BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਬੰਦਾ ਸਿੰਘ ਬਾਹਦੁਰ ਦੇ 300 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਤੋ ਸ਼ਹੀਦੀ ਨਗਰ ਕੀਰਤਨ ਰਵਾਨਾਂ

ਰਮਦਾਸ 22 ਮਈ (ਸਾਹਿਬ ਖੋਖਰ)- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦੁਰ ਅਤੇ ਉਹਨਾ ਦੇ ਸਪੁਤਰ ਬਾਬਾ ਅਜੈ ਸਿੰਘ ਦੇ ਇਲਾਵਾ ਹੋਰ ਸ਼ਹੀਦ ਸਿੰਘਾਂ ਦੇ 300 ਸਾਲਾਂ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਤੋ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਪੂਰੇ ਜਾਹੋ ਜਲਾਲ ਨਾਲ ਰਵਾਨਾ ਹੋਇਆਂ । ਇਸ ਤੋ ਪਹਿਲਾਂ ਸ੍ਰੋਮਣੀ ਕਮੇਟੀ ਮੈਬਰ ਜੱਥੇ: ਅਮਰੀਕ ਸਿੰਘ ਵਿਛੋਆ ਨੇ ਸੰਬੋਧਨ ਕਰਦਿਆ ਆਖਿਆ ਕਿ ਸ੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਇਹ ਸ਼ਹੀਦੀ ਨਗਰ ਕੀੌਰਤਨ ਇਤਿਹਾਸਿਕ ਗੁਰਦੁਆਰਾ ਗੜ੍ਹੀ ਗੁਰਦਾਸ ਨੰਗਲ ਤੋ 21 ਮਈ ਨੂੰ ਅਰੰਭ ਹੋਇਆ ਸੀ ਤੇ ਰਾਤ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਪੁੱਜਣ ਤੇ ਸਮੂਹ ਸੰਗਤਾਂ ਵੱਲੋਂ ਸ਼ਹੀਦੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਨਗਰ ਕੀਰਤਨ ਦੇ ਰਾਤ ਵਿਸ਼ਰਾਮ ਕਰਨ ਉਪਰੰਤ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ ।ਉਹਨਾ ਕਿਹਾ ਕਿ ਸ਼ਹੀਦੀ ਨਗਰ ਕੀਰਤਨ ਨਾਲ ਗੁਰੂ ਸਾਹਿਬਾਨਾਂ ਦੇ  ਪਵਿੱਤਰ ਸ਼ਾਸ਼ਤਰਾ ਅਤੇ ਨਿਸ਼ਾਨੀਆ ਵਾਲੀ ਵਿਸ਼ੇਸ਼ ਬੱਸ ਸੰਗਤਾਂ ਦੇ ਦਰਸਨਾਂ ਲਈ ਨਾਲ ਚਲਾਈ ਜਾ ਰਹੀ ਹੈ।ਨਗਰ ਕੀਰਤਨ ਦੀ ਅਰੰਭਤਾ ਮੌਕੇ ਸ੍ਰੋਮਣੀ ਕਮੇਟੀ ਮੈਬਰ ਜੱਥੇ: ਅਮਰੀਕ ਸਿੰਘ ਵਿਛੋਆ, ਸ੍ਰੋਮਣੀ ਕਮੇਟੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ,ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ  ਕੁਲਵਿੰਦਰ ਸਿੰਘ ਰਮਦਾਸ, ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਸੀਨੀ: ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਕੌਸਲਰ ਇੰਦਰਜੀਤ ਸਿੰਘ ਰੰਧਾਵਾ,   ਮੈਨੇਜਰ ਹਰਜਿੰਦਰ ਸਿੰਘ ਲਸ਼ਕਰੀ ਨੰਗਲ, ਮੀਤ ਮੈਨੇਜਰ ਹਰਪ੍ਰੀਤ ਸਿੰਘ,  ਰਤਨ ਸਿੰਘ ਧਰਮ ਪ੍ਰਚਾਰ ਕਮੇਟੀ, ਬਲਵਿੰਦਰ ਸਿੰਘ ਜੌੜਾ, ਬਲਵਿੰਦਰ ਸਿੰਘ ਕਾਹਲੋ, ਬਲਜਿੰਦਰ ਸਿੰਘ ਬੱਦੋਵਾਲ, ਬਲਵਿੰਦਰ ਸਿੰਘ ਖੈਹਿਰਾਬਾਦ, ਰਣਜੀਤ ਸਿੰਘ ਪ੍ਰਚਾਰਕ, ਹਰਵਿੰਦਰ ਸਿੰਘ ਪ੍ਰਚਾਰਕ, ਗੁਰਤਿੰਦਰ ਸਿਘੰ ਭਾਟੀਆ, ਸਰਪੰਚ ਸੰਤੋਖ ਸਿੰਘ ਕੋਟ , ਸਰਪੰਚ ਹਰਜਿੰਦਰ ਸਿੰਘ ਮਹਿਤਾ,  ਇੰਦਰਮੋਹਨ ਸਿੰਘ ਇੰਚਾ: ਪਬਲਿਕ ਸਿਟੀ ਅੰਮ੍ਰਿਤਸਰ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਸਤਨਾਮ ਸਿੰਘ ਰਿਆੜ , ਦਵਿੰਦਰ ਸਿੰਘ ਖੁਸ਼ੀਪੁਰ, ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਅਮਰਜੀਤ ਸਿੰਘ ਫੌਜੀ, ਹੈੱਡ ਗ੍ਰੰਥੀ ਗੁਰਦੀਪ ਸਿੰਘ, ਗ੍ਰੰਥੀ ਜੁਝਾਰ ਸਿੰਘ, ਗ੍ਰੰਥੀ ਦਵਿੰਦਰ ਸਿੰਘ, ਮੋਹਨ ਸਿੰਘ, ਹਰਦੀਪ ਸਿੰਘ, ਪਿ੍ਰੰਸੀਪਲ ਅਮਨਦੀਪ ਕੌਰ, ਡੀ.ਪੀ. ਰਜਿੰਦਰ ਸਿੰਘ, ਭਾਈ ਸੁਖਵੰਤ ਸਿੰਘ ਰਮਦਾਸ, ਗੁਰਪ੍ਰੀਤ ਸਿੰਘ ਭੱਟੀ, ਭਾਈ ਸਵਿੰਦਰ ਸਿੰਘ, ਮਾ: ਅਵਤਾਰ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ ਅੜਾਇਆ, ਜਸਬੀਰ ਸਿੰਘ ਪੰਜਾਬ ਵਾਲਾ, ਗੁਰਦਿਆਲ ਸਿੰਘ ਆਂਦਿ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ ।ਸੰਗਤਾਂ ਵੱਲੋਂ ਵੱਖ ਵੱਖ ਥਾਵਾ ਠੰਡੇ ਮਿੱਠੇ ਜਲ ਦੀਆ ਛਬੀਲਾਂ ਲਗਾਈਆ ਗਈਆ ਤੇ ਕਈ ਪ੍ਰਕਾਰ ਦੇ ਫਰੂਟਾਂ ਦੇ ਲੰਗਰ ਲਗਾਏ ਗਏ।

No comments: