BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੰਨਿਆ ਜਨਮ ਨੂੰ ਉਤਸ਼ਾਹਿਤ ਕਰਨ ਸੰਬੰਧੀ ਮੀਟਿੰਗ ਆਯੋਜਿਤ

ਹੁਸ਼ਿਆਰਪੁਰ, 16 ਮਈ (ਤਰਸੇਮ ਦੀਵਾਨਾ)- ਮਾਦਾ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਦੀ ਰੋਕਥਾਮ ਸਬੰਧੀ ਅਤੇ ਕੰਨਿਆ ਜਨਮ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਉਪਰਾਲੇ ਹਿੱਤ ਜ਼ਿਲਾ ਸਲਾਹਕਾਰ ਕਮੇਟੀ ਦੇ ਸਮੂਹ ਮੈਂਬਰਾਂ ਦੀ ਮਹੀਨਾਵਾਰੀ ਬੈਠਕ ਜ਼ਿਲਾ ਐਪ੍ਰੋਪ੍ਰੀਏਟ ਅਥਾਰਿਟੀ-ਕਮ-ਸਿਵਲ ਸਰਜਨ ਹੁੁਸ਼ਿਆਰਪੁਰ ਡਾ. ਸੰਜੀਵ ਬਬੂਟਾ ਦੀ ਪ੍ਰਧਾਨਗੀ ਹੇਠ ਜਿਲਾ ਪੱਧਰੀ ਸਲਾਹਕਾਰ ਕਮੇਟੀ ਪੀ.ਸੀ.ਪੀ.ਐਨ.ਡੀ.ਟੀ. ਦੀ ਮਹੀਨਾਵਾਰੀ ਬੈਠਕ ਬੁਲਾਈ ਗਈ। ਜਿਸ ਵਿੱਚ ਸਲਾਹਕਾਰ ਕਮੇਟੀ ਦੇ ਮੈਂਬਰਾਂ ਵਜੋਂ  ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਮੀਤ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਬਲਵੀਰ ਸਿੰਘ, ਸਵੈ-ਸੇਵੀ ਸੰਸਥਾ ਤੋਂ ਰਾਜੀਵ ਵਸ਼ਿਸ਼ਟ, ਡਿਸਟ੍ਰਿਕ ਅਟਾਰਿਨੀ ਤੋਂ ਨੁਮਾਇੰਦੇ ਵਜੋਂ ਸਵਿੰਦਰ ਸੈਨੀ ਅਤੇ ਮੈਡਮ ਸੰਤੋਸ਼ ਕੁਮਾਰੀ ਨੇ ਹਿੱਸਾ ਲਿਆ। ਬੈਠਕ ਦੌਰਾਨ ਏਜੰਡੇ ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਡਾ. ਸੰਜੀਵ ਬਬੂਟਾ ਨੇ ਦੱਸਿਆ ਕਿ ਜ਼ਿਲੇ ਅੰਦਰ ਪੀ.ਐਨ.ਡੀ.ਟੀ. ਐਕਟ ਨੂੰ ਹੋਰ ਵੀ ਬਿਹਤਰੀਨ ਤਰੀਕੇ ਨਾਲ ਲਾਗੂ ਕਰਨ ਲਈ ਸਮੂਹ ਅਲਟਾਰਸਾਊੰਡ ਸਕੈਨ ਸੈਂਟਰਾਂ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇ। ਉਨਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਕੈਨ ਸੈਂਟਰਾਂ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਪੀ.ਐਨ.ਡੀ.ਟੀ. ਐਕਟ ਦੇ ਅਨੁਸਾਰ ਹੀ ਕੀਤੀਆਂ ਜਾਣ। ਐਫ ਫਾਰਮ ਸਬੰਧੀ ਰਿਕਾਰਡ ਅਤੇ ਰਿਪੋਰਟਾਂ ਹਰ ਮਹੀਨੇ ਸਮੇਂ ਸਿਰ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਜਮਾ ਕਰਵਾਈਆਂ ਜਾਣ ਅਤੇ ਇਸ ਪ੍ਰਤੀ ਕੋਈ ਲਾਪਰਵਾਹੀ ਨਾਂ ਵਰਤੀ ਜਾਵੇ। ਇਸ ਗੱਲ ਦਾ ਖਾਮ ਖਿਆਲ ਰੱਖਿਆ ਜਾਵੇ ਕਿ ਐਫ ਫਾਰਮਾਂ ਵਿੱਚ ਦਰਜ਼ ਕੀਤੀ ਜਾਣਕਾਰੀ ਪੂਰੀ ਤਰਾ ਦੁਰਸਤ ਅਤੇ ਮੁਕੰਮਲ ਹੈ। ਉਨਾਂ ਕਿਹਾ ਕਿ ਕੰਨਿਆ ਜਨਮ ਨੂੰ ਆਮ ਜਨਤਾ ਵਿੱਚ ਉਤਸ਼ਾਹਿਤ ਕਰਨ ਸਬੰਧੀ ਜਾਗਰੁਕਤਾ ਸਮੱਗਰੀ ਰਾਂਹੀ ਲੋਕਾਂ ਵਿੱਚ ਮਾਦਾ ਭਰੂਣ ਹੱਤਿਆ ਪ੍ਰਤੀ ਸਾਕਾਰਾਤਮਕ ਸੁਨੇਹਾ ਦਿੱਤਾ ਜਾ ਸਕਦਾ ਹੈ। ਡਾ. ਬਬੂਟਾ ਨੇ ਇਹ ਵੀ ਕਿਹਾ ਕਿ ਸਮੇਂ-ਸਮੇਂ ਤੇ ਪੀ.ਐਨ.ਡੀ.ਟੀ. ਸਬੰਧੀ ਨਵੇਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਸਬੰਧੀ ਜਾਣਕਾਰੀ ਸਮੂਹ ਅਲਟਾਰਸਾਊੰਡ ਸਕੈਨ ਸੈਂਟਰਾਂ ਦੇ ਸਬੰਧਤ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇ। ਮੌਜੂਦਾ ਸਮੇਂ ਵਿੱਚ ਜ਼ਿਲੇ ਦਾ ਲਿੰਗ ਅਨੁਪਾਤ ਪੰਜਾਬ ਵਿੱਚ ਸੱਭ ਤੋਂ ਵਧੀਆਂ ਹੈ ਪਰ ਫਿਰ ਵੀ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਮੀਨੀ ਪੱਧਰ ਤੱਕ ਸੈਮੀਨਾਰਾਂ, ਵਰਕਸ਼ਾਪਾਂ ਅਤੇ ਫੋਕਸ ਗਰੁੱਪ ਡਿਸਕਸ਼ਨ ਰਾਂਹੀ ਕੰਨਿਆ ਭਰੂਣ ਹੱਤਿਆ ਵਿਰੁੱਧ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜ਼ਿਲੇ ਅੰਦਰ ਲੜਕਾ ਲੜਕੀ ਲਿੰਗ ਅਨੁਪਾਤ ਵਿੱਚ ਹੋਰ ਵੀ ਸੁਧਾਰ ਕੀਤਾ ਜਾ ਸਕੇ। ਬੈਠਕ ਦੌਰਾਨ ਜ਼ਿਲਾ ਪਰਿਵਾਰ ਤੇ ਭਲਾਈ ਅਫਸਰ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਜ਼ਿਲੇ ਅੰਦਰ ਕੁੱਲ 68 ਸਕੈਨ ਸੈਂਟਰ ਹਨ। ਜ਼ਿਲਾ ਐਪ੍ਰੋਪ੍ਰੀਏਟ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਠਿਤ ਕੀਤੀ ਗਈ ਟੀਮ ਵੱਲੋਂ ਮਹੀਨਾ ਅਪ੍ਰੈਲ 2016 ਦੌਰਾਨ ਕੁੱਲ 10 ਸਕੈਨ ਸੈਂਟਰ ਚੈਕ ਕੀਤੇ ਗਏ ਅਤੇ ਇੱਕ ਸਕੈਨ ਸੈਂਟਰ ਦਾ ਰਿਕਾਰਡ ਤਸੱਲੀਬਖਸ਼ ਨਾਂ ਪਾਏ ਜਾਣ ਤੇ ਉਸਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ  ਮੌਕੇ ਤੇ ਸਲਾਹਕਾਰ ਕਮੇਟੀ ਦੇ ਵੱਖ-ਵੱਖ ਮੈਂਬਰਾਂ ਵੱਲੋਂ ਮਾਦਾ ਭਰੂਣ ਹੱਤਿਆ ਨੂੰ ਪੂਰੀ ਤਰਾਂ ਠੱਲ ਪਾਉਣ ਲਈ ਆਪੋ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕ ਤੇ ਹੋਰਨਾਂ ਤੋਂ ਇਲਾਵਾ ਜ਼ਿਲਾ ਕੁਆਰਡੀਨੇਟਰ ਪੀ.ਐਨ.ਡੀ.ਟੀ. ਅਭਯ ਮੋਹਨ, ਕੇਵਲ ਕਿਸ਼੍ਰਨ, ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ ਆਦਿ ਹਾਜ਼ਰ ਸਨ।

No comments: