BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ ਵਾਰਡ ਨੰ: 17 ਮੁਹੱਲਾ ਭੀਮ ਨਗਰ ਵਿਖੇ 38 ਲੱਖ ਰੁਪਏ ਦੀ ਲਾਗਤ ਨਾਲ ਇੰਨਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਨਗਰ ਨਿਗਮ ਦੇ ਫੰਡਾਂ ਵਿਚੋ 96.35 ਲੱਖ ਰੁਪਏ ਨਾਲ ਸ਼ਹਿਰ ਦੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ
ਹੁਸ਼ਿਆਰਪੁਰ, 11 ਮਈ (ਤਰਸੇਮ ਦੀਵਾਨਾ)-
ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਵਾਰਡ ਨੰ: 17 ਦੇ ਮੁਹੱਲਾ ਭੀਮ ਨਗਰ ਵਿਖੇ 38 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਦੀਆਂ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਗਰ ਨਿਗਮ ਵਲੋਂ ਵੱਖ-ਵੱਖ ਵਾਰਡਾਂ ਵਿਚ ਇੰਟਰਲਾਕਿੰਗ ਟਾਈਲਾਂ ਅਤੇ ਪ੍ਰੀ ਮਿਕਸ ਨਾਲ ਸੜਕਾਂ ਅਤੇ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ  ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਨਗਰ ਕੌਂਸਲ ਦਾ ਦਰਜਾ ਬਤੌਰ ਨਗਰ ਨਿਗਮ ਬਣਾਉਣ ਉਪਰੰਤ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਪ੍ਰਾਪਤ ਹੋ ਰਹੀਆਂ ਹਨ ਜਿਸ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈਉਹਨਾਂ ਦੱਸਿਆ ਕਿ ਚੱਲ ਰਹੇ ਵਿਕਾਸ ਕਾਰਜ ਵਿਚ ਕੂਆਲਟੀ ਨਾਲ ਕੋਈ ਵੀ ਸਮਝੋਤਾ ਨਹੀ ਕੀਤਾ ਜਾਵੇਗਾ ਅਤੇ ਵਿਕਾਸ ਦੇ ਕੰਮਾਂ ਵਿਚ ਉੱਚ ਕੂਆਲਟੀ ਕਾਇਮ ਰੱਖਣ ਲਈ ਅਚਨਚੇਤ ਚੈਕਿੰਗ ਕੀਤੀ ਜਾਵਗੀ ਉਹਨਾਂ ਦੱਸਿਆ ਇੰਟਰਲਾਕਿੰਗ ਟਾਈਲਾਂ ਆਈ .ਐਸ.ਆਈ  ਮਾਰਕਾ ਦੀਆਂ ਲਗਾਈਆਂ ਜਾ ਰਹੀਆਂ ਹਨ  ਉਹਨਾਂ ਮੁੱਹਲਾ ਵਾਸੀਆਂ ਨੂੰ ਅਪੀਲ ਕੀਤੀ ਨਗਰ ਨਿਗਮ ਵਲੋਂ ਕਰਵਾਏ ਵਿਕਾਸ ਕਾਰਜ ਆਪਣੀ ਨਿਗਰਾਨੀ ਹੇਠ ਕਰਵਾਉਣ ਜੇ ਉਹਨਾਂ ਨੂੰ ਕੋਈ ਕਮੀ ਨਜਰ ਆਵੇ ਤਾਂ ਉਹ ਨਗਰ ਨਿਗਮ ਦੇ ਧਿਆਨ ਵਿਚ ਲਾਉਣ  ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ,ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਜਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਮੰਡਲ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ, ਵਿਨੇ ਕੁਮਾਰ, ਚੰਦਰ ਸ਼ੇਖਰ ਤਿਵਾੜੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆ ਸ਼ਹਿਰ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਨਗਰ ਨਿਗਮ ਦੇ ਐਸ.ਡੀ.ਓ ਹਰਪ੍ਰੀਤ ਸਿੰਘ, ਜੇ.ਈ ਲਵਦੀਪ ਸਿੰਘ, ਅਕਸ਼ੇ ਬਾਂਸਲ, ਗੁਰਪ੍ਰੀਤ ਸਿੰਘ, ਵਾਰਡ ਨੰ: 17 ਦੇ ਕੌਂਸਲਰ ਰੀਨਾ, ਕੌਂਸਲਰ ਰਮੇਸ਼ ਠਾਕੁਰ, ਅਸ਼ੋਕ ਕੁਮਾਰ, ਨਿਪੁੰਨ ਸ਼ਰਮਾ, ਅਮਰਜੀਤ ਲਾਡੀ, ਸੁਦਾਮਾ ਰਾਏ, ਅਸ਼ੋਕ ਸ਼ੁਕਲਾ, ਪੰਕਜ ਮਿਸ਼ਰਾ, ਸ਼ਤਰੂਧੰਨ ਸਿੰਘ, ਵਜਿੰਦਰ ਰਾਏ, ਲਖਵੀਰ ਸਿੰਘ, ਜੋਗਿੰਦਰ, ਜਤਿੰਦਰ, ਨੰਦ ਲਾਲ, ਰਾਜ ਕਿਸ਼ੋਰ ਸਿੰਘ, ਮਨੋਜ ਕੁਮਾਰ, ਪ੍ਰਮੋਦ ਨੇਤਾ, ਰਾਮ ਸਿੰਘ, ਦਵਿੰਦਰ ਭੱਟੀ, ਸਮਰਜੀਤ ਸਮਰ, ਰਾਮਦੇਵ ਯਾਦਵ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

No comments: