BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਗਰ ਪੰਚਾਇਤ ਰਾਜਾਸਾਂਸੀ ਦਾ ਨਾਦਰਸ਼ਾਹੀ ਫੁਰਮਾਨ 500 ਰੁਪਏ ਦੀ ਕਟਾਉ ਪਰਚੀ ਨਹੀਂ ਤਾਂ ਜਾਉ ਘਰਾਂ ਨੂੰ

ਗੰਨੇ ਦੀ ਰੇੜੀ ਲਾਉਣ ਵਾਲੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ।
ਅੰਮ੍ਰਿਤਸਰ 18 ਮਈ (ਕੁਲਬੀਰ ਸਿੰਘ ਢਿੱਲੋ) ਰਾਜਾਸਾਂਸੀ ਦੀ ਨਗਰ ਪੰਚਾਇਤ ਵੱਲੋਂ ੩ ਸਾਲਾ ਤੋਂ ਗੰਨੇ ਦੀਆ ਰੇੜੀਆ ਲਾ ਕੇ ਬੈਠੇ ਲੋਕਾ ਨੂੰ ਨਗਰ ਪੰਚਾਇਤ ਰਾਜਾਸਾਂਸੀ ਦੇ ਮੁਲਾਜਮ ਤੰਗ ਪਰੇਸ਼ਾਨ ਕਰ ਰਹੇ ਹਨ , ਹਰੇਕ ਨੂੰ ੫੦੦ ਰੁਪਏ ਦੀ ਪਰਚੀ ਕਟਉਣ ਲਈ ਮਜਬੂਰ ਕਰ ਰਹੇ ਹਨ । ਇਸ ਦੀ ਜਾਣਕਾਰੀ ਪਰਮਜੀਤ ਸਿੰਘ ਚੱਕ ਡੋਗਰ,ਸ਼ਮਸ਼ੇਰ ਸਿੰਘ ਭੱਲਾ ਪਿੰਡ,ਬੀਰ ਸਿੰਘ ਕੁਕੜਾਵਾਲਾ,ਪੱਪੂ ਛੀਨਾ ਨੇ ਦੱਸਿਆ ਕਿ ਅਸੀਂ ਰਾਜਾਸਾਂਸੀ ਤੋਂ ਕਰੀਬ ੨ ਕਿਲੋਮੀਟਰ ਅਜਨਾਲਾ ਮੇਨ ਰੋੜ ਤੇ ਤਿੰਨਾ ਸਾਲਾ ਤੋਂ ਇਸੇ ਜਗਾ ਤੇ ਗੰਨੇ ਦੇ ਵੇਲਨੇ ਲਾਏ ਹਨ ਤੇ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਾਂ ਅਤੇ ਨਗਰ ਪੰਚਾਇਤ ਦੇ ਮੁਲਾਜਮ ਆ ਕੇ ਸਾਡੇ ਕੋਲੋ ਫਰੀ ਵਿਚ ਗੰਨੇ ਦਾ ਰ'ਸ ਅਤੇ ਪੈਸਿਆ ਦੀ ਮੰਗ ਕਰਦੇ ਰਹਿੰਦੇ ਹਨ ,ਪਰ ਅੱਜ ਨਗਰ ਪੰਚਾਇਤ ਵੱਲੋਂ ਸਾਨੂੰ ੫੦੦ ਰੁਪਏ ਦੀ ਪਰਚੀ ਕਟਾਉਣ ਦਾ ਫੁਰਮਾਨ ਮੁਲਾਜਮਾ ਨੇ ਦਿੱਤਾ ਹੈ ,ਪਰ ਨਗਰ ਪੰਚਾਇਤ ਰਾਜਾਸਾਂਸੀ ਦੇ ਵਿਚ ਅਨੇਕਾਂ ਹੀ ਨਜਾਇਜ ਕਬਜੇ ਹਨ ਅਤੇ ਉਹ  ਇਹਨਾਂ ਨੂੰ ਦੇਖ ਨਹੀਂ ਰਹੇ ,ਪਰ ਇਹ ਸਾਡੇ ਨਾਲ ਹੀ ਕਿਉਂ  ਧੱਕੇਸ਼ਾਹੀ ਹੋ ਰਹੀ ਹੈ। ਇਸ ਬਾਬਤ ਜਦ ਪੱਤਰਕਾਰ ਨੇ  ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਹਰਿੰਦਰ ਸਿੰਘ ਵਿੱਕੀ ਨਾਲ ਗੱਲ ਕਰਨੀ ਚਾਹੀ ਤਾਂ ਪ੍ਰਧਾਨ ਸਾਬ ਆਪਣੇ ਦਫ਼ਤਰ ਵਿਚ ਬੈਠ ਕੇ ਆਪਣੁੇ ਮੁਲਾਜਮਾ ਨਾਲ ਚਾਹ ਅਤੇ ਸਮੋਸਿਆ ਦਾ ਅਨੰਦ ਮਾਣਦੇ ਰਹੇ ਇਸ ਬਾਬਤ ਉਹਨਾਂ ਪੱਤਰਕਾਰਾ ਨੂੰ ਮਿਲਣਾ ਅਤੇ ਜਾਣਕਾਰੀ ਦੇਣਾ  ਜਰੂਰੀ ਨਹੀਂ ਸਮਝਿਆ, ਜਦ ਨਗਰ ਪੰਚਾਇਤ ਦੇ ਇੰਨਸਪੈਕਟਰ ਨੂੰ ਇਸ ਬਾਬਤ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਨੂੰ ਉਤਲੇ ਅਫ਼ਸਰਾਂ ਦਾ ਫੁਰਮਾਨ ਹੈ।

No comments: