BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਚੂਹੜਵਾਲੀ ਵਿੱਚ ਬਾਬਾ ਸਾਹਿਬ ਦਾ 125ਵਾਂ ਜਨਮ ਦਿਹਾੜਾ ਮਨਾਇਆ

  • ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ
  • ਪਵਨ ਟੀਨੂੰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਚਿਆਂ ਨੂੰ ਚੰਗੀ ਸਿਖਿਆ ਦੇਣ ਲਈ ਪ੍ਰੇਰਿਆ, ਕਿਹਾ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ
ਪਿੰਡ ਚੂਹੜਵਾਲੀ ਵਿੱਚ ਹਾਲ ਦਾ ਉਦਘਾਟਨ, ਅਤੇ ਬਚਿਆਂ ਦਾ ਸਨਮਾਨ ਕਰਦੇ ਟੀਨੂੰ, ਸਨਮਾਨ ਕਰਦੇ ਰਵਿੰਦਰ ਬੱਧਣ, ਸਰਪੰਚ ਗੁਰਜੀਤ ਸਿੰਘ ਅਤੇ ਹੋਰ ਪਤਵੰਤੇ।
ਆਦਮਪੁਰ ਜੰਡੂ ਸਿੰਘਾ 6 ਮਈ (ਅਮਰਜੀਤ ਸਿੰਘ)- ਡਾਕਟਰ ਬੀ.ਆਰ ਅੰਬੇਡਕਰ ਮਿਸ਼ਨ ਸੋਸਾਇਟੀ ਰਜਿ. ਚੂਹੜਵਾਲੀ, ਸ਼੍ਰੀ ਗੁਰੂ ਰਵਿਦਾਸ ਮੰਦਿਰ ਅਮ੍ਰਿਤਬਾਣੀ ਦੀਆਂ ਸਮੂਹ ਸੰਗਤਾਂ ਵੱਲੋਂ ਪਿੰਡ ਚੂਹੜਵਾਲੀ ਵਿਖੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦਾ 125ਵਾਂ ਜਨਮ ਦਿਹਾੜਾ ਸਮੂਹ ਪ੍ਰਬੰਧਕਾਂ ਦੀ ਦੇਖਰੇਖ ਬਹੁਤ ਉਤਸ਼ਾਹ ਨਾਲ ਮਨਾਇਆ। ਇਸ ਮੋਕੇ ਤੇ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਸੰਗਤਾਂ ਵਿੱਚ ਵਿਸੇਸ਼ ਤੋਰ ਤੇ ਪੁੱਜੇ, ਜਿਨਾਂ ਨੇ ਸਮਾਗਮ ਦੋਰਾਨ ਡਾ. ਬੀ.ਆਰ ਅੰਬੇਡਕਰ ਕੰਮਿਊਨਿਟੀ ਹਾਲ ਦਾ ਨੀਂਹ ਪੱਥਰ ਆਪਣੇ ਸ਼ੁੱਭ ਕਰ ਕਮਲਾਂ ਨਾਲ ਸਮੂਹ ਪਤਵੰਤੇ ਸੱਜਣਾਂ ਅਤੇ ਗਾ੍ਰਮ ਪੰਚਾਇਤ ਦੀ ਹਾਜਰੀ ਵਿੱਚ ਕੀਤਾ, ਅਤੇ ਇਸਦੀ ਉਸਾਰੀ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਜਲਦ ਪ੍ਰਬੰਧਕਾਂ ਨੂੰ ਦੇਣ ਦਾ ਭਰੋਸਾ ਦਿਵਾਇਆ। ਸਰਕਾਰੀ ਮਿਡਲ ਸਕੂਲ ਚੂਹੜਵਾਲੀ ਦੇ ਵਿਦਿਆ ਦੇ ਖੇਤਰ ਵਿੱਚ ਅੱਵਲ ਰਹਿਣ ਵਾਲੇ ਨੰਨੇ ਮੁੰਨੇ ਬਚਿਆਂ ਨੂੰ ਪਵਨ ਟੀਨੂੰ ਨੇ 26 ਹਜਾਰ ਰੁਪਏ ਰਾਸ਼ੀ ਨਗਦ ਤਕਸੀਮ ਕੀਤੀ। ਇਸ ਮੋਕੇ ਤੇ ਬਾਬਾ ਸਾਹਿਬ ਦੇ ਜੀਵਨ ਤੇ ਚਾਨਣਾ ਪਾਂਉਦੇ ਹੋਏ, ਅਤੇ ਦਲਿਤ ਸਮਾਜ ਲਈ ਕੀਤੇ ਕੰਮਾਂ ਤੇ ਪਵਨ ਟੀਨੂੰ ਅਤੇ ਸੁਰਜੀਤ ਮਾਹੀ ਹੁਸ਼ਿਆਰਪੁਰ ਨੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਸ਼੍ਰੀ ਟੀਨੂੰ ਨੇ ਪਿੰਡ ਚੂਹੜਵਾਲੀ ਦਿਤੀ ਜਾਣ ਵਾਲੀ 16 ਲੱਖ ਰੁਪਏ ਦੀ ਰਾਸ਼ੀ ਵਿਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ, ਪਿੰਡ ਤਲਵੰਡੀ ਅਰਾਈਆਂ ਦੀ ਪੰਚਾਇਤ ਨੂੰ 4 ਲੱਖ ਰੁਪਏ, ਪਿੰਡ ਉਦੇਸੀਆਂ ਨੂੰ 2 ਲੱਖ ਰੁਪਏ, ਪਿੰਡ ਅਰਜੁਨਵਾਲ ਨੂੰ 3 ਲੱਖ ਰੁਪਏ ਦੀ ਰਾਸ਼ੀ ਚੈਕ ਰਾਹੀ ਭੇਟ ਕੀਤੀ। ਇਸ ਮੋਕੇ ਤੇ ਅਮਰਜੀਤ ਭਟੋਆ, ਸਤਪਾਲ ਕਲਸੀ, ਰਵਿੰਦਰ ਬੱਧਣ, ਹਰਦੀਪ ਕਲਸੀ, ਬੂਟਾ ਸਿੰਘ, ਤਲਵਿੰਦਰ ਸਿੰਘ, ਨੰਬਰਦਾਰ ਭਜੋ ਰਾਮ, ਕਰਮਜੀਤ ਕੰਮਾਂ, ਅਸ਼ੋਕ ਕੁਮਾਰ, ਧਰਮਪਾਲ ਲੇਸੜੀਵਾਲ, ਸਰਪੰਚ ਗੁਰਜੀਤ ਸਿੰਘ ਅਤੇ ਸਮੂਹ ਗਾ੍ਰਮ ਪੰਚਾਇਤ ਦੇ ਮੈਂਬਰਾਂ ਤੋਂ ਇਲਾਵਾ, ਦੀਪਕ, ਮੇਨਕਾ, ਕਿੰਦਰ ਲਾਲ, ਸੁਰਜੀਤ ਮਾਹੀ, ਹਰਦੀਪ ਬੱਧਣ, ਹਰਦੀਪ ਸਰੋਆ, ਅਤੇ ਹੋਰ ਪਤਵੰਤੇ ਅਤੇ ਪਿੰਡ ਵਾਸੀ ਹਾਜਰ ਸਨ।

No comments: