BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੇਅਰ ਨੇ ਅੱਜ ਵਾਰਡ ਨੰ: 31 ਦਾ ਦੌਰਾ ਕਰਕੇ ਮੁਸ਼ਕਿਲਾਂ ਸਬੰਧੀ ਜਾਣਕਾਰੀ ਲਈ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਲੈਣ ਸਬੰਧੀ ਚਲਾਈ ਗਈ ਮੁਹਿੱਮ ਸਬੰਧੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅੱਜ ਸਵੇਰੇ ਵਾਰਡ ਨੰ: 31 ਦਾ ਦੌਰਾ ਕੀਤਾ ਅਤੇ ਮੁਹੱਲੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨੇ ਬਣ ਰਹੇ ਪਾਰਕ ਨੂੰ ਜਲਦੀ ਪੂਰਾ ਕਰਨ, ਸੈਂਟਰ ਆਉਨ ਦੇ ਕੰਮ ਨੂੰ ਜਲਦੀ ਸ਼ੁਰੂ ਕਰਨ ਅਤੇ ਵਾਰਡ ਦੀ ਸਫਾਈ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਫੋਨ ਤੇ ਕਿਹਾ ਇਸ ਮੌਕੇ ਤੇ ਉਹਨਾਂ ਨੇ ਸਾਰੇ ਵਾਰਡ ਦਾ ਦੌਰਾ ਕੀਤਾ ਅਤੇ ਮੁਹੱਲਾ ਵਾਸੀਆਂ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਗੱਲ-ਬਾਤ ਕੀਤੀ ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਵਿਨੋਦ ਪਰਮਾਰ, ਲੱਕੀ ਸੁਆਮੀ, ਕੌਂਸਲਰ ਨਿਪੁਨ ਸ਼ਰਮਾ, ਰਮੇਸ਼ ਠਾਕੁਰ, ਸੁਰੇਸ਼ ਭਾਟੀਆ ਬਿੱਟੂ, ਹਰੀਸ਼ ਖੋਸਲਾ, ਰਿਸ਼ੂ ਬਹਿਲ, ਅਨਿਲ ਸ਼ਰਮਾ, ਪ੍ਰੇਮ ਸ਼ਰਮਾ, ਗਿਆਨ ਬਾਂਸਲ, ਬਲਵਿੰਦਰ ਕਤਨਾ ਅਤੇ ਮੁਹੱਲਾ ਵਾਸੀ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।

No comments: