BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦਾ ਕਸਬਾ ਰਮਦਾਸ 'ਚ ਕੋਈ ਅਧਾਰ ਨਹੀ-ਸੁਰਿੰਦਪਾਲ ਕਾਲੀਆ

ਸੁਰਿੰਦਰਪਾਲ ਕਾਲੀਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ।
ਅੰਮ੍ਰਿਤਸਰ 01 ਅਪ੍ਰੈਲ (ਕੁਲਬੀਰ ਸਿੰਘ ਢਿੱਲੋਂ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਰਮਦਾਸ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰਪਾਲ ਕਾਲੀਆ ਨੇ ਆਪਣੇ ਦਫਤਰ ਰਮਦਾਸ ਵਿਖੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਆਖਿਆ ਕਿ ਆਮ ਆਦਮੀ ਪਾਰਟੀ ਵਿੱਚ ਜੋ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਕੁੱਝ ਦਿਨ ਪਹਿਲਾ ਸ਼ਾਮਿਲ ਹੋਏ ਹਨ ਉਹ ਨਗਰ ਕੌਂਸਲ ਰਮਦਾਸ ਦੀ ਚੋਣ ਦੌਰਾਨ ਮੇਰੇ ਖਿਲਾਫ ਕੌਂਸਲਰ ਦੀ 11 ਨੰਬਰ ਵਾਰਡ ਤੋਂ ਚੋਣ ਲੜ੍ਹੀ ਸੀ ਜਿਸ ਵਿੱਚ ਸੰਨੀ ਰਾਜਪ੍ਰੀਤ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ। ਸ੍ਰੀ ਕਾਲੀਆਂ ਨੇ ਕਿਹਾ ਕਿ ਆਪ ਵਿੱਚ ਸ਼ਾਮਿਲ ਹੋਣ ਨਾਲ ਇਸ ਦਾ ਆਕਲੀ ਭਾਜਪਾ ਪਾਰਟੀ ਦੇ ਕੋਈ ਫਰਕ ਨਹੀ ਪਵੇਗਾ। ਸ੍ਰੀ ਕਾਲੀਆ ਨੇ ਕਿਹਾ ਕਿ ਪਹਿਲਾ ਸੰਨੀ ਰਾਜਪ੍ਰੀਤ ਕਾਂਗਰਸ ਪਾਰਟੀ ਦੀ ਪਿੱਠ ਤੇ ਛੁਰਾ ਮਾਰ ਕੇ ਅਕਾਲੀ ਬਾਦਲ 'ਚ ਸ਼ਾਮਿਲ ਹੋਇਆ ਤੇ ਫਿਰ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਗੀ ਹੋ ਗਿਆ ਤੇ ਹੁਣ ਆਪ ਵਿੱਚ ਸ਼ਾਮਿਲ ਹੋ ਗਿਆ। ਉਨ੍ਹਾਂ ਕਿਹਾ ਕਿ ਰੰਧਾਵਾ ਰਮਦਾਸ ਹਾਲਕੇ ਵਿੱਚ ਕੋਈ ਅਧਾਰ ਨਹੀ ਅਤੇ ਪਿਛਲੇ ਦਿਨੀ ਹੋਈ ਅਜਨਾਲਾ ਵਿਖੇ ਆਮ ਪਾਰਟੀ ਦੀ ਰੈਲੀ ਵਿੱਚ ਰਮਦਾਸ ਤੋਂ ਨਾ ਮਾਤਰ ਹੀ ਹੁੰਗਾਰਾ ਮਿਲਿਆ ਹੈ ਜੋ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਚੋਣ ਲੜ੍ਹਣ ਦੇ ਸੁਪਨੇ ਲੈ ਰਿਹਾ ਹੈ ਪਰ ਵੋਟਰ ਇਸ ਨੂੰ ਬਿੱਲਕੁਲ ਮੂੰਹ ਨਹੀ ਲਾ ਰਹੇ। ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੋਕ ਚਟਾਨ ਵਾਂਗ ਖੜ੍ਹੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਇਤਿਹਾਸ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਅਕਾਲੀ ਆਗੂ ਵੀ ਮੋਜੂਦ ਸਨ।

No comments: