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਵਿਸ਼ਾਲ ਸੱਭਿਆਚਾਰਕ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਪੱਪਲ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਂਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਹਿਲੇ ਦਿਨ 9 ਅਪ੍ਰੈਲ ਨੂੰ ਚਿਰਾਗ ਦੀ ਰਸਮ, ਨਿਸ਼ਾਨ ਸਾਹਿਬ ਦੀ ਰਸਮ ਅਤੇ ਮਹਿੰਦੀ ਦੀ ਰਸਮ ਅਤੇ ਬਾਅਦ ਵਿਚ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਦੂਸਰੇ ਦਿਨ 10 ਅਪ੍ਰੈਲ ਨੂੰ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਪੰਜਾਬੀ ਦੇ ਨਾਮਵਰ ਗਾਇਕ ਮਾਸਟਰ ਸਲੀਮ, ਰਣਜੀਤ ਰਾਣਾ, ਮਾਸ਼ਾ ਅਲੀ, ਸੁਰਪ੍ਰੀਤ ਸਨੀ, ਰਾਜਨ ਮੱਟੂ, ਸ਼ਸ਼ੀ ਸ਼ਾਹਿਦ, ਬੈਨਿਟ ਦੁਸਾਂਝ, ਕੁਲਵਿੰਦਰ ਕਿੰਦਾ, ਸੋਨਾ ਬੈਂਸ, ਰਾਣੀ ਅਰਮਾਨ, ਮਨਿੰਦਰ ਮਨੀ, ਜਸਵੰਤ ਹੀਰਾ, ਬੀਰਾ ਮੰਤਰੀ ਆਦਿ ਕਲਾਕਾਰ ਆਏ ਹੋਏ ਲੋਕਾਂ ਦਾ ਮਨੋਰਜਣ ਕਰਨਗੇ। ਕਾਦਰੀ ਨੇ ਦੱਸਿਆਂ ਕਿ ਇਸ ਸਮੇ ਇਲਾਕੇ ਦੀਆਂ ਮਹਾਨ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਮੇਲੇ ਵਿਚ ਵੱਖ-ਵੱਖ ਧਾਰਮਿਕ ਅਸਥਾਨਾਂ ਤੋ ਸੰਤ ਮਹਾਂ ਪੁਰਸ਼, ਫ਼ੱਕਰ, ਫ਼ਕੀਰ, ਮੰਹਤ, ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ।

No comments: