BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੌਅ ਪਾਰ ਦੇ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਜੋੜਨ ਲਈ ਤੀਕਸ਼ਨ ਸੂਦ ਨੇ 2.50 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਚੌਅ ਪਾਰ ਦੇ ਮੁਹੱਲਿਆਂ ਵਿਚ ਪਾਏ ਸੀਵਰੇਜ ਨੂੰ ਸ਼ਹਿਰ ਦੇ ਮੇਨ ਸੀਵਰੇਜ ਨਾਲ ਜੋੜਨ ਲਈ 2.50 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਨਸਰਾਲਾ ਚੌਅ (ਭੰਗੀ ਚੌਅ) ਵਿਚੋਂ ਕਰਾਸ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਅਤੇ ਇਸ ਦੇ ਕੰਮ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਦੇ ਬਣਨ ਨਾਲ ਚੌਂਅ ਪਾਰ ਦੇ ਵਾਰਡ ਨੰ: 1,2,47,48,49 ਅਤੇ 50 ਦੇ ਮੁਹੱਲਿਆਂ ਨਿਊ ਸੁਖੀਆਬਾਦ, ਸੁਖੀਆਬਾਦ, ਭਵਾਨੀ ਨਗਰ, ਸਲਵਾੜਾ, ਅਨਮੋਲ ਨਗਰ, ਨਲੋਈਆਂ, ਲਾਜਵੰਤੀ ਨਗਰ, ਪੂਰਨ ਨਗਰ, ਅਜੀਤ ਨਗਰ ਆਦਿ ਜਿਨਾਂ ਵਿਚ ਸੀਵਰੇਜ ਪੈ ਚੁੱਕਾ ਹੈ ਉਹ ਚਾਲੂ ਹੋਣ ਨਾਲ ਇਹਨਾਂ ਮੁਹੱਲਿਆਂ ਦੇ ਨਿਵਾਸੀਆਂ ਨੂੰ ਸੀਵਰੇਜ ਦੀ ਸੁਵਿਧਾ ਉਪਲਬਧ ਹੋਣ ਨਾਲ ਰਾਹਤ ਮਿਲੇਗੀ ਉਹਨਾਂ ਦੱਸਿਆ ਕਿ ਇਹਨਾਂ ਮੁਹੱਲਿਆਂ ਵਿਚ ਸੀਵਰੇਜ ਕਾਫੀ ਦੇਰ ਪਹਿਲਾਂ ਪੈ ਚੁੱਕਾ ਸੀ, ਪਰ ਇਹ ਸ਼ਹਿਰ ਦੇ ਮੇਨ ਸੀਵਰੇਜ ਨਾਲ ਨਾ ਜੋੜਨ ਕਾਰਨ ਬੰਦ ਪਿਆ ਸੀ, ਜਿਸ ਸਬੰਧੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਜਿਸ ਤੇ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ 2.50 ਕਰੋੜ ਰੁਪਏ ਜਾਰੀ ਕੀਤੇ ਹਨ ਉਹਨਾਂ ਦੱਸਿਆ ਕਿ ਨਗਰ ਨਿਗਮ ਵਿਚ 102 ਕਰੋੜ ਰੁਪਏ ਦੀ ਲਾਗਤ ਨਾਲ 90 ਪ੍ਰਤੀਸ਼ਤ ਸੀਵਰੇਜ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਬਾਕੀ ਰਹਿੰਦੇ ਮੁਹੱਲਿਆਂ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਅਤੇ ਇਹਨਾਂ ਤੇ ਵੀ ਜਲਦੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਵਿਕਾਸ ਕਾਰਜਾਂ ਵਿਚ ਫੰਡਾਂ ਦੀ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਜਰਨਲ ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਜਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਨੇ ਵੀ ਇਸ ਮੌਕੇ ਤੇ ਵਿਚਾਰ ਪੇਸ਼ ਕਰਦਿਆਂ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਡਰੇਨੇਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਨੋਦ ਗੁਪਤਾ, ਉਪ ਮੰਡਲ ਅਫਸਰ ਸੁਖਵਿੰਦਰ ਸਿੰਘ ਕਲਸੀ, ਅਵਤਾਰ ਸਿੰਘ, ਏ.ਈ ਚਰਨ ਦਾਸ, ਪੰਕਜ ਬਾਲੀ, ਜੇ.ਈ ਸ਼ਾਮ ਸਿੰਘ, ਮੰਡਲ ਪ੍ਰਧਾਨ ਵਿਨੋਦ ਪ੍ਰਧਾਨ, ਸੁਰੇਸ਼ ਭਾਟੀਆ ਬਿੱਟੂ, ਕੌਂਸਲਰ ਰਾਮੇਸ਼ ਠਾਕੁਰ, ਕੁਲਵੰਤ ਸਿੰਘ ਸੈਣੀ, ਰੂਪ ਲਾਲ ਥਾਪਰ, ਨਰਿੰਦਰ ਸਿੰਘ, ਵਿਕਰਮ ਸਿੰਘ ਕਲਸੀ, ਸਰਬਜੀਤ ਸਿੰਘ, ਅਸ਼ਵਨੀ ਗੈਂਦ ਅਤੇ ਵੱਖ-ਵੱਖ ਮੁਹੱਲਿਆਂ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ ਕੌਂਸਲਰ ਅਸ਼ੋਕ ਕੁਮਾਰ ਅਤੇ ਡਾ. ਪ੍ਰਵੀਨ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇਆਂ ਦਾ ਧੰਨਵਾਦ ਕੀਤਾ

No comments: