BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਪੰਜਾਬੀ ਮੁੰਡਿਆਂ ਨੇ ਵਿਸ਼ੇਸ਼ ਟੀ ਸ਼ਰਟਾਂ ਪਹਿਨ ਕੇ 21 ਕਿਲੋਮੀਟਰ ਦੌੜ ਵਿਚ ਲਿਆ ਭਾਗ

  • ਏਅਰ ਨਿਊਜ਼ੀਲੈਂਡ ਮੈਰਾਥਨ ਦੌੜ
  • ਸ਼ਰਟਾਂ 'ਤੇ ਲਿਖਿਆ: 1984-ਸਿੱਖ ਨਸਲਕੁਸ਼ੀ-ਪਰ ਨਿਆਂ ਅਜੇ ਤੱਕ ਨਹੀਂ
ਪੁਨੀਤ ਸਿੰਘ ਅਤੇ ਹਰਜਿੰਦਰ ਸਿੰਘ ਚੰਦੇੜ ਮੈਰਾਥਨ ਦੌੜ ਵਿਚ ਭਾਗ ਲੈਂਦੇ ਹੋਏ।
ਆਕਲੈਂਡ-17 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਏਅਰ ਨਿਊਜ਼ੀਲੈਂਡ ਮੈਰਾਥਨ ਦੌੜ (42.19 ਕਿਲੋਮੀਟਰ) ਦਾ ਆਯੋਜਨ ਨੇਪੀਅਰ ਵਿਖੇ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਜਿੱਥੇ ਲੋਕਾਂ ਨੇ ਭਾਗ ਲਿਆ ਉਥੇ ਯੂ.ਪੀ. ਨਿਵਾਸੀ ਦੋ ਪੰਜਾਬੀ ਮੂਲ ਦੇ ਮੁੰਡਿਆਂ ਪੁਨੀਤ ਸਿੰਘ ਖੈਰਾ ਅਤੇ ਹਰਜਿੰਦਰ ਸਿੰਘ ਚੰਦੇੜ ਨੇ ਵੀ ਹਾਫ ਮੈਰਾਥਨ ਦੌੜ (21 ਕਿਲੋਮੀਟਰ) ਪੂਰੀ ਕਰਕੇ ਪੂਰੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾਈ। ਇਨਾਂ ਦੋਵਾਂ ਨੌਜਵਾਨਾਂ ਨੇ ਇਸ ਦੌੜ ਵਿਚ ਭਾਗ ਲੈਣ ਵੇਲੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਪੀਲੇ ਰੰਗ ਦੀਆਂ ਟੀ ਸ਼ਰਟਾਂ ਪਹਿਨੀਆਂ ਜਿਨਾਂ ਉਤੇ 1984 ਸਿੱਖ ਨਸਲਕੁਸ਼ੀ ਪਰ ਨਿਆਂ ਅਜੇ ਤੱਕ ਨਹੀਂ ਲਿਖਿਆ ਹੋਇਆ ਸੀ। ਸਿੱਖਾਂ ਦੇ ਨਾਲ ਵਧੀਕੀਆਂ ਅਤੇ ਭਾਰਤੀ ਨਿਆਂ ਪ੍ਰਣਾਲੀ ਦੇ ਅੱਗੇ ਸਵਾਲ ਰੱਖਦੇ ਇਨਾਂ ਥੋੜੇ ਜਿਹੇ ਸ਼ਬਦਾਂ ਨੇ ਹੀ ਬਹੁਤ ਕੁਝ ਕਹਿ ਦਿੱਤਾ। ਬਹੁਤ ਸਾਰੇ ਲੋਕਾਂ ਨੇ ਇਸਦਾ ਮਤਲਬ ਵੀ ਸਮਝਿਆ। ਖੈਰ ਜੋ ਵੀ ਹੈ ਇਨਾਂ ਨੌਜਵਾਨਾਂ ਦੇ ਸਿੱਖ ਜ਼ਜਬੇ ਨੂੰ ਸਲਾਮ ਹੈ।

No comments: