BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ ਟੀ ਬੀ ਪਬਲਿਕ ਸਕੂਲ ਦਾ ਨਤੀਜ਼ਾ ਸ਼ਾਨਦਾਰ ਰਿਹਾ

ਗੁਰੂਹਰਸਹਾਏ 21 ਮਈ (ਮਨਦੀਪ ਸਿੰਘ ਸੋਢੀ)- ਜੀ ਟੀ ਬੀ ਪਬਲਿਕ ਸਕੂਲ ਦਾ ਸੀ. ਬੀ. ਐਸ. ਈ. ਬਾਰ੍ਹਵੀ ਦਾ ਨਤੀਜ਼ਾ ਇਸ ਸਾਲ ਵੀ  ਸ਼ਾਨਦਾਰ ਰਿਹਾ। ਇਸ ਸਾਲ ਕੁੱਲ 59 ਵਿਦਿਆਰਥੀਆਂ ਨੇ ਆਪਣੀ ਪਿਰਤ ਨੂੰ ਕਾਮਯਾਬ ਕਰਦਿਆਂ ਸੀਬੀਐਸਈ ਵਿਚੋ ਅੱਵਲ ਰਹਿ ਕੇ ਸਕੂਲ ਦਾ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ। ਇਹਨਾਂ ਵਿਚੋ ਹੋਣਹਾਰ ਵਿਦਿਆਰਥੀ  ਸੋਰਵ ਕੁਮਾਰ ਪੁੱਤਰ ਸ਼ਕਤੀ ਕੁਮਾਰ ਨੇ 83.8 ਤੇ ਯੁਗਰਾਜ ਦੁੱਗਲ ਨੇ 80% ਅੰਕ ਪ੍ਰਾਪਤ ਕੀਤੇ। ਸਕੂਲ ਵਿਚ ਸਾਇੰਸ ਗਰੁੱਪ ਦਾ ਨਤੀਜਾ 92.59% , ਕਮਾਰਸ ਦਾ 89.47% , ਤੇ ਇੰਟਰਆਰਟਸ ਦਾ ਨਤੀਜਾ 100%। ਸ਼ਾਨਦਾਰ ਨਤੀਜੇ ਲਈ ਜਿਥੇ ਸਕੂਲ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ  ਨੂੰ ਵਿਦਿਆਰਥੀਆਂ ਦੇ ਮਾਪਿਆਂ ਨੇ ਵਧਾਈ ਦਿੱਤੀ ਉਥੇ ਨਾਲ ਹੀ ਇਸ ਸ਼ਾਨਦਾਰ ਨਤੀਜ਼ੇ ਲਈ ਸਕੂਲ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ   ਨੇ ਵਿਦਿਆਰਥੀਆਂ ਤੇ ਉਹਨਾ ਦੇ ਮਾਪਿਆ ਨੂੰ  ਵੀ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਇਸ  ਕਾਮਯਾਬੀ ਲਈ ਮਿਹਨਤੀ ਸਟਾਫ ਦਾ ਵੀ ਧੰਨਵਾਦ ਕੀਤਾ।

No comments: