BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਪ੍ਰੋ. ਪੂਨਮ ਸ਼ਰਮਾ ਦੇ ਸੀਤਾਰਵਾਦਨ ਦੀ ਵਰਲਡ ਕਲਚਰਲ ਫੈਸਟੀਵਲ 2016 ਵਿੱਚ ਹੋਈ ਭਰਪੂਰ ਸ਼ਲਾਘਾ

ਜਲੰਧਰ 10 ਮਈ (ਜਸਵਿੰਦਰ ਆਜ਼ਾਦ)- ਵਿਸ਼ਵ ਦੀ ਸਾਂਸਕ੍ਰਿਤਕ ਵਿਭਿੰਨਤਾ ਨੂੰ ਦਰਸਾਉਂਦੀ ਹੋਏ ਪਰ ਵਿਭਿੰਨਤਾ ਦੇ ਬਾਵਜੂਦ ਮਾਨਵ ਏਕਤਾ ਦੇ ਭਾਵ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਨਵੀਂ ਦਿੱਲੀ ਵਿਚ ਵਰਲਡ ਕਲਚਰਲ ਫੈਸਟੀਵਲ, 2016 ਦਾ ਆਯੋਜਨ ਕੀਤਾ ਗਿਆ।  ਕੰਨਿਆ ਮਹਾ ਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰਦੇ ਸੰਗੀਤ ਵਿਭਾਗ ਦੀ ਪ੍ਰਾਧਿਆਪਕਾ ਸ਼੍ਰੀਮਤੀ ਪੂਨਮ ਸ਼ਰਮਾ ਨੇ ਆਪਣੀ ਵਿਦਿਆਰਥਣ ਕੁਮਾਰੀ ਹੀਮਾ ਸ਼ਰਮਾ ਐਮ.ਏ. ਸੰਗੀਤ ਵਾਦਨ ਸਮੈਸਟਰ ਦੂਜਾ ਦੇ ਨਾਲ ਮਿਲਕੇ ਸੀਤਾਰਵਾਦਨ ਪ੍ਰਸਤੁਤ ਕੀਤਾ। ਵਰਨਣਯੋਗ ਹੈ ਕਿ ਆਰਟ ਆਫ ਲਿਵਿੰਗ ਫਾਉਂਡੇਸ਼ਨ ਦੇ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿਚ ਪੂਰੇ ਵਿਸ਼ਵ ਦੇ 115 ਦੇਸ਼ਾਂ ਤੋਂ ਆਏ 3500 ਸੰਗੀਤਕਾਰਾਂ, ਨ੍ਰਿਤਕਾਂ ਅਤੇ ਗਾਇਕਾਂ ਦੁਆਰਾ ਭਾਗ ਲਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਤਿਮਾ ਸ਼ਰਮਾ ਨੇ ਪ੍ਰਾਧਿਆਪਕਾਂ ਸ਼੍ਰੀਮਤੀ ਪੂਨਮ ਅਤੇ ਕੁਮਾਰੀ ਹੀਮਾ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਦੀ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।

No comments: