BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਭਰ ਵਿੱਚ ਹੋਈਆਂ 192 ਪ੍ਰਭਾਵਿਤ ਕਲਰਕਾਂ ਦੀਆਂ ਮੀਟਿੰਗਾਂ

ਪੰਜਾਬ ਸਰਕਾਰ ਵਿਰੁੱਧ ਵਜਾਇਆ ਸੰਘਰਸ਼ ਦਾ ਬਿਗਲ
ਗੁਰੂਹਰਸਹਾਏ, 10 ਮਈ (ਮਨਦੀਪ ਸਿੰਘ ਸੋਢੀ) : ਅੱਜ 192 ਕਰਲਕ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕਲਰਕਾਂ ਅਤੇ ਸਟਨੋ ਟਾਈਪਿਸਟ ਪ੍ਰਭਾਵਿਤ ਉਮੀਦਵਾਰਾਂ ਦੀਆਂ ਹੰਗਾਮੀ ਮੀਟਿੰਗਾਂ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਗਈ। ਇਸ ਦੌਰਾਨ ਜ਼ਿਲਾ ਫਰੀਦਕੋਟ, ਅੰਮ੍ਰਿਤਸਰ, ਫਿਰੋਜ਼ਪੁਰ, ਮੋਂਗਾ, ਬਰਨਾਲਾ, ਸੰਗਰੂਰ, ਲੁਧਿਆਣਾ, ਹੁਸ਼ਿਆਰਪੁਰ, ਬਠਿੰਡਾ ਆਦਿ ਜ਼ਿਲਿਆਂ ਵਿਚ ਪ੍ਰਭਾਵਿਤ ਉਮੀਦਵਾਰਾਂ ਨੇ ਆਪਣੇ ਆਪਣੇ ਜ਼ਿਲੇ ਵਿਚ ਮੀਟਿੰਗ ਕਰਕੇ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਸਾਰੇ ਜ਼ਿਲਿਆਂ ਵਿਚ ਹੋਈਆਂ ਮੀਟਿੰਗਾਂ ਚੇਤਨ ਕੁਮਾਰ ਬਾਂਸਲ ਪੰਜਾਬ ਪ੍ਰਧਾਨ ਸੰਘਰਸ਼ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਵਰ ਬਣਾਈਆਂ ਟੀਮਾਂ ਵਿਚ ਕੀਤੀ ਗਈ। ਜਿਸ ਵਿਚ ਸਰਕਾਰ ਵੱਲੋਂ ਸਾਲ 2013 ਵਿਚ 1192 ਕਲਰਕ ਅਤੇ ਬਾਅਦ ਵਿਚ ਸਟੈਨੋ ਭਰਤੀ ਜੇ.ਐਸ.ਐਸ.ਐਸ.ਬੋਰਡ ਵੱਲੋਂ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਜਾਣ ਦੇ ਸਬੰਧ ਵਿਚ ਐਸ.ਐਸ.ਐਸ.ਬੋਰਡ ਦੀਆਂ ਬੇਨਿਯਮੀਆਂ ਨੂੰ ਉਜਾਗਰ ਕਰਨ ਲਈ ਤਿੱਖਾ ਸੰਘਰਸ਼ ਕਰਨ ਲਈ ਅਗਲੀ ਰਣ-ਨੀਤੀ ਤੈਅ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਦੱਸਿਆ ਕਿ  ਸਰਕਾਰ ਵੱਲੋਂ 1192 ਕਲਰਕ ਅਤੇ ਸਟੈਨੋ ਭਰਤੀ ਸਬੰਧੀ ਟੈਸਟ ਲਿਆ ਗਿਆ ਸੀ, ਜਿਸ ਨੂੰ ਦੂਸਰੇ ਉਮੀਦਵਾਰਾਂ ਦੀ ਤਰਾਂ ਇੰਨਾਂ 192 ਕਲਰਕਾਂ ਅਤੇ ਸਟੈਨੋ ਵੱਲੋਂ ਵੀ ਪਾਸ ਕੀਤਾ ਗਿਆ। ਪਰ ਐਸ.ਐਸ.ਐਸ.ਬੋਰਡ ਵੱਲੋਂ ਕਾਊਸਲਿੰਗ ਕੀਤੀ ਗਈ ਪਰ ਇਸ ਉਪਰੰਤ ਬੋਰਡ ਵੱਲੋਂ ਪੰਜਾਬ ਤੋਂ ਗੈਜੂਏਸ਼ਨ ਪਾਸ ਉਮੀਦਵਾਰਾਂ ਨੂੰ ਤਾਂ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਪਰ ਬਾਹਰਲੇ ਰਾਜਾਂ ਤੋਂ ਗ੍ਰੈਜੂਏਸ਼ਨ ਪਾਸ ਉਮੀਦਵਾਰ ਅੱਜ ਤੱਕ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਸੁਰਜੀਤ ਸਿੰਘ ਪਹਿਲਵਾਨ, ਚੇਅਰਮੈਨ ਮੁਲਾਜ਼ਮ ਭਲਾਈ ਬੋਰਡ ਪੰਜਾਬ ਵੱਲੋਂ ਯੂਨੀਅਨ ਦੇ ਪ੍ਰਧਾਨ ਸ੍ਰੀ ਚੇਤਨ ਕੁਮਾਰ ਬਾਂਸਲ ਅਤੇ ਯੂਨੀਅਨ ਮੈਂਬਰਾਂ ਦੀ ਉਚ ਅਧਿਕਾਰੀਆਂ ਅਤੇ ਰਕਾਰ ਨਾਲ ਮੀਟਿੰਗ ਕਰਵਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਲਾਰੇ ਲੱਪੇ ਦੀ ਨੀਤੀ ਅਪਣਾਈ ਜਾ ਰਹੀ ਹੈ। ਪ੍ਰਭਾਵਿਤ ਉਮੀਦਵਾਰਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਇਸ ਮਸਲੇ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹਨ ਅਤੇ ਆਰਥਿਕ ਮੰਦੀ ਦੇ ਦੌਰ ਵਿਚ ਚੱਲ ਰਹੇ ਹਨ। ਉਨਾਂ ਕਿਹਾ ਕਿ ਜੇਕਰ ਐਸ.ਐਸ.ਐਸ.ਬੋਰਡ ਵੱਲੋਂ ਉਨਾਂ ਨੂੰ 20 ਮਈ ਤੱਕ ਨਿਯੁਕਤੀ ਪੱਤਰ ਨਾ ਜਾਰੀ ਕੀਤੇ ਗਏ ਤਾਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਗੁਪਤ ਐਕਸ਼ਨ ਕਰਕੇ ਪੰਜਾਬ ਸਰਕਾਰ ਦੀਆਂ ਵਿਰੋਧੀ ਨੀਤੀਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਬੋਰਡ ਬਿਨਾਂ ਸ਼ਰਤ ਅਤੇ ਬਿਨਾਂ ਕਿਸੇ ਦੇਰੀ ਦੇ ਉਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕਰਦਾ। ਇਸ ਮੀਟਿੰਗ ਵਿਚ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ, ਅੰਮਿਤ ਕੁਮਾਰ, ਮੋਹਿਤ ਗਰਗ, ਮਨਦੀਪ ਸਿੰਘ, ਸ਼ਪਿੰਦਰ ਸਿੰਘ, ਸਰਬਜੀਤ ਸਿੰਘ ਖੇੜੀ, ਮੋਹਿਨੀ, ਬਿਕਰਮ, ਫਰੀਦਕੋਟ ਤੋਂ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ, ਜਗਮੀਤ ਸਿੰਘ, ਸੁਨੀਲ ਅਰੋੜਾ, ਤੇਜਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਬਲਕਰਨ ਸਿੰਘ, ਸਿਕੰਦਰ ਪਾਲ, ਸੋਨੂੰ  ਅਤੇ ਹੋਰ ਮੈਂਬਰ ਹਾਜ਼ਰ ਹੋਏ।

No comments: