BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ ਨਿਊ ਬੈਂਕ ਕਲੋਨੀ ਵਿਚ ਸੜੀਆਂ 60 ਝੁੱਗੀਆਂ ਦੇ ਗਰੀਬ ਪਰਿਵਾਰਾਂ ਨੂੰ ਲੋੜੀਂਦੀ ਰਾਹਤ ਦੁਵਾਈ

ਝੁੱਗੀਆਂ ਨੂੰ ਲਗੀ ਅੱਗ ਨਾਲ ਪ੍ਰਭਾਵਿਤ ਗਰੀਬ ਪਰਿਵਾਰਾਂ ਨਾਲ ਤੀਕਸ਼ਨ ਸੂਦ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)-
ਬੀਤੀ ਰਾਤ ਉਨਾ ਰੋਡ ਨਿਊ ਬੈਂਕ ਕਲੋਨੀ ਦੇ ਨਜਦੀਕ 60 ਦੇ ਕਰੀਬ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਅੱਜ ਸਵੇਰੇ  8 ਵਜੇ ਅੱਗ ਨਾਲ ਪੀੜਤ ਪਰਿਵਾਰਾਂ ਨੂੰ ਮਿਲੇ ਅਤੇ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਸ੍ਰੀ ਸੂਦ ਨੇ ਮੌਕੇ ਤੇ ਹਾਜਰ ਐਸ.ਡੀ.ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ ਰਾਂਹੀ ਅੱਗ ਨਾਲ ਪ੍ਰਭਾਵਿਤ ਗਰੀਬ ਪਰਿਵਾਰਾਂ ਨੂੰ ਤਰਪਾਲਾਂ, ਲੋੜੀਂਦੇ ਬਰਤਨ ਅਤੇ ਕੱਪੜੇ ਆਦਿ ਮੁਹੱਈਆ ਕਰਵਾਏ ਉਹਨਾਂ ਦੱਸਿਆ ਕਿ ਰਾਤ 1:30 ਵਜੇ ਇਹਨਾਂ ਪਰਿਵਾਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਦੀ ਖਬਰ ਮਿਲਦੇ ਸਾਰ ਹੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੂੰ ਮੌਕੇ ਤੇ ਭੇਜਿਆ, ਜਿਨਾਂ ਨੇ ਬੜੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ ਅਤੇ ਗਰੀਬ ਪਰਿਵਾਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਤੀਕਸ਼ਨ ਸੂਦ ਨੇ ਐਸ.ਡੀ.ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ ਨੂੰ ਪਟਵਾਰੀ ਰਾਂਹੀ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਤਾਂ ਜਂੋ ਇਨਾਂ ਗਰੀਬ ਪਰਿਵਾਰਾਂ ਦੀ ਹੋਰ ਵੀ ਲੋੜੀਂਦੀ ਸਹਾਇਤਾ ਕੀਤੀ ਜਾ ਸਕੇ ਨਿਊ ਬੈਂਕ ਕਲੋਨੀ ਦੇ ਸਰਪੰਚ ਸ਼ਾਮ ਸੁੰਦਰ ਦੱਤਾ, ਜਿਵੇਦ ਸੂਦ, ਚੰਦਰ ਕਾਂਤਾ ਦੱਤਾ, ਸੁਭਾਸ਼ ਸ਼ਰਮਾ, ਰਾਮਦੇਵ ਯਾਦਵ ਅਤੇ ਨਿਊ ਬੈਂਕ ਕਲੋਨੀ ਦੇ ਨਿਵਾਸੀ ਵੀ ਇਸ ਮੌਕੇ ਤੇ ਹਾਜਰ ਸਨ।

No comments: