BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਸੰਤ ਰਾਮ ਵਿਖੇ 32 ਵਾਂ ਸਾਲਾਨਾ ਧਾਰਮਿਕ ਸਮਾਗਮ ਸੰਪੰਨ

ਹੁਸ਼ਿਆਰਪੁਰ, 16 ਮਈ (ਤਰਸੇਮ ਦੀਵਾਨਾ)- ਡੇਰਾ 108 ਸੰਤ ਬਾਬਾ ਚਾਨਣ ਰਾਮ ਜੀ ਸ਼ੇਰਗੜ ਵਾਲਿਆ ਦੇ ਅਸਥਾਨ ਤੇ ਸਮਾਨਾ 32 ਵਾਂ ਧਾਰਮਿਕ ਸਮਾਗਮ ਡੇਰੇ ਦੇ ਗੱਦੀ ਨਸ਼ੀਨ ਸਾਡਾ ਹਰਨਾਮ ਕੋਰ ਤੇ ਮੁੱਖ ਸੇਵਾਦਾਰ ਧਰਮ ਪਾਲ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਸੰਪੂਰਨ ਹੋਇਆ। ਪਹਿਲਾਂ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਖੁੱਲੇ ਪੰਡਾਲ ਵਿਚ ਰਾਗੀ ਜਥਿਆਂ ਤੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਬਾਣੀ ਨਾਲ ਨਿਹਾਲ ਕੀਤਾ। ਜਿਨਾਂ ਵਿੱਚ 108 ਸੰਤ ਸਰਵਣ ਦਾਸ ਡੇਰਾ ਬੋਹਣ, ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ, ਸੰਤ ਨਿਰਮਲ ਸਿੰਘ ਜੀ ਸੈਕਟਰੀ, ਸੰਤ ਸੀਤਲ ਦਾਸ ਜੀ ਕਾਲੇਵਾਲ ਭਗਤਾਂ ਵਾਈਸ ਚੇਅਰਮੈਨ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋਂ, ਸੰਤ ਚਰਨ ਦਾਸ ਜੀ ਭੂਰੀਵਾਲੇ, ਸੰਤ ਬਲਵੰਤ ਸਿੰਘ ਜੀ ਡੀਂਗਰੀਆਂ, ਸੰਤ ਬਲਬੀਰ ਸਿੰਘ (ਰੱਬ ਜੀ) ਜੀਆਣ, ਸੰਤ ਬੀਬੀ ਕੁਲਦੀਪ ਕੌਰ ਜੀ ਮਹਿਨਾ, ਸੰਤ ਰਾਮ ਕਿਸ਼ਨ ਜੀ ਸ਼ੇਰਪੁਰ ਢੱਕੋਂ, ਸੰਤ ਪ੍ਰੇਮ ਦਾਸ ਜੀ ਭੂਰੀਵਾਲੇ, ਸੰਤ ਹਰਮੀਤ ਸਿੰਘ ਜੀ ਬਣਾ ਸਾਹਿਬ ਬਾਹੋਵਾਲ, ਸੰਤ ਕੁਲਵੰਤ ਰਾਮ ਜੀ ਭੈਰੋਮਜਾਰਾ, ਸੰਤ ਦਿਨੇਸ਼ ਗਿਰੀ ਭਗਤ ਨਗਰ, ਸੰਤ ਟਹਿਲ ਦਾਸ ਜੀ ਨੰਗਲ, ਸੰਤ ਜਸਵੰਤ ਦਾਸ ਜੀ ਰਾਵਲਪਿੰਡੀ, ਸੰਤ ਬੀਬੀ ਨਿਰਮਲ ਜੀਤ ਕੌਰ ਨਿਰੰਜਨ ਆਸ਼ਰਮ, ਸੰਤ ਗੁਰਮੇਲ ਦਾਸ ਜੀ ਰਹੀਮਪੁਰ, ਸੰਤ ਧਰਮਪਾਲ ਜੀ ਦਸੂਹਾ, ਸੰਤ ਗੁਰਮੁਖ ਦਾਸ ਜੀ ਸਾਹਰੀ, ਸੰਤ ਗੁਰਬਚਨ ਦਾਸ ਜੀ ਅਸਲਾਮਾਬਾਦ, ਸੰਤ ਰਜੇਸ਼ ਦਾਸ ਜੀ ਬਜਵਾੜਾ, ਸੰਤ ਤਰਸੇਮ ਦਾਸ ਜਲੰਧਰ, ਸੰਤ ਸਤਨਾਮ ਸਿੰਘ ਜੀ ਨਰੂਰ, ਸੰਤ ਜਸਵਿੰਦਰ ਸਿੰਘ ਜੀ ਡਾਂਡੀਆਂ, ਸੰਤ ਰਘੁਬੀਰ ਸਿੰਘ ਜੀ ਬੰਗਲਾ (ਛਾਉਣੀ), ਸੰਤ ਪ੍ਰਿਥੀ ਸਿੰਘ ਬਾਲੀ ਜੀ ਸ਼ਾਮੀ ਸ਼ਾਹ ਸ਼ਾਮ ਚੁਰਾਸੀ, ਸੰਤ ਮਹਾਂਵੀਰ ਸਿੰਘ ਜੀ ਤਾਜੇਵਾਲ ਨੇ ਪ੍ਰਵਚਨਾਂ ਤੇ ਗੁਰੂ ਮਹਿਮਾ ਜਸ ਗਾਇਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੰਤ ਸਰਵਣ ਦਾਸ ਬੋਹਣ ਵਾਲਿਆ ਨੇ ਆਪਣੇ ਪ੍ਰਵਚਨਾਂ ਰਾਹੀ ਦੱਸਿਆ ਕਿ ਸੰਤ ਚਾਨਣ ਰਾਮ ਜੀ ਨੇ ਗੁਰੂਆਂ ਦੀ ਬਾਣੀ ਰਾਹੀ ਸੰਗਤਾਂ ਨੂੰ ਉਪਦੇਸ ਦੇ ਕੇ ਸੱਚੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਪ੍ਰਮਾਤਮਾ ਦਾ ਸਿਮਰਨ ਪ੍ਰਭੂ ਭਗਤੀ ਨਾਲ ਹੀ ਕਲਯੁਗ ਦੇ ਕੀਤੇ ਕਰਮਾ ਤੋ ਛੁਟਕਾਰਾ ਮਿਲ ਸਕਦਾ ਹੈ। ਨਾਮ ਸਿਮਰਨ ਤੋ ਬਿਨਾ ਮਨੁੱਖ ਦੁਨੀਆ ਦੇ ਭਵਸਾਗਰ ਤੋ ਪਾਰ ਨਹੀ ਲਗ ਸਕਦਾ। ਇਸ ਮੌਕੇ ਸਰਵਣ ਸਿੰਘ, ਮਦਨ ਲਾਲ, ਜੋਤ ਨਿਰੰਜਨ, ਗੁਰਦੇਵ, ਗੁਰਦੇਵ ਰਾਜ, ਜਗਦੀਸ਼ ਸੰਧੂ, ਰਮੇਸ਼ ਸੰਧੂ, ਸਵਰਨ ਕੌਰ, ਕ੍ਰਿਸ਼ਨਾ ਕੌਰ, ਗੋਲਡੀ ਵਿਰਦੀ, ਸਵਰਨਾ ਰਾਮ ਸਿੱਧੂ, ਸ਼ਿੰਗਾਰਾ ਸਿੰਘ, ਰਾਮ ਪਾਲ ਆਦਿ ਸੇਵਾਦਾਰ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਫ਼ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਡੇਰੇ ਦੇ ਪ੍ਰਮੁੱਖ ਸੇਵਾਦਾਰ ਧਰਮਪਾਲ ਵੱਲੋਂ ਰਾਗੀ ਜਥਿਆਂ, ਸੰਤਾਂ ਮਹਾਂ ਪੁਰਸ਼ਾਂ ਤੇ ਸੇਵਾਦਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

No comments: