BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੁਸ਼ਿਆਰਪੁਰ ਵਿੱਚ ਜਿਲਾ ਪੁਲਿਸ ਨੇ 530 ਮੁਕੱਦਮੇ ਦਰਜ ਕਰਕੇ 669 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

  • ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ
  • ਨਸ਼ਿਆਂ ਦੇ ਸੌਦਾਗਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ-ਐਸ.ਐਸ.ਪੀ.
ਹੁਸ਼ਿਆਰਪੁਰ, 11 ਮਈ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵਲੋਂ ਰਾਜ ਵਿੱਚ ਨਸ਼ਿਆਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਤਹਿਤ ਪੁਲਿਸ ਵਿਭਾਗ ਵਲੋਂ ਜਿਲੇ ਵਿੱਚ ਪਿਛਲੇ ਸਾਲ ਦੌਰਾਨ ਹੁਣ ਤੱਕ ਨਸ਼ਾ ਤਸਕਰਾਂ ਖਿਲਾਫ਼ 530 ਮੁਕੱਦਮੇ ਦਰਜ਼ ਕੀਤੇ ਗਏ ਹਨ ਅਤੇ 669 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲੇ ਵਿੱਚ ਨਸ਼ਿਆਂ 'ਤੇ ਠੱਲ ਪਾਉਣ ਲਈ ਵਿਸ਼ੇਸ਼ ਸੈਲ ਬਣਾ ਕੇ ਸਖਤ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ. ਨੇ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਪਿਛਲੇ ਸਾਲ ਦੌਰਾਨ ਜਨਵਰੀ 2015 ਤੋਂ ਦਸੰਬਰ 2015 ਤੱਕ 427 ਮੁਕੱਦਮੇ ਦਰਜ ਕਰਕੇ 556 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਇਨਾਂ ਦੋਸ਼ੀਆਂ ਤੋਂ 1 ਕਿਲੋ 285 ਹੈਰੋਇਨ, 205 ਗਰਾਮ ਸਮੈਕ, 6 ਕਿਲੋ 940 ਗਰਾਮ ਅਫੀਮ, 1237 ਕਿਲੋ 100 ਗਰਾਮ ਡੋਡੇ ਚੁਰਾ ਪੋਸਤ, 1 ਕਿਲੋ 500 ਗਰਾਮ ਚਰਸ, 10 ਗਰਾਮ ਗਾਂਜਾ, 38 ਕਿਲੋ 347 ਗਰਾਮ ਨਸ਼ੀਲਾ ਪਾਊਡਰ, 1208 ਟੀਕੇ, 14113 ਕੈਪਸੂਲ ਗੋਲੀਆਂ ਅਤੇ 51 ਸ਼ੀਸ਼ੀਆਂ ਬਰਾਮਦ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਇਸੇ ਤਰਾਂ ਜਨਵਰੀ 2016 ਤੋਂ ਅਪ੍ਰੈਲ 2016 ਤੱਕ 103 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 113 ਦੋਸ਼ੀਆਂ ਤੋਂ 346 ਗਰਾਮ ਹੈਰੋਇਨ, 300 ਗਰਾਮ ਸਮੈਕ, 296 ਕਿਲੋ 500 ਗਰਾਮ ਡੋਡੇ ਚੁਰਾ ਪੋਸਤ, 760 ਗਰਾਮ ਚਰਸ, 7 ਕਿਲੋ 998 ਗਰਾਮ ਨਸ਼ੀਲਾ ਪਾਊਡਰ, 5264 ਕੈਪਸੂਲ ਗੋਲੀਆ ਅਤੇ 16 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲੇ ਵਿੱਚ ਨਸ਼ਾ ਤਸੱਕਰੀ ਨੂੰ ਰੋਕਣ ਦੇ ਲਈ ਵਿਸ਼ੇਸ਼ ਨਾਕੇ ਲਗਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਜਿਲੇ ਦੇ ਥਾਣਿਆ ਵਿੱਚ ਵੀ ਵਿਸ਼ੇਸ਼ ਸੈਲ ਬਣਾ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਨਸ਼ਾ ਇਕ ਜਹਿਰ ਦੇ ਸਮਾਨ ਹੈ ਜੋ ਨੌਜਵਾਨਾਂ ਦੇ ਜਿਸਮ ਨੂੰ ਘੁਣ ਵਾਂਗ ਖਾ ਜਾਂਦਾ ਹੈ। ਨਸ਼ਿਆਂ 'ਤੇ ਠੱਲ ਪਾਉਣ ਦੇ ਲਈ ਸਮਾਜ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਜੇ ਕਿਸੇ ਨੂੰ ਲਗਦਾ ਹੈ ਕਿ ਉਨਾਂ ਦੇ ਆਲੇ-ਦੁਆਲੇ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਇਸ ਦੀ ਸੂਚਨਾ ਹੈਲਪ ਲਾਈਨ ਨੰਬਰ 181 'ਤੇ ਦੇ ਸਕਦਾ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਵਿੱਚ ਫ਼ਸੇ ਆਪਣੇ ਸਾਥੀਆਂ ਨੂੰ ਵੀ ਇਸ ਦਲਦਲ ਵਿੱਚੋਂ ਕੱਢਣ ਲਈ ਉਪਰਾਲੇ ਕਰਨ।

No comments: