BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਨੂੰ ਕਸਬਾ ਰਮਦਾਸ ਵਿਖੇ ਲਗਾਤਾਰ ਲੱਗ ਰਹੇ ਨੇ ਝਟਕੇ ਦਰਜਨਾਂ ਪਰਿਵਾਰਾਂ ਸ੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ

ਬੋਨੀ ਅਜਨਾਲਾ ਦੀ ਰਮਦਾਸ 'ਚ ਹੋ ਰਹੀ ਦਿਨੋ ਦਿਨ ਬੱਲੇ-ਬੱਲੇ
 
ਸ੍ਰ: ਬੋਨੀ ਅਜਨਾਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ
ਅੰਮ੍ਰਿਤਸਰ, 16 ਮਈ (ਕੁਲਬੀਰ ਸਿੰਘ ਢਿੱਲੋਂ)- ਸ੍ਰੋਮਣੀ ਅਕਾਲੀ ਬਾਦਲ ਦੇ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਉਸ ਵੇਲੇ ਭਰਵਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-7 ਵਿੱਚੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ ਦੀ ਪ੍ਰੇਰਨਾ ਸਦਕਾ ਚਾਰ ਦਰਜਨ ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ, ਸ਼ਾਮਿਲ ਹੋਣ ਵਾਲਿਆ ਵਿੱਚ ਸੰਤੋਖ ਸਿੰਘ, ਗੁਰਮੀਤ ਕੌਰ, ਕਰਤਾਰ ਸਿੰਘ, ਪ੍ਰਕਾਸ਼ ਕੌਰ, ਸ਼ਾਮ ਸਿੰਘ, ਗੁਰਮੀਤ ਕੌਰ, ਮੰਗਲ ਸਿੰਘ, ਕੁਲਵੰਤ ਸਿੰਘ, ਪਲਵਿੰਦਰ ਕੌਰ, ਕੁਲਵੰਤ ਸਿੰਘ, ਕਸ਼ਮੀਰ ਸਿੰਘ, ਕਲਾਸ਼ ਕੌਰ, ਸੇਵਾ ਸਿੰਘ, ਸੰਦੀਪ ਕੌਰ, ਜਸਬੀਰ ਸਿੰਘ, ਮਨਜੀਤ ਕੌਰ, ਮੰਗਾ ਸਿੰਘ, ਨਰਿੰਦਰ ਕੌਰ, ਰਾਜਨ ਸਿੰਘ, ਜਤਿੰਦਰ ਸਿੰਘ, ਕਸ਼ਮੀਰ ਕੌਰ, ਸਰਬਜੀਤ ਸਿੰਘ, ਮਨਜੀਤ ਕੌਰ, ਬਚਨ, ਸੀਮਾ, ਮਮਤਾ, ਰੋਜੀ ਸਿੰਘ, ਨਿੰਦਰ ਕੌਰ, ਰਾਜੂ, ਰਾਜਬੀਰ ਕੌਰ, ਸੋਨੂੰ, ਸਰਬਜੀਤ ਕੌਰ, ਜੋਗਿੰਦਰ ਸਿੰਘ, ਬਿੱਟਾ, ਸੁਖਵਿੰਦਰ ਕੌਰ, ਸਵਰਨੀ, ਭੋਲੀ, ਰੋਜੀ, ਜਸਪਾਲ ਸਿੰਘ, ਸਹਿਬ ਸਿੰਘ, ਭੋਲੀ, ਸੰਤੋਖ ਸਿੰਘ, ਜੋਗਿੰਦਰ ਸਿੰਘ, ਨਿਰਮਲ ਕੌਰ ਆਦਿ ਨੂੰ ਬੋਨੀ ਅਜਨਾਲਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਸ੍ਰ: ਬੋਨੀ ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਪੂਰਾ ਸਤਿਕਾਰ ਕੀਤਾ ਜਾਵੇਗਾ। ਸ੍ਰ: ਬੋਨੀ ਅਜਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨੀਅਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਵੋਟਾਂ ਬਟੋਰੀਆਂ ਹਨ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਇਸ ਦੀਆਂ ਦੋਗਲੀਆਂ ਨੀਤੀਆਂ ਤੋਂ ਭਾਲੀ ਭਾਤੀ ਜਾਣੂ ਹਨ ਇਸ ਕਰਕੇ ਆਪ ਦੇ ਏਜੰਟਾਂ ਨੂੰ ਲੋਕ ਮੂੰਹ ਨਹੀ ਲਾ ਰਹੇ ਅਤੇ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੋਈ ਕੰਮ ਨਹੀ ਕੀਤਾ ਇਹ ਦੋਨੋ ਪਾਰਟੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤਰਿੰਦਰਸ਼ੇਰ ਸਿੰਘ, ਕੌਂਸਲਰ ਇੰਦਰਜੀਤ ਸਿੰਘ ਰੰਧਾਵਾ, ਕੌਂਸਲਰ ਹਰਜੀਤ ਸਿੰਘ, ਕੌਂਸਲਰ ਕਮਲਜੀਤ, ਕੌਂਸਲਰ ਜੋਗਿੰਦਰਪਾਲ, ਫੌਜੀ ਅਮਰਜੀਤ ਸਿੰਘ, ਗੁਰਿੰਦਰ ਸੋਨਾ, ਨੰਬਰਦਾਰ ਕਰਨਬੀਰ ਸਿੰਘ ਆਦਿ ਮੋਜੂਦ ਸਨ।

No comments: