BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਰਜੀਤ ਸਿੰਘ ਮੱਤੇ ਨੰਗਲ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਸੁਧਾਰ 22 ਮਈ (ਕੁਲਬੀਰ ਸਿੰਘ ਢਿੱਲੋ)- ਅਕਾਲੀ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸ਼ੋਮਣੀ ਕਮੇਟੀ ਮੈਬਰ ਜਥੇਦਾਰ ਅਮਰੀਕ ਸਿੰਘ ਵਿਛੋਆ ਅਤੇ ਡਾਇਰੈਕਟਰ ਹਰਿੰਦਰ ਸਿੰਘ ਭੁੱਲਰ ਨਿਜਾਮਪੁਰਾ ਦੀ ਪ੍ਰੇਨਾ ਸਦਕਾ ਕਾਂਰਗਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਠੇਕੇਦਾਰ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਜ਼ਿਨਾਂ ਵਿਚ ਮਨਦੀਪ ਸਿੰਘ,ਬਚਿੱਤਰ ਸਿੰਘ,ਪ੍ਰਗਟ ਸਿੰਘ,ਬਾਜ ਸਿੰਘ,ਬਲਦੇਵ ਸਿੰਘ,ਜਸਵੰਤ ਸਿੰਘ,ਕਸ਼ਮੀਰ ਸਿੰਘ,ਪ੍ਰੇਮ ਸਿੰਘ,ਵਿਰਸਾ ਸਿੰਘ,ਸੁਖਬੀਰ ਸਿੰਘ,ਅਨਵਰ ਦੀਪ ਸਿੰਘ,ਤਰਲੋਚਨ ਸਿੰਘ,ਜਸਵੰਤ ਸਿੰਘ ਆਦਿ ਵੀ ਸਨ। ਜ਼ਿਨਾਂ ਨੂੰ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਜਿਹੜਾ ਵੀ ਕਾਂਗਰਸੀ ਆਪਣੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੁੰਦਾ ਹੈ ਉਸ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਠੇਕੇਦਾਰ ਨੇ ਕਿਹਾ ਕਿ ਅਸੀ ਅਕਾਲੀ ਪਾਰਟੀ ਨਾਲ ਮੋਢੇ ਨਾਲ ਮੋੜਾ ਜੌੜ ਕੇ ਸਾਥ ਦਿਆਗੇ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਕੰਗ ਮੋਹਨ ਭੰਡਾਰੀਆ,ਸਰਪੰਚ ਰਾਜਬੀਰ ਸਿੰਘ ਹੈਪੀ,ਪੀ ਏ ਅਵਤਾਰ ਸਿੰਘ ਆਦਿ ਹਾਜਰ ਸਨ।

No comments: