BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਡਿਆਲ ਦੇ ਲੋਕਾਂ ਡੀਪੂ ਹੋਲਡਰ ਦੀ ਧੱਕੇਸ਼ਾਹੀ ਖਿਲਾਫ ਕੀਤਾ ਰੋਸ ਤੇ ਉਸ ਖਿਲਾਫ ਕਾਰਵਾਈ ਦੀ ਕੀਤੀ ਮੰਗ

ਡੀਪੂ ਹੋਲਡਰ ਦੇ ਧੱਕੇ ਖਿਲਾਫ ਰੋਸ ਜਾਹਰ ਕਰਦੇ ਪਿੰਡ ਡਿਆਲ ਭੱਟੀ ਦੇ ਲੋਕ ਤੇ ਨਾਲ ਹਨ ਮਠਾਰੂ।
ਰਮਦਾਸ 3 ਅਪ੍ਰੈਲ (ਸਾਹਿਬ ਖੋਖਰ) ਅੱਜ ਪਿੰਡ ਡਿਆਲ ਭੱਟੀ ਦੇ ਨੀਲੇ ਕਾਰਡ ਧਾਰਕਾ ਨੇ ਡੀਪੂ ਹੋਲਡਰ ਦੀ ਧਕੇਸ਼ਾਹੀ ਖਿਲਾਫ ਵਿਸਵ ਹਿੰਦੂਪ੍ਰੀਸ਼ਦ ਦੇ ਜਿਲ੍ਹਾ ਦਿਹਾਤੀ ਪ੍ਰਧਾਨ , ਸਰਬਜੀਤ ਸਿੰਘ ਜਰਨਲ ਸਕੱਤਰ ਮੰਡਲ ਭਿੰਡੀ ਸੈਦਾ ਭਾਰਤੀ ਜਨਤਾ ਪਾਰਟੀ ਤੇ ਖਾਲਕ ਮਸੀਹ ਇਕਾਈ ਪ੍ਰਧਾਨ  ਭਾਰਤੀ ਜਨਤਾ ਪਾਰਟੀ ਤੇ ਵਿਲੀਅਮ ਮਸੀਹ ਸਾਬਕਾ ਪੰਚ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ । ਉਕਤ ਕਾਰਡ ਹੋਲਡਰਾਂ ਨੇ ਕਿਹਾ ਕਿ ਡੀਪੂ ਹੋਲਡਰ ਵੱਲੋਂ 30 ਕਿਲੋ ਪ੍ਰਤੀ ਜੀਅ ਕਣਕ ਦੀ ਵੰਡ ਮੌਕੇ 28 ਕਿਲੋ ਦਿੱਤੀ ਗਈ ਹੈ ਜਦ ਕਿ ਪੈਸੇ 30 ਕਿਲੋ ਦੇ ਲਏ ਗਏ ਹਨ । ਇਸੇ ਤਰਾਂ ਡੀਪੂ ਹੋਲਡਰ ਨੇ 10 ਰੁਪਏ ਪ੍ਰਤੀ ਖਾਲੀ ਤੋੜਾ ਚਾਰਜ ਕੀਤਾ ਹੈ ਜਦੋ ਉਸ ਨੂੰ ਖਾਲੀ ਤੋੜੇ ਵਾਪਿਸ ਕਰਨ ਦੀ ਗੱਲ ਕੀਤੀ ਤਾਂ ਉਸ ਨੇ ਕੋਰਾ ਇਨਕਾਰ ਕੀਤਾ । ਉਕਤ ਲੋਕਾਂ ਦੀ ਮੰਗ ਹੈ ਕਿ ਡੀਪੂ ਹੋਲਡਰ ਨੇ ਸਾਡੇ ਨਾਲ ਧੱਕਾ ਕੀਤਾ ਹੈ । ਇਸ ਪਾਸੋ ਧੱਕੇ ਨਾਲ ਕੱਟੀ ਕਣਕ ਤੇ ਵੱਧ ਲਏ ਪੈਸੇ ਵਾਪਿਸ ਕਰਵਾਏ ਜਾਣ ਤੇ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ । ਕਾਰਡ ਹੋਲਡਰਾਂ ਵਿੱਚ ਖਾਲਿਦ ਮਸੀਹ, ਪਰਮਜੀਤ ਮਸੀਹ, ਹਰਮੇਸ਼ ਮਸੀਹ, ਕੇਵਲ ਮਸੀਹ, ਪਤਰਸ ਮਸੀਹ, ਮੈਨੂਅਲ ਮਸੀਹ, ਪਰਮਜੀਤ, ਯਾਕੂਬ ਮਸੀਹ, ਹੀਰਾ ਮਸੀਹ, ਪਿਆਰੀ, ਮਨਜੂੀਰ ਮਸੀਹ, ਨਸੀਬ ਮਸੀਹ, ਲਖਵਿੰਦਰ ਮਸੀਹ, ਤਰਸੇਮ ਮਸੀਹ, ਸਿੰਦਾ ਮਸੀਹ ਮੌਜੂਦ ਸਨ । ਇਸ ਮੌਕੇ ਮਠਾਰੂ ਨੇ ਉਹਨਾ ਲੋਕਾਂ ਨੂੰ ਪੱਤਰਕਾਰਾਂ ਸਾਹਮਣੇ ਕੀਤਾ ਜਿੰਨ੍ਹਾ ਦੇ ਗਰੀਬ ਹੋਣ ਤੇ ਵੀ ਕਾਰਡ ਨਹੀ ਬਣੇ ਜਦ ਕਿ ਉਹਨਾ ਮੁਤਾਬਿਕ 25 ਏਕੜ ਜਮੀਨ ਮਾਲਕੀ ਵਾਲਿਆ ਦੇ ਵੀ ਕਾਰਡ ਬਣੇ ਹੋਏ ਹਨ । ਮਠਾਰੂ  ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅਜਿਹੇ 10 ਹਜਾਰ ਲੋਕ ਹਨ ਜੋ ਜਰੂਰਤ ਮੰਦ ਹਨ ਪ੍ਰੰਤੂ ਸਿਆਸੀ ਲੋਕਾਂ ਨੇ ਉਹਨਾ ਦੇ ਕਾਰਡ  ਨਹੀ ਬਣਨ ਦਿੱਤੇ । ਉਹਨਾ ਨੇ ਇਹ ਵੀ ਕਿਹਾ ੁਕਿ ਇਸੇ ਪਿੰਂਡ ਦੇ 172 ਕਾਰਡ ਜੋ ਬਣੇ ਹੋਏ ਸਨ । ਉਹਨਾ ਨੂੰ ਸਿਆਸੀ ਲੋਕਾਂ ਨੇ ਪਾਰਟੀ ਬਾਜੀ ਨਾਲ ਕਟਵਾ ਦਿੱਤਾ ਹੈ।ਉਹਨਾ ਸਰਕਾਰ ਪਾਸੋ ਮੰਗ ਕੀਤੀ ਕਿ ਅਜਹਿਾ ਸਰਵਾ ਹੋਣ ਮੌਕੇ ਸਿਆਸੀ ਲੋਕਾਂ ਨੂੰ ਦੂਰ ਰੱਖਿਆ ਜਾਵੇ ਤਾਂ ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪੁੱਜ ਸਕਣ । ਜਦ ਇਸ ਸਬੰਧੀ ਡੀਪੂ ਹੋਲਡਰ ਮਾਗਰੇਟ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਤੋੜਿਆ ਵਿੱਚ ਕਣਕ ਘੱਟ ਹੋਣ ਕਾਰਨ ਅਜਿਹਾ ਵਾਪਰਿਆ ਹੈ ਤੇ ਪੈਸਿਆ ਦੀ ਗੱਲ ਕਰਦਿਆ ਉਹਨਾ ਨੇ ਕਿਹਾ ਕਿ ਡੀਪੂ ਹੋਲਡਰ ਵੱਲੋਂ ਕਣਕ ਲਾਹੁਣ ਲਈ ਦਿੱਤੀ ਲੇਬਰ ਲੋਕਾਂ ਪਾਸੋਂ ਵਸੂਲ ਕੀਤੀ ਹੈ।