BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੁਆਰਾ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਰਮਾਕਾਂਤ ਜੀ ਰਾਹੀਂ ਸੰਸਥਾ ਵਿਖੇ ਆਪਣੇ ਕਾਰਜਕਾਲ ਦੇ 50 ਸਾਲ ਪੂਰੇ ਹੋਣ 'ਤੇ ਆਜੀਵਨ ਸੇਵਾਵਾਂ ਲਈ ਸਨਮਾਨਿਤ

ਜਲੰਧਰ 13 ਮਈ (ਜਸਵਿੰਦਰ ਆਜ਼ਾਦ)- ਭਾਰਤ ਦੀ ਵਿਰਾਸਤ ਸੰਸਥਾ, ਕੰਨਿਆ ਮਹਾਵਿਦਿਆਲਾ, ਜਲੰਧਰ ਵੱਲੋਂ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਰਮਾਕਾਂਤ ਜੀ ਨੂੰ ਉਹਨਾਂ ਦੀਆਂ ਆਜੀਵਨ ਸੇਵਾਵਾਂ ਦੇ ਲਈ ਸੰਸਥਾ ਦੇ ਵਿੱਚ 50 ਸਾਲ ਕਰਨ ਉੱਤੇ ਸਨਮਾਨਿਤ ਕੀਤਾ ਗਿਆ। ਕੇ.ਐੱਮ.ਵੀ. ਦੇ ਨਾਲ ਸੰਨ 1965 ਤਂ ਜੁੜੇ ਪੰਡਿਤ ਰਮਾਕਾਂਤ ਜੀ ਨੂੰ ਇਹ ਸਨਮਾਨ ਕੇ.ਐੱਮ.ਵੀ. ਦੇ ਪ੍ਰਤੀ ਉਹਨਾਂ ਦੀਆਂ ਨਿਰੰਤਰ ਯਤਨਸ਼ੀਲ ਅਤੇ ਬਹੁਮੁੱਲੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਦਿੱਤਾ ਗਿਆ। ਵਰਣਨਯੋਗ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸੰਗੀਤ ਪ੍ਰੋੋਗਰਾਮਾਂ ਦੇ ਵਿਚ ਦੇਸ਼-ਵਿਦੇਸ਼ ਦੇ ਉੱਚ ਕੋਟੀ ਦੇ ਸੰਗੀਤ ਵਿਦਵਾਨਾਂ ਜਿਵੇਂ ਪੰਡਿਤ ਭੀਮਸੇਨ ਜੋਸ਼ੀ, ਪਰਵੀਨ ਸੁਲਤਾਨਾ, ਲਕਸ਼ਮੀ ਸ਼ੰਕਰ ਗੋਪਾਲ ਕ੍ਰਿਸ਼ਨ, ਉਸਤਾਦ ਅਮਜਦ ਅਲੀ ਖਾਂ, ਐਲ ਸੁਬਰਾਮਨਿਅਮ ਆਦਿ ਨਾਲ ਸੰਗਤ ਕਰਨ ਦਾ ਜਿੱਥੇ ਪੰਡਿਤ ਜੀ ਨੇ ਮਾਣ ਪ੍ਰਾਪਤ ਹੋਇਆ ਉੱਥੇ ਜੈਜ਼ ਫੈਸਟੀਵਲ ਦੇ ਵਿਦੇਸ਼ੀ ਕਲਾਕਾਰਾਂ ਦੇ ਨਾਲ ਵੀ ਸੰਗਤ ਕੀਤੀ। ਏਸ਼ੀਆ ਅਤੇ ਯੂਰਪ ਦੇ ਵਿਭਿੰਨ ਦੇਸ਼ਾਂ ਵਿਚ ਆਯੋਜਿਤ ਸੰਗੀਤ ਪ੍ਰੋਗਰਾਮਾਂ ਵਿਚ ਆਪਣੇ ਤਬਲਾ ਵਾਦਨ ਨਾਲ ਧੂਮ ਪਾਉਣ ਵਾਲੇ ਪੰਡਿਤ ਰਮਾਕਾਂਤ ਜੀ ਨੂੰ ਨਾਰਵੇ ਇੰਡੀਅਨ ਸੋਸਾਇਟੀ ਵਲੋਂ ਮਿਊਜ਼ਿਕ ਮੈਸੇਂਜਰ ਇੰਡੀਅਨ ਆਫ ਇੰਡੀਆ ਦੇ ਖਿਤਾਬ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ। ਸਨ 1958 ਤੋਂ ਵਿਸ਼ਵ ਪ੍ਰਸਿੱਧ ਹਰਿਵੱਲਭ ਸੰਗੀਤ ਸੰਮੇਲਨ ਵਿਚ ਆਪਣੀ ਕਲਾ ਸਦਕਾ ਪਹਿਲਾ ਪ੍ਰਾਪਤ ਕਰਨ ਵਾਲੇ ਪੰਡਿਤ ਰਮਾਕਾਂਤ ਜੀ ਨੂੰ ਹਰਿਵੱਲਭ ਸੰਗੀਤ ਕਲਾ ਮੰਚ ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਆ ਗਿਆ ਹੈ। ਸੰਗੀਤ ਕਲਾ ਮੰਚ ਵਲੋਂ ਤਾਲ ਰਤਨ, ਸਾਰੰਗ ਸੰਗੀਤ ਸੋਸਾਇਟੀ ਵਲੋਂ ਤਬਲਾ, ਉਸਤਾਦ ਮਾਸਟਰ, ਰਤਨ ਸੰਗੀਤ ਸੰਮੇਲਨ ਵਲੋਂ ਲੈਅ ਵਿਖਿਆਤ ਸਨਮਾਣਾਂ ਦੇ ਨਾਲ-ਨਾਲ ਮੱਧਪ੍ਰਦੇਸ਼ ਸਰਕਾਰ ਵਲੋਂ ਉੱਤਮ ਕਲਾਕਾਰ ਦਾ ਸਨਮਾਨ ਵੀ ਪ੍ਰਾਪਤ ਹੋ ਚੁੱਕਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਲਾ ਮੰਚਾਂ ਉੱਤੇ ਆਪਣੀ ਸੰਗੀਤ ਪ੍ਰਤਿਭਾ ਅਤੇ ਤਬਲਾ ਵਾਦਨ ਦੇ ਲਈ ਸਨਮਾਨਿਤ ਹੋ ਚੁੱਕੇ ਪੰਡਿਤ ਰਮਾਕਾਂਤ ਨੇ ਕੇ.ਐਮ.ਵੀ. ਵਲੋਂ ਦਿੱਤੇ ਗਏ ਅਵਾਰਡ ਤੇ ਹਾਰਦਿਕ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਸਨਮਾਨ ਉਹਨਾਂ ਲਈ ਖਾਸ ਅਤੇ ਮਹੱਤਵਪੂਰਨ ਹੈ ਕਿਉਂਕਿ ਕੰਨਿਆ ਮਹਾ ਵਿਦਿਆਲਾ ਵਰਗੀ ਇਤਿਹਾਸਿਕ ਸੰਸਥਾ ਵਿਚ ਉਹਨਾਂ ਦੇ ਆਪਣੇ ਜੀਵਨ ਦੇ 50 ਸਾਲਾਂ ਦਾ ਮਹੱਤਵਪੂਰਨ ਸਫਰ ਤੈਅ ਕੀਤਾ ਹੈ। ਉਹਨਾਂ ਨੇ ਇਸ ਸਨਮਾਨ ਦੇ ਲਈ ਕੇ.ਐਮ.ਵੀ. ਦਾ ਦਿਲੀ ਧੰਨਵਾਦ ਕੀਤਾ।

No comments: