BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁੱਖ ਮੰਤਰੀ ਦੇ ਲਾਰਿਆ ਤੋ ਅੱਕੇ ਠੇਕਾ ਮੁਲਾਜ਼ਮਾਂ ਵਲੋ 2 ਮਈ 2016 ਨੂੰ ਜ਼ਿਲ੍ਹਾ ਪੱਧਰੀ ਅਰਥੀ ਫੂਕ ਪ੍ਰਦਰਸ਼ਨ

ਮ:ਗਨਰੇਗਾ ਦਫਤਰੀ ਕਰਮਚਾਰੀ ਯੂਨੀਅਨ ਦੇ ਕਰਮਚਾਰੀ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ।
ਅਜਨਾਲਾ ਮਿਤੀ 2 ਮਈ (ਕੁਲਬੀਰ ਸਿੰਘ ਢਿੱਲੋਂ) ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਵਿੱਚ ਠੇਕਾ ਆਧਾਰ ਤੇ ਕੰਮ ਕਰ ਰਹੇ ਮੁਲਾਂਜਮਾਂ ਨੂੰ ਵਾਰ-ਵਾਰ ਮੀਟਿੰਗਾਂ ਵਿੱਚ ਦਿੱਤੇ ਜਾ ਰਹੇ ਭਰੋਸੇ ਹੁਣ ਸੱਚ ਮੁੱਚ ਲਾਰੇ ਸਾਬਿਤ ਹੁੰਦੇ ਜਾ ਰਹੇ ਹਨ। ਮੁਲਾਜਮਾਂ ਨੂੰ ਮੀਟਿੰਗ ਵਿਚ ਦੁਆਏ ਵਿਸ਼ਵਾਸ ਪੁਰੇ ਨਾਂ ਹੁੰਦੇ ਦੇਖ ਸੂਬੇ ਦੇ ਮੁਲਾਜ਼ਮ ਵਰਗ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਰੱਧ ਸੰਘਰਸ਼ ਨੂੰ ਤੇਜ ਕਰਨ ਦਾ ਮਨ ਬਣਾਇਆ ਹੈ।ਪ੍ਰੈਸ ਬਿਆਨ ਜਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਸਕੱਤਰ ਜਨਰਲ ਅਸ਼ੀਸ਼ ਜੁਲਾਹਾ ਅਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਲਗਾਤਾਰ 9 ਸਾਲ ਸੱਤਾ ਸਾਲ ਸੱਤਾ ਵਿੱਚ ਰਹਿਣ ਤੇ ਮੁੱਖ ਮੰਤਰੀ ਪੰਜਾਬ ਅਤੇ ਵੱਖ ਵੱਖ ਕੈਬੀਨੇਟ ਮੰਤਰੀਆਂ ਵੱਲੋ ਆਪਣੇ ਆਪਣੇ ਵਿਭਾਗਾਂ ਦੇ ਮੁਲਾਜ਼ਮ ਪੱਕੇ ਦੇ ਦਿੱਤੇ ਟੁਟਣ ਦੀ ਕਾਗਾਰ ਤੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਵਿਧਾਨ ਸਭਾਂ ਸ਼ੈਸ਼ਨ ਵਿੱਚ ਮੁਲਾਜ਼ਮਾਂ ਦੇ ਮਸਲੇ ਹੱਲ ਹੋਣ ਦੀ ਉਮੀਦ ਸੀ ਪ੍ਰੰਤੂ ਅਕਾਲੀ ਭਾਜਪਾ ਸਰਕਾਰ ਵੱਲੋ ਠੇਕੇ ਵਾਲੇ ਹਜਾਰਾ ਮੁਲਾਜ਼ਮਾਂ ਦੀ ਕੋਈ ਗੱਲ ਨਹੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਸੂਬੇ ਦੇ ਕਿਸੇ ਵਿਰੋਧੀ ਧਿਰ ਵੱਲੋ ਵੀ ਠੇਕੇ ਵਾਲੇ ਹਜ਼ਾਰਾਂ ਮੁਲਾਜ਼ਮਾਂ ਦੀ ਕੋਈ ਸਾਰ ਨਹੀ ਲਈ ਗਈ ਅਤੇ ਭਵਿੱਖ ਪ੍ਰਤੀ ਵਿਧਾਨ ਸਭਾ ਵਿੱਚ ਕੋਈ ਜ਼ਿਕਰ ਕੀਤਾ ਗਿਆ। ਉਨ੍ਹਾ ਕਿਹਾ ਕਿ ਵੱ ਵੱਖ ਵਿਭਾਗਾਂ ਵਿੱਚ ਮੁਲਾਜਮ 10 ਤੋ 15 ਸਾਲਾਂ ਤੋ ਠੇਕਾਂ ਅਧਾਰ ਤੇ ਨਿਰਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਪ੍ਰੰਤੂ ਸੂਬਾ ਸਰਕਾਰ ਹਰ ਵਾਰ ਮੀਟਿੰਗ ਵਿੱਚ ਲਾਰੇ ਲਗਾ ਹੀ ਟਾਈਮ ਸਾਰ ਲੈਂਦੀ ਹੈ। ਉਨ੍ਹਾ ਕਿਹਾ ਕਿ ਫਰਵਰੀ 2016 ਵਿੱਚ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਦਾ ਭਰੋਸਾ ਦਵਾਇਆ ਸੀ ਪ੍ਰੰਤੂ 3 ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀ ਹੋਈ ।ਇਸ ਦੇ ਨਾਲ ਉਨ੍ਹਾ ਨੇ ਇਹ ਵੀ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਡੇਢ ਸਾਲ ਬਾਅਦ ਹੋਈ ਮੀਟਿੰਗ ਵਿੱਚ ਵੀ ਆਸ਼ਵਾਸ਼ਣ ਹੀ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਸੂਬੇ ਦਾ ਨੌਜਵਾਲ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹੈ ਤੇ ਪੰਜਾਬ ਸਰਕਾਰ ਦੀ ਡੰਗ ਟਪਾਊ ਨੀਤੀ ਤੋ ਖਫਾ ਹੋ ਚੁਕਿਆ ਹੈ।ਅੱਜ ਕੀਤੇ ਗਏ ਅਰਥੀ ਫੂੱਕ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਕਾਸ ਕੁਮਾਰ (ਦਫਤਰੀ ਕਰਮਚਾਰੀ ਯੂਨੀਅਨ ਅੰਮ੍ਰਿਤਸਰ) ਅਤੇ ਹਰਿੰਦਰਪਾਲ ਸਿੰਘ ਜੌਸਨ (ਮ:ਗਨਰੇਗਾ ਦਫਤਰੀ ਕਰਮਚਾਰੀ ਯੂਨੀਅਨ) ਨੇ ਪ੍ਰੇਸ ਨੂੰ ਬਿਆਨ ਦਿੰਦਿਆ ਹੋਇਆ ਦੱਸਿਆ ਕਿ ਸਮੂਹ ਪੰਜਾਬ ਦੇ ਜ਼ਿਲਿਆ ਵਿੱਚ ਮਿਤੀ 2 ਮਈ 2016 ਤੋ ਲੈ ਕੇ ਮਈ 6 2016 ਤੱਕ ਜ਼ਿਲ੍ਹਾ ਪੱਧਰ ਤੇ ਅਰਥੀ ਫੂੱਕ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਇਸ ਉਪਰੰਤ ਮਿਤੀ 14 ਮਈ 2016 ਨੂੰ ਸਮੂਹ ਪੰਜਾਬ ਦੇ ਜ਼ਿਲਾ ਹੈਡਕੁਆਰਾਂ ਤੇ ਪੰਜਾਬ ਸਰਕਾਰ ਦੇ ਦਫਤਰੀ ਠੇਕਾ ਮੁਲਾਜਮਾਂ ਅਤੇ ਸਾਂਝੀ ਐਕਸ਼ਨ ਕਮੇਟੀ ਵਲੋ ਪੰਜਾਬ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਬਾਰੇ ਪੰਜਾਬ ਦੀ ਜਨਤਾ ਨੂੰ ਪਰਚੇ ਵੰਡ ਕੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਦਿਲਪ੍ਰੀਤ ਸਿੰਘ ਮੱਤੇਵਾਲ, ਸਤਪਾਲ ਸਿੰਘ, ਰੁਪਿੰਦਰ ਸਿੰਘ, ਨਰਿੰਦਰ ਕੌਰ, ਕਰਨਦੀਪ ਸਿੰਘ,ਸੁ ਮਨ ਬਾਲਾ, ਗੌਰਵ ਸ਼ਰਮਾ, ਕਿਰਨਦੀਪ ਕੌਰ ਏ.ਪੀ.ਓ, ਗੁਰਦੇਵ ਸਿੰਘ, ਜਸਦੀਪ ਸਿੰਘ, ਬਿਕਰਮਜੀਤ ਸਿੰਘ, ਕਮਲਜੀਤ ਸਿੰਘ ਚੌਹਾਨ, ਨਵਜੋਤ ਸ਼ਰਮਾ, ਰਣਜੀਤ ਸਿੰਘ, ਗੁਰਬਿੰਦਰ ਸਿੰਘ, ਗੌਰਵ ਆਈ.ਸੀ.ਟੀ, ਸੰਨੀ, ਗੁਰਪ੍ਰੀਤ ਸਿੰਘ, ਰਜਨੀ ਸ਼ਰਮਾ ਅੰਕੜਾ ਵਿਭਾਗ ਆਦਿ ਵਲੋ ਪੰਜਾਬ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ।

No comments: