BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿੱਤ ਚੇਤਨਾਂ ਮਾਰਚ ਕੱਡਿਆ

ਪਿੰਡ ਖੋਥੜਾਂ ਵਿੱਚ ਚੇਤਨਾਂ ਮਾਰਚ ਕੱਢਣ ਵੇਲੇ ਹਾਜਰ ਸਮੂਹ ਸੰਗਤਾ
ਜੰਡੂ ਸਿੰਘਾ/ਪਤਾਰਾ 4 ਮਈ (ਅਮਰਜੀਤ ਸਿੰਘ)- ਡਾਕਟਰ ਬੀ. ਆਰ ਅੰਬੇਡਕਰ ਸਪੋਰਟਸ ਕਲੱਬ, ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ ਅਤੇ ਸਮੂਹ ਗਾ੍ਰਮ ਪੰਚਾਇਤ ਪਿੰਡ ਖੋਥੜਾਂ ਦੇ ਵਿਸੇਸ਼ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੇ 125ਵੇਂ ਜਨਮ ਦਿਹਾੜੇ ਨੂੰ ਸਮਰਪਿੱਤ ਵਿਸ਼ਾਲ ਚੇਤਨਾਂ ਮਾਰਚ ਕੱਡਿਆ ਗਿਆ। ਜਿਸ ਵਿੱਚ ਨੰਨੇ ਮੁੰਨੇ ਬਚਿਆਂ ਨੇ ਨਸ਼ਾਂ ਮੁਕਤ, ਭ੍ਰਿਸ਼ਟਾਚਾਰ ਮੁਕਤ, ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ ਸਿਰਜਨ ਦਾ ਸੁਨੇਹਾ ਦਿੰਦੇ ਬੈਨਰ ਚੁੱਕੇ ਹੋਏ ਸਨ। ਇਹ ਚੇਤਨਾਂ ਮਾਰਚ ਪਿੰਡ ਦੀ ਪ੍ਰਕਰਮਾਂ ਕਰਕੇ ਵਾਪਸ ਗੁਰੂ ਰਵਿਦਾਸ ਧਰਮ ਅਸਥਾਨ ਤੇ ਸਪੰਨ ਹੋਇਆ। ਇਸ ਚੋਤਨਾਂ ਮਾਰਚ ਦਾ ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਨਿੱਘਾ ਸਵਾਗਤ ਸੰਗਤਾਂ ਵੱਲੋਂ ਕੀਤਾ ਗਿਆ, ਅਤੇ ਬਾਬਾ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰੱਣ ਲਿਆ। ਇਸ ਮੋਕੇ ਤੇ ਬਚਿਆਂ ਨੂੰ ਪ੍ਰਬੰਧਕਾਂ ਵੱਲੋਂ ਸਟੇਸ਼ਨਰੀ ਦਾ ਸਮਾਨ ਵੀ ਵੰਡਿਆਂ ਗਿਆ, ਅਤੇ ਪੁੱਜੇ ਮਿਸ਼ਨਰੀ ਕਲਾਕਾਰਾਂ ਨੇ ਬਾਬਾ ਸਾਹਿਬ ਜੀ ਦੀ ਮਹਿੱਮਾਂ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਪ੍ਰਧਾਨ ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਸਰਪੰਚ, ਸੈਕਟਰੀ ਅਤੇ ਸਾਬਕਾ ਸਰਪੰਚ ਕਮਲਜੀਤ ਖੋਥੜਾਂ, ਮਨਜੀਤ ਕੁਮਾਰ, ਹੰਸ ਰਾਜ, ਰਾਮ ਲਾਲ, ਡਾ. ਮੋਹਨ ਲਾਲ, ਅਮਰਜੀਤ ਅਤੇ ਮਹਿੰਦਰ ਪਾਲ ਤੋਂ ਇਲਾਵਾ ਹੋਰ ਸੰਗਤਾਂ ਹਾਜਰ ਸਨ।

No comments: