BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

25 ਨੂੰ ਨਾੱਨ-ਟੀਚਿੰਗ ਕਰਮਚਾਰੀ ਕਰਣਗੇ ਪੈਨ ਡਾਉਨ ਤੇ ਟੂਲ ਡਾਉਨ ਹੜ੍ਹਤਾਲ

ਜਲੰਧਰ 24 ਮਈ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾੱਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਏਡਿਡ ਅਤੇ ਅਨਏਡਿਡ ਦੀ ਅਗੁਵਾਈ ਹੇਠ ਪੰਜਾਬ ਦੇ ਸਾਰੇ ਕਾਲਜਾਂ ਦੇ ਨਾੱਨ-ਟੀਚਿੰਗ ਕਰਮਚਾਰੀ 25 ਮਈ ਨੂੰ ਪੈਨ ਡਾਉਨ ਅਤੇ ਟੂਲ ਡਾਉਨ ਹੜ੍ਹਤਾਲ ਕਰਣਗੇ।  ਇਹ ਜਾਣਕਾਰੀ ਸੂਬਾ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ ਨੇ ਦਿੱਤੀ।  ਉਹਨਾਂ ਨੇ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਕਿ ਸਰਕਾਰ ਵੱਲੋਂ 1-12-11 ਤੋਂ ਸੋਧੇ ਪੇ ਸਕੇਲਾਂ ਦਾ ਨੋਟੀਫਿਕੇਸ਼ਨ, 1ਫ਼8ਫ਼09 ਤੋਂ ਵਧੀਆਂ ਦਰਾਂ ਨਾਲ ਮੈਡੀਕਲ ਭੱਤਾ ਅਤੇ ਹਾਉਸ ਰੈਂਟ ਦਾ ਨੋਟੀਫਿਕੇਸ਼ਨ, ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਦੀਆਂ ਪੋਸਟਾਂ ਤੇ ਲੱਗੀ ਰੋਕ ਨੂੰ ਹਟਾਉਣਾ, 4:9:14 ਸਟੇਪ-ਅੱਪ ਇੰਕ੍ਰੀਮੇਂਟ, ਸਰਵਿਸ ਸਕਿਉਰਟੀ ਅੇਕਟ, ਸੀਸੀਏ, ਪੇਂਡੂ ਭੱਤਾ, ਪੈਂਸ਼ਨ ਅਤੇ ਗ੍ਰੈਚੁਟੀ ਬਾਰੇ ਕੋਈ ਵੀ ਮੰਜੂਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਣ ਸਮੁੱਚੇ ਨਾੱਨ ਟੀਚਿੰਗ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।  ਇਸਦੇ ਕਾਰਣ 25 ਮਈ ਨੂੰ ਸਮੁੱਚਾ ਨਾੱਨ ਟੀਚਿੰਗ ਕਰਮਚਾਰੀ ਪੈਨ ਡਾਉਨ ਅਤੇ ਟੂਲ ਡਾਉਨ ਹੜ੍ਹਤਾਲ ਕਰਣਗੇ।

No comments: