BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਾਰਸ ਸੰਗੀਤ ਸਮਾਰੋਹ 2016 ਦੀਆ ਤਿਆਰੀਆ ਬਾਰੇ ਵਿਚਾਰ

ਜਲੰਧਰ 12 ਮਈ (ਦਲਵੀਰ ਸਿੰਘ)- ਪਾਰਸ ਕਲਾ ਮੰਚ  ( ਰਜਿ ) ਜਲੰਧਰ ਦੀ ਇਕ ਮੀਟਿੰਗ 12 ਮਈ 2016 ਨੂੰ ਕੇ. ਐਲ. ਸਹਿਗਲ ਹਾਲ ਹੋਈ ਜਿਸ ਵਿਚ ਪੰਜਾਬ ਦੇ ਮਹਾਨ ਸੰਗੀਤਕਾਰ ਸਵ ਪੰਡਿਤ ਬਲਵੰਤ ਰਾਏ ਜਸਵਾਲ  (ਪਾਰਸ) ਜੀ ਦੀ ਯਾਦ ਵਿਚ 28 ਮਈ 2016 ਦਿਨ ਸਨੀਵਾਰ ਨੂੰ ਸ਼ਾਮ 4- 00 ਵਜੇ ਤੋ ਰਾਤ 9-00 ਵਜੇ ਜਲੰਧਰ ਦੇ ਕੇ ਐਲ. ਸਹਿਗਲ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਪਾਰਸ ਸੰਗੀਤ ਸਮਾਰੋਹ 2016 ਦੀਆ ਤਿਆਰੀਆ ਬਾਰੇ ਵਿਚਾਰ ਕੀਤਾ ਇਸ ਸਾਲ ਦਾ ਪੰਡਿਤ ਬਲਵੰਤ ਰਾਏ ਜਸਵਾਲ ਸੰਗੀਤ ਪੁਰਸਕਾਰ 2016 ਪੰਜਾਬ ਦੇ ਸੰਗੀਤ ਵਿਦਵਾਨ ਪ੍ਰੋ ਕਿਰਪਾਲ ਸਿੰਘ ਜੰਡ ਜੀ ਨੂੰ ਪ੍ਰਦਾਨ ਕੀਤਾ ਜਾਵੇਗਾ ਅੱਜ ਦੀ ਮੀਟਿੰਗ ਵਿਚ ਸ਼ਾਮਲ ਪਾਰਸ ਕਲਾ ਮੰਚ ਦੇ ਸੰਸਥਾਪਕ ਸ਼੍ਰੀ ਓਮ ਪ੍ਰਕਾਸ਼ ਥਾਪਰ, ਕ੍ਰਿਸ਼ਨ ਲਾਲ ਅਟਵਾਲ, ਰੇਸ਼ਮ ਸਰਗਿਲ, ਸੰਗਤ ਰਾਮ, ਗੁਰਮੀਤ ਸਿੰਘ ਵਾਰਿਸ, ਅਸਵਨੀ ਕੁਮਾਰ, ਅਮਰਜੀਤ ਭਗਤ, ਸੁਭਾਸ਼, ਕ੍ਰਿਸ਼ਨ ਦੇਵ,  ਮਹੇਸ਼ ਦੀਕਸ਼ਤ, ਮਨਜੀਤ ਸਿੰਘ, ਹਰਜੀਤ ਸਿੰਘ, ਪੂਨਮ ਸ਼ਰਮਾ ਪ੍ਰਮੁੱਖ ਹਨ।

No comments: