BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਭਾਜਪਾ ਤੇ ਕਾਂਗਰਸ ਨੇ 60 ਸਾਲ ਰਲ ਕੇ ਪੰਜਾਬ ਨੂੰ ਲੁੱਟਿਆ-ਦਿਨੇਸ਼ ਪੱਪੂ

ਪਿੰਡ ਪਿੰਡ ਚਲੋ ਘਰ ਘਰ ਚਲੋ ਮੁਹਿੰਮ ਨੂੰ ਪੰਜਾਬ ਦੇ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ: ਚੌਧਰੀ ਗੁਰਨਾਮ ਸਿੰਘ
ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਵਿੱਚ ਮੁਹੱਲਾ ਸੁਭਾਸ਼ ਨਗਰ, ਦਸਮੇਸ਼ ਨਗਰ, ਟਿੱਬਾ ਸਾਹਿਬ ਵਿਖੇ ਪਿੰਡ-ਪਿੰਡ ਘਰ-ਘਰ ਚਲੋ ਮੁਹਿੰਮ ਨੂੰ ਤੇਜ਼ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਚੌਧਰੀ ਗੁਰਨਾਮ ਸਿੰਘ ਕੋਆਰਡੀਨੇਟਰ ਬਸਪਾ ਪੰਜਾਬ ਅਤੇ ਉਨਾਂ ਦੇ ਨਾਲ ਦਿਨੇਸ਼ ਪੱਪੂ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ, ਮੋਹਨ ਲਾਲ ਸਾਬਕਾ ਜ਼ਿਲਾ ਪ੍ਰਧਾਨ ਬਾਮਸੇਫ ਹਾਜ਼ਰ ਸਨ। ਇਸ ਮੌਕੇ ਤੇ ਚੌਧਰੀ ਗੁਰਨਾਮ ਸਿੰਘ ਨੇ ਕਿਹਾ ਅੱਜ ਪੰਜਾਬ ਦੇ ਲੋਕ ਅਕਾਲੀ ਬੀਜੇਪੀ ਤੇ ਕਾਂਗਰਸ ਦੇ ਲਾਰਿਆਂ ਤੋਂ ਤੰਗ ਆ ਕੇ ਬਸਪਾ ਨਾਲ ਜੁੜ ਰਹੇ ਹਨ। ਅਕਾਲੀ ਬੀਜੇਪੀ ਤੇ ਕਾਂਗਰਸ ਨੇ ਅੱਜ ਤੱਕ ਦੇਸ਼ ਨੂੰ ਲੁੱਟਣ ਦੇ ਸਿਵਾਏ ਕੁੱਝ ਨਹੀਂ ਕੀਤਾ।ਪੰਜਾਬ ਦੇ ਕਿਸਾਨ ਸਰਕਾਰ ਦੀ ਮਾਲੀ ਵਿਵਸਥਾ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਪੰਜਾਬ ਸਰਕਾਰ ਗ਼ਰੀਬਾਂ ਲਈ ਦਵਾਈ ਤੇ ਪੜਾਈ ਮਹਿੰਗੀ ਕਰ ਰਹੀ ਹੈ। ਜੇਕਰ ਅਸੀਂ ਇਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਾਂ ਤਾਂ ਸਾਨੂੰ ਬਸਪਾ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਬਸਪਾ ਆਗੂ ਦਿਨੇਸ਼ ਪੱਪੂ ਨੇ ਕਿਹਾ ਅਕਾਲੀ ਭਾਜਪਾ ਤੇ ਕਾਂਗਰਸ ਨੇ 60 ਸਾਲ ਤੋਂ ਵੱਧ ਸਮਾਂ ਰਲ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਇਹ ਪਾਰਟੀਆਂ ਸੱਤਾ ਚ ਆਉਣ ਲਈ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਤਾਂ ਕਰਦੀਆਂ ਹਨ ਪਰ ਬਾਅਦ ਵਿਚ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਜਾਂਦਾ। ਅੱਜ ਪੰਜਾਬ ਅੰਦਰ ਗੁੰਡਾਗਰਦੀ, ਰੇਤਾ ਤੇ ਸ਼ਰਾਬ ਦੇ ਠੇਕਿਆਂ ਤੇ ਆਪਣੇ ਚਹੇਤਿਆਂ ਦਾ ਕਬਜਾ ਕਰਾਈ ਬੈਠੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜਪਾਲ ਸਿੰਘ, ਸੁਰਜੀਤ ਸਿੰਘ, ਰੰਧਾਵਾ ਸਿੰਘ, ਮੋਹਨ ਲਾਲ, ਪਿਆਰਾ ਸਿੰਘ, ਨਸੀਬ ਚੰਦ, ਸਤੀਸ਼ ਕੁਮਾਰ, ਜੋਨੀ ਵੋਹਰਾ, ਕੁੰਦਨ ਲਾਲ, ਤਰਸੇਮ ਲਾਲ ਆਦਿ ਹਾਜਿਰ ਸਨ।

No comments: