BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਦੀ ਪੁਲਿਸ ਵਲੋਂ ਚੋਰਾ ਨੂੰ ਨਾ ਲੱਭਣ ਤੇ ਲੋਕਾਂ ਵਿੱਚ ਵਧਦਾ ਜਾ ਰਿਹਾ ਰੋਸ

ਦੁਸਾਂਝ ਕਲਾਂ 3 ਮਈ (ਸੁਰਿੰਦਰ ਪਾਲ ਕੁੱਕੂ)- ਨਜਦੀਕੀ ਦੇ ਪਿੰਡ ਇੰਦਣਾਂ ਕਲਾਸਕੇ ਵਿਖੇ ਆਏ ਦਿਨ ਚੋਰੀਆਂ ਨੂੰ ਲੈ ਕੇ ਪਿੰਡ ਅਤੇ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵਲੋਂ ਕੋਈ ਵੀ ਚੋਰੀ ਟਰੇਸ ਨਾ ਹੋਣ ਕਰਕੇ ਲੋਕਾਂ ਵਿੱਚ ਪੁਲਿਸ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ। ਇਹਨਾਂ ਚੋਰੀਆਂ ਅਤੇ ਲੋਕਾਂ ਦੇ ਰੋਹ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਜਦੋਂ ਇੰਦਣਾਂ ਕਲਾਸਕੇ ਵਿਖੇ ਦਿਨ ਦਿਹਾੜੇ ਚੋਰਾਂ ਨੇ ਇੱਕ ਹੋਰ ਚੋਰੀ ਨੂੰ ਅੰਜਾਮ ਦਿਤਾ ਅਤੇ ਹਜਾਰਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਚੋਰੀ ਤੋਂ ਪੀੜਤ ਟਹਿਲ ਸਿੰਘ ਉਰਫ ਪੀਟਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਇੰਦਣਾਂ ਕਲਾਸਕੇ ਨੇ ਦੱਸਿਆ ਕਿ ਮੈਂ ਰੋਜਾਨਾ ਦੀ ਤਰਾਂ ਦੁਸਾਂਝ ਕਲਾਂ ਵਿਖੇ ਕੰਮ ਤੇ ਚਲਾ ਗਿਆ ਅਤੇ 28 ਅਪ੍ਰੈਲ ਦੁਪਿਹਰ 11 ਵਜੇ ਉਸ ਦੀ ਪਤਨੀ ਅਤੇ ਭਾਣਜਾ ਫਗਵਾੜੇ ਨੂੰ ਦਵਾਈ ਲੈਣ ਚਲੇ, ਜਦੋਂ ਕਰੀਬ ਇੱਕ ਵਜੇ ਵਾਪਿਸ ਆ ਕੇ ਦੇਖਿਆ ਤਾਂ ਘਰ ਦੀ ਗਰਿਲ ਦਾ ਤਾਲਾ ਟੁੱਟਾ ਹੋਇਆ ਸੀ, ਕਮਰੇ ਅੰਦਰ ਅਲਮਾਰੀ ਅਤੇ ਪੇਟੀ ਦੀ ਫੋਲਾ ਫਰੋਲੀ ਕੀਤੀ ਹੋਈ ਸੀ ਅਤੇ ਚੋਰ ਅਲਮਾਰੀ ਵਿੱਚੋਂ 70 ਹਜਾਰ ਰੁਪਏ ਨਗਦੀ ਅਤੇ 10 ਤੋਲ਼ੇ ਸੋਨਾ ਚੋਰੀ ਕਰਕੇ ਲੈ ਗਏ। ਪੀੜਤ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਸੰਬੰਧੀ ਮੌਕੇ ਤੇ ਜਾਣਕਾਰੀ ਪੁਲਿਸ ਚੌਕੀ ਦੁਸਾਂਝ ਕਲਾਂ ਨੂੰ ਦਿਤੀ ਗਈ ਪਰ ਅੱਜ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਅਜੇ ਤੱਕ ਵੀ ਚੋਰੀ ਦੀ ਵਾਰਦਾਤ ਨੂੰ ਅਜਾਮ ਦੇਣ ਵਲੇ ਚੋਰਾ ਲੱਭਣ ਵਿੱਚ ਅਸਫਲ ਰਹੀ ਹੈ। ਪੀੜਤ ਟਹਿਲ ਸਿੰਘ ਨੇ ਦੱਸਿਆ ਕਿ ਅਸੀਂ ਵਾਰ ਵਾਰ ਇਲਕੇ ਦੇ ਮੋਹਤਵਾਰ ਵਿਆਕਤੀਆਂ ਨੂੰ ਨਾਲ਼ ਲੈ ਕੇ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਏ ਐਸ ਆਈ ਨਿਰਮਲ ਸਿੰਘ ਨੂੰ ਮਿਲ ਚੁਕੇ ਹਾਂ ਪਰ ਪੁਲਿਸ ਵਲੋਂ ਅਜੇ ਤੱਕ ਕੋਈ ਵੀ ਸਖਤ ਕਦਮ ਨਹੀਂ ਚੁਕੇ ਗਏ। ਪਿੰਡ ਦੇ ਸਾਬਕਾ ਸਰਪੰਚ ਨਰਿੰਦਰ ਕੁਮਾਰ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੁਲਿਸ ਵਲੋਂ ਚਾਰੀ ਦੀਆਂ ਵਾਰਦਾਤਾਂ ਤੇ ਕਾਬੂ ਨਾ ਪਾਇਆ ਤਾਂ ਅਸੀਂ ਇਲਾਕੇ ਭਰ ਦੇ ਮੋਹਤਵਾਰ ਵਿਆਕਤੀਆਂ ਨੂੰ ਨਾਲ਼ ਲੈ ਕੇ ਤਿੱਖਾ ਸੰਘਰਸ਼ ਕਰਾਂਗੇ। ਇਸ ਮੌਕੇ ਸੁਰਿੰਦਰ ਪਾਲ ਸਿੰਘ, ਕੁਲਵਿੰਦਰ ਸਿੰਘ, ਜਗਵਿੰਦਰ ਸਿੰਘ, ਇੰਦਰਜੀਤ ਸਿੰਘ, ਬਲਬੀਰ ਸਿੰਘ, ਰਾਜ ਕੁਮਾਰ, ਗੁਰਜਿੰਦਰ ਸਿੰਘ, ਜਸਵੀਰ ਸਿੰਘ ਪੰਚਾ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ। ਇਸ ਚੋਰੀ ਦੀ ਵਾਰਦਾਤ ਸੰਬੰਧੀ ਜਦੋਂ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇਨਚਾਰਜ  ਨਿਰਮਲ ਸਿੰਘ ਨਾਲ਼ ਫੋਨ ਤੋਂ ਪੁਛਿਆ ਤਾਂ ਉਹਨਾਂ ਕਿਹਾ ਕਿ ਇਸ ਚੋਰੀ ਨੂੰ ਟਰੇਸ ਕਰਨ ਲਈ ਬਰੀਕੀ ਨਾਲ਼ ਤਫਤੀਸ਼ ਕੀਤੀ ਜਾ ਰਹੀ ਹੈ।

No comments: