BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 2 ਜੂਨ ਨੂੰ

ਚੰਦੜ੍ਹ ਗੋਤ ਜਠੇਰੇ ਸਭਾ ਦੀ ਪ੍ਰਬੰਧਕ ਕਮੇਟੀ ਮੈਂਬਰ ਪੋਸਟਰ ਜਾਰੀ ਕਰਦੇ ਹੋਏ।
ਦੁਸਾਂਝ ਕਲਾਂ 9 ਮਈ (ਸੁਰਿੰਦਰ ਪਾਲ ਕੁੱਕੂ)- ਸਮੂਹ ਚੰਦੜ੍ਹ ਗੋਤ ਜਠੇਰੇ ਸਭਾ ਪਿੰਡ ਪੱਦੀ ਜਗੀਰ ਜਿਲ੍ਹਾ ਜਲੰਧਰ ਵਲੋਂ ਚੰਦੜ੍ਹ ਗੋਤ ਜਠੇਰਿਆਂ ਦਾ 30ਵਾਂ ਸਾਲਾਨਾ ਜੋੜ ਮੇਲਾ ਪਿੰਡ ਪੱਦੀ ਜਗੀਰ ਵਿਖੇ 2 ਜੂਨ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਾਧਨ ਦੇਵ ਰਾਜ ਕਮਾਲਪੁਰ ਤੇ ਸਕੱਤਰ ਕੇਵਲ ਰੌਸ਼ਨ ਨੇ ਪੱਦੀ ਜਗੀਰ ਵਿਖੇ ਮੇਲੇ ਸਬੰਧੀ ਮੀਟਿੰਗ ਦੌਰਾਨ ਦੱਸਿਆ ਕਿ ਇਹ ਜੋੜ ਮੇਲਾ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆਂ ਜਾਵੇਗਾ, ਜਿਸ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਪ੍ਰਧਾਨ ਦੇਵ ਰਾਜ, ਸਕੱਤਰ ਕੇਵਲ ਰੌਸ਼ਨ, ਖਜਾਨਚੀ ਚੌਧਰੀ ਮਨੋਹਰ ਲਾਲ,  ਸਹਾਇਕ ਖਜਾਨਚੀ ਭੁਪਿੰਦਰ ਸਿੰਘ, ਪ੍ਰੈਸ ਸਕੱਤਰ ਕੁੱਕੂ ਦੁਸਾਂਝ, ਮਦਨ ਲਾਲ, ਦੇਵ ਰਾਮ, ਤਰਸੇਮ ਲਾਲ, ਮਹਿੰਦਰ ਪਾਲ, ਸੁਖਵਿੰਦਰ ਰਾਮ ਆਦਿ ਹਾਜਰ ਸਨ।

No comments: