BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀ.ਬੀ.ਐਸ.ਸੀ ਵੱਲੋਂ +2 ਦੇ ਨਤੀਜੇ ਵਿੱਚ ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਜਲੰਧਰ 21 ਮਈ (ਜਸਵਿੰਦਰ ਆਜ਼ਾਦ)- ਸੀ.ਬੀ.ਐਸ.ਸੀ ਵੱਲੋਂ +2 ਦੇ ਐਲਾਨੇ ਨਤੀਜੇ ਵਿੱਚ ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਨਾਨ ਮੈਡੀਕਲ ਗਰੁੱਪ ਦੇ ਪੁਲਕਿਤ ਚੁੱਗ ਨੇ 92% ਨੰਬਰ ਹਾਸਿਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਗਰੁੱਪ ਵਿੱਚ ਇੰਦਰਜੀਤ ਸੈਣੀ ਨੇ 88% ਨੰਬਰ ਲੈ ਕੇ ਦੂਜਾ ਸਥਾਨ ਅਤੇ ਹਰਪ੍ਰੀਤ ਕੌਰ ਨੇ86% ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਇਸੇ ਤਰਾਂ ਮੈਡੀਕਲ ਗਰੁੱਪ ਦੇ ਸਿਮਰਜੀਤ ਖੰਨਾ ਨੇ 90.2%, ਜਸਮੀਤ ਕੌਰ ਨੇ 89% ਅਤੇ ਹਰਪ੍ਰੀਤ ਕੌਰ ਨੇ 88.4% ਨੰਬਰ ਲੈ ਕੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਕਾਮਰਸ ਗਰੁੱਪ ਚੋਂ ਪਲਵਿੰਦਰ ਕੌਰ ਨੇ 91.6% ਨੰਬਰ ਲੈ ਕੇ ਪਹਿਲਾ ਸਥਾਨ, ਕਮਲ ਨੇ 90% ਲੈ ਕੇ ਦੂਜਾ ਅਤੇ ਵਿਪੁਲ ਨੇ 85% ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਅਵੱਲ ਆਏ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ, ਸਕੂਲ ਦੇ ਪ੍ਰਿਸੀਪਲ ਅਤੇ ਅਧਿਆਪਕਾਂ ਦਾ ਖਾਸ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਦੀ ਕਰਵਾਈ ਹੋਈ ਮਹਿਨਤ ਦੇ ਬਦੌਲਤ ਹੀ ਅੱਜ ਅਸੀਂ ਅਵੱਲ ਆਉਣ ਵਿੱਚ ਕਾਮਯਾਬ ਹੋਏ ਹਾਂ। ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਸਾਰੇ ਅਵੱਲ ਆਏ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਕੂਲ ਦਾ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਹਿਨਤ ਸਦਕਾ ਹੀ ਆਇਆ ਹੈ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments: