BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਪੰਜਾਬ ਦੇ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ ਵਰਕਸ਼ਾਪ

ਜਲੰਧਰ 27 ਮਈ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਸ਼ਾਹਪੁਰ ਕੈਂਪਸ ਵਿੱਚ ਵਾਟਰ ਸੈਨੀਟੇਸ਼ਨ ਵਿਭਾਗ ਵੱਲੋਂ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਉਹਨਾਂ ਪਰਕਿਉਰਮੈਂਟ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਵਰਲਡ ਬੈਂਕ ਵਿਖੇ ਪਰਕਿਉਰਮੈਂਟ ਦੀ ਮਾਹਿਰ ਸ਼੍ਰੀਮਤੀ ਸੰਗੀਤਾ ਪਟੇਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਗਿਆਨਤਾ ਦੇ ਕਾਰਨ ਕੁਝ ਲੋਕ ਅਜੇ ਵੀ ਖੁੱਲੇ ਤੌਰ ਤੇ ਪਖਾਨੇ ਲਈ ਜਾਂਦੇ ਹਨ ਜਿਸ ਲਈ ਸਾਨੂੰ ਉਹਨਾਂ ਨੂੰ  ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਵਾਤਾਵਰਣ ਹੋਰ ਪ੍ਰਦੂਸ਼ਿਤ ਨਾ ਹੋ ਸਕੇ। ਉਹਨਾਂ ਦੱਸਿਆ ਕਿ  ਸ਼ਹਿਰ ਵਿੱਚ ਵਾਟਰ ਐੰਡ ਸੈਨੀਟੇਸ਼ਨ ਵਿਭਾਗ ਵੱਲੋਂ ਕਈ ਪਖਾਨੇ ਬਣਾਏ ਗਏ ਹਨ ਸਾਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਸੇਮਿਨਾਰ ਸੁਪਰੀਟੇਂਡਿੰਗ ਇੰਜੀਨਿਅਰ ਆਰ.ਕੇ. ਤਲਵਾਰ ਦੀ ਦੇਖਰੇਖ ਵਿੱਚ ਜਲੰਧਰ ਜ਼ਿਲੇ ਵਜੋਂ  ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਐਕਜ਼ੀਕਯੂਵਿਟ ਇੰਜੀਨਿਅਰ ਇੰਜੀ. ਕੁਲਦੀਪ ਸੈਨੀ ਵਜੋਂ ਕਰਵਾਇਆ ਗਿਆ ਸੀ। ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਸੁਪਰੀਟੇਂਡਿੰਗ ਇੰਜੀਨਿਅਰ ਆਰ.ਕੇ. ਤਲਵਾਰ ਨੇ ਦੱਸਿਆ ਕਿ ਵਿਭਾਗ ਵਰਲਡ ਬੈਂਕ ਦੀ ਦੇਖਰੇਖ ਵਿੱਚ ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਸੈਕਟਰ ਇੰਮਪਰੂਵਮੇਂਟ ਪ੍ਰੋਜੈਕਟ ਨੂੰ ਚਲਾਉਣ ਜਾ ਰਿਹਾ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਤੇ ਪੁੱਜੇ ਸਾਰੇ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜਲੰਧਰ, ਹੋਸ਼ਿਆਰਪੁਰ ਅਤੇ ਲੁਧਿਆਣਾ ਸਰਕਲ ਦੇ ਐਕਜੀਕਯੁਟਿਵ ਇੰਜੀਨਿਅਰ ਸ਼ਾਮਿਲ ਹੋਏ। ਜਿੱਥੇ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੋਸ਼ਿਆਰਪੁਰ ਤੋ ਸੁਪਰੀਟੇਂਡੇਂਟ ਇੰਜੀਨਿਅਰ ਸ਼੍ਰੀ ਸ਼ੁਭਾਸ਼ ਗੁਪਤਾ ਅਤੇ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਲੁਧਿਆਣਾ ਤੋ ਸੁਪਰੀਟੇਂਡੇਂਟ ਇੰਜੀਨਿਅਰ ਕੇ.ਕੇ ਭੰਡਾਰੀ ਅਤੇ ਹੋਰ ਵੀ ਮਾਹਿਰ ਮੌਜੂਦ ਸਨ।

No comments: