BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

1984 ਦੇ ਦੰਗਾ ਪੀੜਤਾਂ ਦੀ ਜਮੀਂਨ ਤੇ ਕੀਤੇ ਕਬਜੇ ਨੂੰ ਛੁਡਵਾਉਣ ਲਈ ਡੀਸੀ ਨੂੰ ਦਿਤਾ ਮੰਗ ਪੱਤਰ

ਮਾਮਲਾ- ਗੁਰਦਵਾਰਾ ਟਾਹਲਾ ਸਾਹਿਬ ਦੇ ਨਜਦੀਕ ਦੰਗਾ ਪੀੜਤਾਂ ਲਈ ਦਾਨ ਕੀਤੀ ਗਈ 4 ਏਕੜ 2 ਮਰਲੇ ਜਮੀਨ ਤੇ ਬਾਬਾ ਮੱਖਣ ਸਿੰਘ ਵਲੋਂ ਕੀਤੇ ਕਬਜੇ ਦਾ
ਅੰਮ੍ਰਿਤਸਰ, 6 ਮਈ (ਕੁਲਬੀਰ ਸਿੰਘ ਢਿੱਲੋਂ)- 1984  ਸਿਖ ਕਤਲੇਆਮ ਪੀੜਿਤ ਪ੍ਰੀਵਾਰ ਸੰਘਰਸ਼ ਕਮੇਟੀ ਦਾ ਇਕ ਵੱਫਦ ਵਲੋਂ ਡੀਸੀ ਅੰਮ੍ਰਿਤਸਰ ਨੂੰ ਇਕ ਮੇਮੋਰੰਡਮ ਸੋਂਪਦੇ ਹੋਏ ਕਿਹਾ ਕਿ ਤਰਨ ਤਾਰਨ ਰੋਡ ਗੁਰਦਵਾਰਾ ਟਾਹਲਾ ਸਾਹਿਬ ਦੇ ਨਜਦੀਕ 1984 ਦੇ ਦੰਗਾ ਪੀੜਤਾਂ ਲਈ ਦਾਨ ਕੀਤੀ ਗਈ 4 ਏਕੜ 2 ਮਰਲੇ ਜਮੀਨ ਜਿਸ ਤੇ ਬਾਬਾ ਮੱਖਣ ਸਿੰਘ ਗਲੀ ਸਤੋ ਵਾਲਿਆਂ ਵਲੋਂ ਕੱਬਜਾ ਕੀਤਾ ਹੋਇਆ ਹੈ ਨੂੰ ਛੁਡਵਾਕੇ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ।
1984 ਸਿੱਖ ਕਤਲੇਆਮ ਪੀੜ੍ਹਤ ਪਰਿਵਾਰ ਸਘਰਸ਼ ਕਮੇਟੀ (ਰਜਿ:) ਅਮ੍ਰਿਤਸਰ ਦਾ ਇੱਕ ਵਫਦ ਡਾ. ਨਵਜੋਤ ਕੌਰ ਸਿੱਧੂ ਨੂੰ ਪ੍ਰਧਾਨ ਮੋਹਨ ਸਿੰਘ ਦੀ ਅਗੁਵਾਹੀ ਹੈਠ ਮਿਲਿਆ ਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਜਾਬ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ 1984 ਵਿਚ ਹੋਏ ਦਗਿਆਂ ਦੋਰਾਨ ਉਜੜ ਕੇ ਆਏ ਸਿੱਖਾਂ ਦੇ 1020 ਪਰਿਵਾਰਾਂ ਨੂੰ 2-2 ਲੱਖ ਰੁਪਏ ਮੁੜ ਵਸੇਬੇ ਲਈ ਵਸੇਬਾ ਸਕੀਮ ਨੂੰ ਦੁਬਾਰਾ ਸ਼ੁਰੂ ਕਰਨ, ਕਾਰਨ ਉਸ ਸਕੀਮ ਦੇ ਹਿੱਸੇ ਵਜੋਂ ਦਿੱਤੇ ਜਾਣਗੇ। ਜਿਸ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਹ ਮੁੜ ਵਸੇਬਾ ਸਕੀਮ 2014 ਵਿੱਚ ਸਿੱਖਾਂ ਦੇ ਸ਼ਿਕਵੇ ਦੂਰ ਕਰਨ ਲਈ ਬਣੀ ਕਮੇਟੀ ਦੀਆਂ ਸਿਫਾਰਸ਼ਾਂ ਕਾਰਨ ਸ਼ੁਰੂ ਕੀਤੀ ਗਈ ਸੀ, ਜਿਸਨੂੰ ਗ੍ਰਹਿ ਮਤਰੀ ਸ੍ਰੀ ਰਾਜਨਾਥ ਸਿਘ ਜੀ ਨੇ ਦੁਬਾਰਾ ਸ਼ੁਰੂ ਕਰਵਾਇਆ, ਪਰ ਦਗਾ ਪੀੜ੍ਹਤਾਂ ਦਾ ਵਫਦ ਮੈਡਮ ਸਿੱਧੂ ਨੂੰ ਮਿਲਕੇ ਕਿਹਾ ਕਿ ਉਹ ਦਗਾ ਪੀੜ੍ਹਤਾਂ ਦਾ ਸ਼ਿਕਵਾ ਸਰਕਾਰ ਤੱਕ ਪਹੁਚਾਉਣ, ਇਸ ਮੋਕੇ ਪ੍ਰਧਾਨ ਮੋਹਨ ਸਿੰਘ ਨੇ ਡਾ. ਸਿਧੂ ਨੂੰ ਕਿਹਾ ਕਿ ਪਜਾਬ ਵਿੱਚ 1984 ਵਿੱਚ ਹਿਜਰਤ ਕਰਕੇ ਆਏ ਪਰਿਵਾਰਾਂ ਦੀ ਗ੍ਰਿਣਤੀ ਇਸ ਤੋਂ ਬਹੁਤ ਜਿਆਦਾ ਹੈ ਅਤੇ ਦੂਸਰਾ 2-2 ਲੱਖ ਰੁਪਏ 31 ਸਾਲਾਂ ਬਾਅਦ ਮੁੜ ਵਸੇਬੇ ਲਈ ਦੇਣੇ ਇੱਕ ਮਜਾਕ ਤੋਂ ਵੱਧ ਕੁੱਝ ਨਹੀਂ, ਅਤੇ ਇਸ ਖਬਰ ਨੇ ਦਗਾ ਪੀੜ੍ਹਤਾਂ ਦੀਆਂ ਉਮੀਦਾਂ ਢਾਹ ਢੇਰੀ ਕਰ ਦਿੱਤਾ ਹੈ, ਇਸ ਮੋਕੇ ਉਨ੍ਹਾਂ ਵਲੋਂ ਡਾ. ਸਿਧੂ ਨੂੰ ਦਿਤੇ ਆਪਣੇ ਮਗ ਪੱਤਰ ਵਿਚ 40-40 ਲੱਖ ਹਰੇਕ ਪੀੜ੍ਹਤ ਪਰਿਵਾਰ ਨੂੰ ਮੁੜ ਵਸੇਬੇ ਲਈ ਸਰਕਾਰ ਕੋਲੋਂ ਲੈ ਕੇ ਦੇਣ ਦੀ ਮਗ ਕੀਤੀ, ਅਤੇ ਪੀੜ੍ਹਤਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਵਿੱਚ 10% ਕੋਟਾ ਫਿਕਸ ਕਰਨ ਦੀ ਮਗ ਕੀਤੀ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ 10 % ਨੋਕਰੀਆਂ ਪ੍ਰਤੀ ਪਹਿਲਾਂ ਹੀ ਹਾਈ ਕੋਰਟ ਵਲੋਂ ਕੇਸ ਜਿਤਿਆ ਹੋਇਆ ਹੈ ਤੇ ਮਾਨਯੋਗ ਹਾਈ ਕੋਰਟ ਵਲੋਂ ਪਂਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਜਿਸ ਤੇ ਕੋਈ ਅਮਲ ਨਹੀਂ ਕੀਤਾ ਗਿਆ।ਤੋਂ ਇਲਾਵਾ ਦਗਾ ਪੀੜ੍ਹਤ ਪਰਿਵਾਰਾਂ ਨੂੰ ਸਵਤਤਰਤਾ ਸਗਰਾਮੀਆਂ ਬਰਾਬਰ ਦਰਜਾ ਦੇਣ ਅਤੇ ਹਰੇਕ ਪਰਿਵਾਰ ਨੂੰ 5000ਫ਼- (ਪਜ ਹਜ਼ਾਰ) ਰੁਪਏ ਮਹੀਨਾ ਪੈਨਸ਼ਨ ਦੇਣ ਦੀ ਮਗ ਕੀਤੀ ਤੇ ਦਗਾ ਪੀੜ੍ਹਤਾਂ ਦੀਆਂ ਬੇਟੀਆਂ ਦੇ ਵਿਆਹ ਤੇ 51,000ਫ਼- (ਇਕਵਿਜਾ ਹਜ਼ਾਰ) ਸ਼ਗਨ ਦੇਣ ਦੀ ਸਰਕਾਰ ਕੋਲੋਂ ਮਗ ਕੀਤੀ ਜਿਨ੍ਹਾਂ ਨੂੰ ਪੂਰਾ ਕਰਵਾਉਣ ਦਾ ਮੈਡਮ ਜੀ ਨੇ ਪੂਰਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਕੱਲ ਮੁਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਕੋਲ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਸ੍ਰ. ਬਾਦਲ ਨੂੰ ਕਹਿਣਗੇ।
ਤਰਨਤਾਰਨ ਰੋਡ ਤੇ ਟਾਹਲਾ ਸਾਹਿਬ ਨਾਲ ਲੱਗਦੀ 4 ਏਕੜ 2 ਮਰਲੇ ਜਮੀਨ ਬਾਰੇ ਵੀ ਜਿਸ 'ਤੇ ਮਹਤ ਮੱਖਣ ਸਿਘ ਡੇਰਾ ਸੱਤੋ ਵਾਲੀ ਗਲੀ ਨੇ ਕਬਜਾ ਕੀਤਾ ਹੋਇਆ ਹੈ, ਬਾਰੇ ਵੀ ਡਾ. ਸਿਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਡੀਸੀ ਸਾਹਬ ਕੋਲ ਭੇਜ ਦਿਤਾ ਅਤੇ ਡੀਸੀ ਸਾਹਬ ਨੇ ਉਹ ਮੰਗ ਪੱਤਰ ਸਹਾਇਕ ਕਮਿਸ਼ਨਰ ਮੈਡਮ ਕੋਲ ਮਾਰਕ ਕੱਰ ਦਿਤਾ ਅਤੇ ਉਨ੍ਹਾਂ ਅਗੋਂ ਉਹ ਮੰਗ ਪੱਤਰ ਐਮਏ 2 ਬ੍ਰਾਂਚ ਵਿਚ ਭੇਜ ਦਿਤਾ ਜਿਥੇ ਉਥੌਂ ਦੇ ਮੁਖੀ ਨਾਂ ਹੋਣ ਕਾਰਨ ਉਨ੍ਹਾਂ ਦੀ ਅਸਿਸਟੇਂਟ ਮੇਡਮ ਨੀਲਮ ਨੇ ਉਹ ਮੰਗ ਪੱਤਰ ਲੇਕੈ ਕਿਹਾ ਕਿ ਸਬੰਧਿਤ ਅਧੀਕਾਰੀਆਂ ਤੱਕ ਪਹੰਚਾ ਦਿਤਾ ਜਾਵੇਗਾ।

No comments: