BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਪਾਉਲ ਇੰਸਟੀਚਿਊਟ ਰਮਦਾਸ ਵਿਖੇ ਬੱਚਿਆ ਦੀ ਵਿਦਾਇਗੀ ਪਾਰਟੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਸੰਤ ਪਾਉਲ ਇੰਸਟੀਚਿਊਟ ਰਮਦਾਸ ਵਿਖੇ ਬੱਚਿਆਂ ਦੀ ਵਿਦਾਇਗੀ ਸਮਾਰੋਹ ਦੇ ਮੌਕੇ  ਓ.ਬੀ.ਸੀ.ਸੈੱਲ ਪੰਜਾਬ ਦੇ ਪ੍ਰਧਾਨ ਸੋਨੂੰ ਜਾਫਰ ਤੇ ਹੋਰ
ਰਮਦਾਸ 1 ਮਈ (ਸਾਹਿਬ ਖੋਖਰ)- ਸੰਤ ਪਾਉਲ ਇੰਸਟੀਚਿਊਟ ਰਮਦਾਸ ਵਿਖੇ ਸ਼ੈਸ਼ਨ 2014 ਤੋ 2016 ਦੇ ਬੱਚਿਆ ਦੀ ਵਿਦਾਇਗੀ ਪਾਰਟੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਓ.ਬੀ.ਸੀ. ਸੈੱਲ ਪੰਜਾਬ ਦੇ ਪ੍ਰਧਾਨ ਸੋਨੂੰ ਜਾਫਰ ਜੀ ਵਿਸ਼ੇਸ਼ ਤੌਰ ਪਹੁੰਚੇ ।ਉਹਨਾ ਸੰਤ ਪਾਉਲ ਇੰਸਟੀਚਿਊਟ ਦੇ ਕੋਰਸ ਕਰ ਚੁੱਕੇ ਬੱਚਿਆਂ ਨੁੰ ਇਸ ਵਿਦਾਇਗੀ ਦੇ ਮੌਕੇ ਤੇ ਕਿਹਾ ਕਿ ਸਾਨੂੰ ਉੱਚ ਸਿੱਖਿਆ ਹਾਸਿਲ ਕਰਨ ਦੇ ਨਾਲ ਨਾਲ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਅਸੀ ਆਪਣਾ ਆਪ ਸੰਵਾਰਨ ਦੇ ਨਾਲ ਸਮਾਜ ਵਿੱਚ ਵੱਧ ਰਹੇ ਦਿਨ ਬ ਦਿਨ ਨਸ਼ਿਆਂ ਦੇ ਰੁਝਾਨ  ਨੂੰ ਠੱਲ ਪਾਈ ਜਾ ਸਕੀਏ । ਉਹਨਾ ਕਿਹਾ ਸਾਨੂੰ ਅਜਿਹੇ  ਸਮਾਜ ਦੀ ਸਿਰਜਨਾ ਕਰਨੀ ਚਾਹੀਦੀ ਜਿਸ ਵਿੱਚ ਬਿਨ੍ਹਾ ਕਿਸੇ ਭੇਦ ਭਾਵ ਤੋ  ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਜਾਤੀਵਾਦ ਤੋ ਉਪਰ ਉੱਠ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ । ਉਹਨਾ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਪਾਣੀ ਦੀ ਸਾਭ ਸੰਭਾਲ ਕਿਵੇ ਕੀਤੀ ਜਾਵੇ ਇਸ ਸਬੰਧੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਪਾਣੀ ਦਾ ਪੱਧਰ ਜੋ ਦਿਨ ਬ- ਦਿਨ ਘੱਟਦਾ ਜਾ ਰਿਹਾ ਉਸ ਦੀ ਪੂਰਤੀ ਕੀਤੀ ਜਾ ਸਕੇ। ਇਸ ਮੌਕੇ ਉਹਨਾ ਨੇ ਅੱਵਲ ਆਏ ਬੱਚਿਆ ਨੂੰ ਇਨਾਮਾਂ ਦੀ ਵੰਡ ਕੀਤੀ ਤੇ ਸਰਟੀਫਿਕੇਟ ਵੀ ਵੰਡੇ ।ਇਸ ਤੋ ਪਹਿਲਾਂ ਸੰਤ ਪਾਉਲ ਇੰਸਟੀਚਿਊਟ ਦੇ ਗਰਿਫਨ ਮਸੀਹ ਰਮਦਾਸ ਨੇ ਆਂਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ  ਤੇ ਇਸ ਸੰਸਥਾਂ ਵੱਲੋਂ ਸਿਖਾਏ ਜਾਂਦੇ ਕੋਰਸਾ ਤੋ ਜਾਣੂ ਵੀ ਕਰਵਾਇਆ। ਉਹਨਾ ਕਿਹਾ ਕਿ ਇਥੇ ਲੈਬਾਰਟਰੀ, ਐਕਸਰੇ, ਅਪ੍ਰਸ਼ੇਨ ਥੀਏਟਰ ਟੈਕਨਾਲੋਜੀ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ ਤੇ ਗਰੀਬ ਵਰਗ ਦੇ ਲੋਕਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾਂਦੀ ਹੈ ।ਇਸ ਮੌਕੇ ਸਾਬਕਾ ਸਰਪੰਚ ਸੈਮੂਅਲ ਮਸੀਹ ਦੂਜੋਵਾਲ, ਪਰਮਜੀਤ ਕੋਟਲੀਸ਼ਾਹ ਹਬੀਬ, ਪ੍ਰੇਮ ਮਸੀਹ ਡਿਆਲ ਭੱਟੀ, ਵਿਲੀਅਮ ਮਸੀਹ ਜੱਟਾ, ਪ੍ਰਧਾਂਨ ਮੰਗਾ ਮਸੀਹ, ਪਾਦਰੀ ਸਿਕੰਦਰ, ਭਾਜਪਾ ਦੇ ਸ਼ਹਿਰੀ ਪ੍ਰਧਾਨ ਨੱਥਾ ਸਿੰਘ ਆਂਦਿ ਹਾਜਰ ਸਨ ।ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ ।

No comments: