BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਬੋਲੀਨਾਂ ਵਿੱਚ 15 ਦਿਨਾਂ ਕ੍ਰਿਕਟ ਟੂਰਨਾਂਮੈਂਟ ਅਰੰਭ ਹੋਇਆ

ਐਨ.ਆਰ.ਆਈ ਪਰਮਜੀਤ ਸਿੰਘ ਨੇ ਰੀਬਨ ਕੱਟ ਕੇ ਕੀਤੀ ਮੈਂਚਾਂ ਦੀ ਅਰੰਭਤਾ
ਆਦਮਪੁਰ ਜੰਡੂ ਸਿੰਘਾ 9 ਮਈ (ਅਮਰਜੀਤ ਸਿੰਘ)- ਪਿੰਡ ਬੋਲੀਨਾਂ ਦੋਆਬਾ ਜਲੰਧਰ ਦੀ ਬਾਬਾ ਭਗਤ ਰਾਮ ਸਪੋਰਟਸ ਕਲੱਬ ਰਜਿ. ਵੱਲੋਂ ਅੱਜ ਤੀਸਰੇ ਸ਼ਾਨਦਾਰ ਕ੍ਰਿਕਟ ਟੂਰਨਾਂਮੈਂਟ ਦੀ ਅਰੰਭਤਾ ਪ੍ਰਧਾਨ ਅਤੇ ਸਰਪੰਚ ਗੁਰਦੀਪ ਸਿੰਘ ਫੰਗੂੜਾ ਅਤੇ ਸਮੂਹ ਮੈਂਬਰਾਂ ਦੀ ਦੇਖਰੇਖ ਹੇਠ ਹੋਈ। ਇਸ ਮੈਂਚ ਦੀ ਅਰੰਭਤਾ ਐਨ.ਆਰ ਆਈ ਪਰਮਜੀਤ ਸਿੰਘ ਯੂਕੇ ਨੇ ਰੀਬਨ ਕੱਟ ਕੇ ਕੀਤੀ। ਕ੍ਰਿਕਟ ਦਾ ਪਹਿਲਾ ਮੈਂਚ ਪਿੰਡ ਬੋਲੀਨਾਂ ਅਤੇ ਢਿੱਲਵਾਂ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ। ਸਰਪੰਚ ਗੁਰਦੀਪ ਸਿੰਘ ਨੇ ਦਸਿਆ ਕਿ ਇਹ ਕ੍ਰਿਕਟ ਦੇ ਮੈਚ 8 ਮਈ ਤੋਂ 22 ਮਈ ਤੱਕ ਚੱਲਣਗੇ। ਜਿਸ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਦੀਆਂ ਟੀਮਾਂ ਭਾਗ ਲੈਣਗੀਆਂ, ਉਨਾਂ ਕਿਹਾ ਇਹ ਮੈਂਚ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਸ ਮੋਕੇ ਤੇ ਨੰਬਰਦਾਰ ਮੱਖਣ ਸਿੰਘ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਰਾਮ ਸਿੰਘ ਬੋਲੀਨਾਂ, ਕੁਲਵੰਤ ਸਿੰਘ ਦਿਊਲ, ਪ੍ਰੀਤਮ ਸਿੰਘ, ਪੰਚ ਭੁਪਿੰਦਰ ਸਿੰਘ, ਗੁਰਚਰਨ ਸਿੰਘ, ਪ੍ਰੋਫੈਸਰ ਪਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਜੰਟ, ਪਿੰਨੀ, ਇਕਬਾਲ, ਰਵੀ, ਪੱਪਾ, ਪ੍ਰਕਾਸ਼ ਸਿੰਘ, ਪ੍ਰੇਮ ਕੁਮਾਰ ਕੋਮੈਨਟਰ, ਸੁਖਦੇਵ ਸਿੰਘ, ਰਵੀ, ਸਾਬੀ, ਸਤਵੰਤ, ਕੁਲਵੰਤ ਰਾਏ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

No comments: