BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਪਬਲਿਕ ਸਕੂਲ ਵਿਖੇ ਸੈਸ਼ਨ 2016-17 ਦੀ ਸਟੂਡੈਂਟ ਕਾਉਂਸਿਲ ਗਠਿਤ

  • ਮਨਮੀਤ ਸਿੰਘ ਨੇ ਹੈਡ ਬੋਏ ਅਤੇ ਨਵਦੀਪ ਕੌਰ ਨੇ ਹੈਡ ਗਰਲ ਵਜੋਂ ਸ਼ਪਥ ਚੁੱਕੀ।
  • ਇਸ ਮੌਕੇ ਸਟੁਡੇਂਟ ਕਾਉਂਸਲ ਦੇ ਵਿਦਿਆਰਥਿਆਂ ਨੂੰ ਲਿਡਰਸ਼ੀਪ ਦੇ ਗੁਣਾਂ ਤੋਂ ਜਾਣੂ ਕਰਵਾਇਆ ਗਿਆ।
ਜਲੰਧਰ 10 ਮਈ (ਜਸਵਿੰਦਰ ਆਜ਼ਾਦ)- ਸੀਟੀ ਪਬਲਿਕ ਸਕੂਲ ਵਿੱਚ 2016-17 ਸੈਸ਼ਨ ਸ਼ੁਰੂ ਹੋਣ ਤਹਿਤ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਕਾਉਂਸਿਲ ਦੇ ਤੌਰ ਵਜੋਂ ਜ਼ਿਮੇਵਾਰਿਆਂ ਦਿੱਤੀਆਂ ਗਈਆਂ। ਇਸ ਮੌਕੇ ਚੁਣੇ ਗਏ ਹੈਡ ਬੋਏ ਮਨਮੀਤ ਸਿੰਗ ਅਤੇ ਹੈਡ ਗਰਲ ਨਵਦੀਪ ਕੌਰ ਨੂੰ ਸਕੂਲ ਦੇ ਗੌਰਵ ਦੀ ਸੁਰੱਖਿਆ ਅਤੇ ਆਪਣੀਆਂ ਜ਼ਿਮੇਵਾਰਿਆਂ ਨੂੰ ਪੂਰੀ ਇਮਨਾਦਾਰੀ ਨਾਲ ਨਿਭਾਉਣ ਲਈ ਸੌਂਹ ਚੁੱਕਣ ਦੀ ਰਸਮ ਵੀ ਕਰਵਾਈ ਗਈ। ਚੁਣੇ ਗਏ ਵਿਦਿਆਰਥੀਆਂ ਵਿੱਚੋਂ ਸ੍ਰਿਸ਼ਟੀ ਗੁਪਤਾ ਨੂੰ ਜਨਰਲ ਸਕੱਤਰ, ਮਨਮੀਤ ਸਿੰਘ ਨੂੰ ਹੈਡ ਬੋਏ ਅਤੇ ਨਵਦੀਪ ਕੌਰ ਨੂੰ ਹੈਡ ਗਰਲ ਜਦਕਿ ਅੰਕਿਤ ਨੂੰ ਵਾਇਸ ਹੈਡ ਬੋਏ ਅਤੇ ਮੇਨਕਾ ਬਾਵਾ ਨੂੰ ਵਾਇਸ ਹੈਡ ਗਰਲ ਲਈ ਚੁਣਿਆ ਗਿਆ।  ਅਭਿਨਵ ਬਾਵਾ ਨੂੰ ਮੁੰਡਿਆਂ ਦਾ ਐਕਟੀਵਿਟੀ ਕੈਪਟਨ ਅਤੇ ਇਸ਼ਾਨਿਕਾ ਨੂੰ ਕੁੜੀਆਂ ਦੀ ਐਕਟੀਵਿਟੀ ਕੈਪਟਨ ਲਈ ਚੋਣ ਕੀਤੀ ਗਈ।  ਨਵੇਂ ਚੁਣੀ ਗਈ ਵਿਦਿਆਰਥੀ ਕਾਊਂਸਲ ਨੇ ਸਾਰੇ ਸਕੂਲ ਦੇ ਸਾਹਮਣੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਲਈ ਸੁੰਹ ਚੁੱਕੀ। ਇਹਨਾਂ ਵਿਦਿਆਰਥੀਆਂ ਦੀ ਚੋਣ ਹਾਊਸ ਇੰਚਾਰਜਾਂ ਨੇ ਉਹਨਾਂ  ਨੂੰ ਅਨੁਸ਼ਾਸਨ, ਵਿਦਿਅਕ ਅਤੇ ਵਿਹਾਰ ਦੇ ਅਧਾਰ 'ਤੇ ਨਾਮਜਦ ਕੀਤਾ ਤਾਂ ਕਿ ਉਹ ਆਪਣੇ ਸਾਥੀਆਂ ਲਈ ਰੋਲ ਮਾਡਲ ਸਾਬਿਤ ਹੋ ਸਕਣ।
ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਵਿਦਿਆਰਥੀਆਂ ਨੂੰ ਚੰਗੇ ਆਗੂ ਬਣਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਲੀਡਰਸ਼ਿਪ ਪ੍ਰੇਰਨਾ 'ਤੇ ਅਧਾਰਿਤ ਹੁੰਦੀ ਹੈ ਨਾ ਕਿ ਹਕੂਮਤ ਤੇ। ਇੱਕ ਚੰਗੇ ਲੀਡਰ ਵਿੱਚ ਇਕੱਲੇ ਖੜੇ ਰਹਿਣ, ਸਖਤ ਫੈਸਲੇ ਲੈਣ ਅਤੇ ਬਾਕੀਆਂ ਦੀਆਂ ਲੋੜਾਂ ਨੂੰ ਸੁਣਨ ਦੀ ਕਾਬਿਲਤਾ ਹੁੰਦੀ ਹੈ। ਉਹਨਾਂ ਕਿਹਾ ਕਿ ਚੰਗਾ ਲੀਡਰ ਕਦੇ ਵੀ ਭੂਮਿਕਾ ਬਾਰੇ ਨਹੀਂ ਬਲਕਿ ਹਮੇਸ਼ਾਂ ਟੀਚੇ ਬਾਰੇ ਸੋਚਦਾ ਹੈ। ਉਹਨਾਂ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਨਾਮਜਦ ਕੀਤੇ ਵਿਦਿਆਰਥੀਆਂ ਦਾ ਸਾਥ ਦੇਣ ਅਤੇ ਨਾਲ ਤੁਰਨ ਲਈ ਕਿਹਾ।
ਇਸ ਮੌਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥਿਆਂ ਨੂੰ ਇਮਾਨਦਾਰੀ ਦੇ ਨਾਲ ਜੀਵਨ ਵਿੱਚ ਨਿੱਤ ਨਵੇਂ ਮੁਕਾਮ ਹਾਸਿਲ ਕਰਦੇ ਰਹਿਣ ਲਈ ਉਤਸਾਹਿਤ ਕੀਤਾ। ਉਨਾਂ ਕਿਹਾ ਕਿ ਸਟੂਡੈਂਟ ਕਾਉਂਸਿਲ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨ ਹੀ ਲੋੜ ਹੈ। ਇਸ ਦੇ ਨਾਲ ਹੀ ਉਹ ਸਮਾਜਿਕ ਅਤੇ ਭੌਤਿਕ ਰੂਪ ਤੋਂ ਭਰਪੂਰ ਗੁਣ ਹਾਸਿਲ ਕਰ ਸਕਣਗੇ।

No comments: